ਪੈਕਾਰ ਦਾ ਪਾਰਟਸ ਫ਼ਲੀਟ ਸਰਵੀਸਿਜ਼ ਪ੍ਰੋਗਰਾਮ ਹੋਇਆ 10 ਵਰ੍ਹਿਆਂ ਦਾ

Avatar photo

ਪੈਕਾਰ ਪਾਰਟਸ ਆਪਣੇ ਫ਼ਲੀਟ ਸਰਵੀਸਿਜ਼ ਪ੍ਰੋਗਰਾਮ ਦੀ 10ਵੀਂ ਵਰ੍ਹੇਗੰਢ ਮਨਾ ਰਿਹਾ ਹੈ।

ਇਹ ਪ੍ਰੋਗਰਾਮ 2009 ‘ਚ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਮਕਸਦ ਗੱਡੀਆਂ ਨੂੰ ਚਾਲੂ ਹਾਲਤ ‘ਚ ਰੱਖਣ ਦਾ ਸਮਾਂ ਵਧਾਉਣਾ ਅਤੇ ਆਪਣੇ ਫ਼ਲੀਟ ਗ੍ਰਾਹਕਾਂ ਲਈ ਨਵੀਨ ਸੇਵਾ ਪਹਿਲਾਂ ਅਤੇ ਤਕਨਾਲੋਜੀਆਂ ਦੀ ਵਰਤੋਂ ਕਰਕੇ ਪੈਕਾਰ ਡੀਲਰਸ਼ਿਪ ਤੋਂ ਖ਼ਰੀਦਦਾਰੀ ਕਰਨਾ ਸਰਲ ਬਣਾਉਣਾ ਸੀ।

ਇਸ ‘ਚ ਕੇਂਦਰੀਕ੍ਰਿਤ ਬਿਲਿੰਗ, ਰਾਸ਼ਟਰੀ ਕੀਮਤ, ਵਿਅਕਤੀਗਤ ਤੌਰ ‘ਤੇ ਤਿਆਰ ਰੀਪੋਰਟਾਂ ਅਤੇ ਦੁਨੀਆਂ ਭਰ ‘ਚ 1,500 ਤੋਂ ਜ਼ਿਆਦਾ ਫ਼ਲੀਟ ਆਪਰੇਟਰਾਂ ਲਈ ਨੈੱਟਵਰਕ ਸਪੋਰਟ ਸ਼ਾਮਲ ਹੈ।
ਇਹ ਪ੍ਰੋਗਰਾਮ ਹੁਣ 23 ਦੇਸ਼ਾਂ ‘ਚ 10 ਲੱਖ ਟਰੱਕਾਂ ਲਈ ਮੌਜੂਦ ਹੈ।

ਪੈਕਾਰ ਦੇ ਵਾਇਸ-ਪ੍ਰੈਜ਼ੀਡੈਂਟ ਅਤੇ ਪੈਕਾਰ ਪਾਰਟਸ ਜਨਰਲ ਮੈਨੇਜਰ ਡੇਵਿਡ ਡੇਨਫ਼ਰਥ ਨੇ ਕਿਹਾ, ”ਪਿਛਲੇ 10 ਸਾਲਾਂ ਤੋਂ, ਫ਼ਲੀਟ ਸਰਵੀਸਿਜ਼ ਪ੍ਰੋਗਰਾਮ ਨੇ ਕੇਨਵਰਥ, ਪੀਟਰਬਿਲਟ ਅਤੇ ਡੀ.ਏ.ਐਫ਼. ਡੀਲਰਾਂ ਦੀ ਉਨ੍ਹਾਂ ਦੇ ਗ੍ਰਾਹਕਾਂ ਨੂੰ ਬਿਹਤਰੀਨ ਸੇਵਾ ਪ੍ਰਦਾਨ ਕਰਨ ‘ਚ ਮੱਦਦ ਕੀਤੀ ਹੈ।”