ਪੀ.ਈ.ਆਈ. ਨੇ ਡਰਾਈਵਰ ਦਾ ਲਾਇਸੰਸ ਨਵਿਆਉਣ ਲਈ ਆਖ਼ਰੀ ਮਿਤੀ ਵਧਾਈ

Avatar photo
(ਤਸਵੀਰ : ਆਈਸਟਾਕ)

ਪ੍ਰਿੰਸ ਐਡਵਰਡ ਆਈਲੈਂਡ ਅਜਿਹਾ ਨਵੀਨਤਮ ਕੈਨੇਡੀਅਨ ਅਧਿਕਾਰ ਖੇਤਰ ਬਣ ਗਿਆ ਹੈ ਜਿਸ ਨੇ ਲਾਇਸੰਸ ਅਤੇ ਡਰਾਈਵਰ ਮੈਡੀਕਲ ਜ਼ਰੂਰਤਾਂ ਖ਼ਤਮ ਹੋਣ ਦੀ ਮਿਤੀ ਨੂੰ ਅੱਗੇ ਪਾ ਦਿੱਤਾ ਹੈ।

ਅਟਲਾਂਟਿਕ ਪ੍ਰੋਵਿੰਸ ਟਰੱਕਿੰਗ ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਨੂੰ ਜਾਰੀ ਇੱਕ ਬੁਲੇਟਿਨ ‘ਚ ਕਿਹਾ ਹੈ ਕਿ ਇਹ ਕਦਮ ਆਵਾਜਾਈ, ਮੁਢਲਾ ਢਾਂਚਾ ਅਤੇ ਊਰਜਾ ਬਾਰੇ ਵਿਭਾਗ ਨੇ ਚੁੱਕਿਆ ਹੈ ਜਿਸ ਨੇ ਆਖ਼ਰੀ ਮਿਤੀ ਦਾ 6 ਜੁਲਾਈ ਤਕ ਵਧਾ ਦਿੱਤਾ ਹੈ।

ਜੋ ਡਰਾਈਵਰ ਇਸ ਵਧੇ ਹੋਏ ਸਮੇਂ ਦਾ ਲਾਭ ਲੈਣਾ ਚਾਹੁੰਦ ਹਨ ਉਹ ਆਪਣੇ ਡਰਾਈਵਿੰਗ ਲਾਇਸੰਸ ਆਨਲਾਈਨ ਤਰੀਕੇ ਰਾਹੀਂ ਨਵਿਆ ਸਕਦੇ ਹਨ।  ਇਸੇ ਤਰ੍ਹਾਂ ਜੇਕਰ ਜ਼ਰੂਰਤ ਹੋਵੇ ਤਾਂ ਡਰਾਈਵਰਾਂ ਦੇ ਮੈਡੀਕਲ ਨੂੰ ਵੀ ਕੇਸ ਦੇ ਆਧਾਰ ‘ਤੇ ਅੱਗੇ ਪਾਇਆ ਜਾ ਸਕਦਾ ਹੈ।

ਕੈਨੇਡੀਅਨ ਕੌਂਸਲ ਆਫ਼ ਟਰਾਂਸਪੋਰਟ ਐਡਮਿਨੀਸਟਰੇਸ਼ਨ ਵੱਖੋ-ਵੱਖ ਪ੍ਰੋਵਿੰਸ ਅਤੇ ਟੈਰੇਟੋਰੀਜ਼ ਵੱਲੋਂ ਬਦਲੀਆਂ ਜਾ ਰਹੀਆਂ ਮਿਤੀਆਂ ਦਾ ਨਿਰੰਤਰ ਹਿਸਾਬ ਰੱਖ ਰਹੀ ਹੈ। ਵੇਰਵਾ https://www.ccmta.ca/en/ ‘ਤੇ ਪ੍ਰਾਪਤ ਕੀਤਾ ਜਾ ਸਕਦਾ ਹੈ।