ਭਾਰ ਅਤੇ ਪੈਮਾਇਸ਼ ’ਤੇ ਟਿੱਪਣੀਆਂ ਮੰਗ ਰਿਹੈ ਨੋਵਾ ਸਕੋਸ਼ੀਆ

Avatar photo

ਨੋਵਾ ਸਕੋਸ਼ੀਆ ਇੱਕ ਤੋਂ ਜ਼ਿਆਦਾ ਟਰੇਲਰ ਨੂੰ ਖਿੱਚਣ ਲਈ ਪ੍ਰਯੋਗ ਕੀਤੀਆਂ ਜਾ ਸਕਣ ਵਾਲੀਆਂ ਸੜਕਾਂ ਦੀਆਂ ਕਿਸਮਾਂ ’ਚ ਵਿਸਤਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਇਸ ਨੇ ਟ੍ਰੈਫ਼ਿਕ ਸੇਫ਼ਟੀ ਐਕਟ ਅਧੀਨ ਪੇਸ਼ ਕਈ ਤਬਦੀਲੀਆਂ ਹੇਠ ਵਿਸ਼ੇਸ਼ ਮੂਵ ਪਰਮਿਟ ਸ਼ਰਤਾਂ ਨੂੰ ਲਿਆਂਦਾ ਹੈ।

(ਤਸਵੀਰ: ਆਈਸਟਾਕ)

ਹੁਣ ਗੱਡੀਆਂ ਦੀ ਚੌੜਾਈ, ਲੰਬਾਈ, ਉਚਾਈ, ਭਾਰ ਅਤੇ ਐਕਸਲਾਂ ਦੀ ਗਿਣਤੀ ਨੂੰ ਸ਼ਾਸਿਤ ਕਰਨ ਵਾਲੇ ਪੇਸ਼ ਰੈਗੂਲੇਸ਼ਨਾਂ ’ਤੇ ਜਨਤਕ ਟਿੱਪਣੀਆਂ ਮੰਗੀਆਂ ਗਈਆਂ ਹਨ।

ਰੈਗੂਲੇਸ਼ਨਾਂ ਨੂੰ ਖ਼ੁਦ ਪੂਰੀ ਤਰ੍ਹਾਂ ਮੁੜਸੰਗਠਤ ਕੀਤਾ ਗਿਆ ਹੈ, ਅਤੇ ਇਨ੍ਹਾਂ ’ਚ ਲੌਂਗ ਕੰਬੀਨੇਸ਼ਨ ਵਹੀਕਲ (ਐਲ.ਸੀ.ਵੀ.) ਵੀ ਸ਼ਾਮਲ ਹੋਣਗੇ ਜੋ ਕਿ ਪਹਿਲਾ ਪਾਇਲਟ ਵਿਵਸਥਾਵਾਂ ਤੱਕ ਸੀਮਤ ਸਨ।

ਰੈਗੂਲੇਸ਼ਨਾਂ ਦੇ ਖਰੜੇ ’ਤੇ ਹੁਣ ਤੱਕ 2,000 ਟਿੱਪਣੀਆਂ ਆ ਚੁੱਕੀਆਂ ਹਨ, ਜਿਨ੍ਹਾਂ ਤੋਂ ਬਾਅਦ ਅੱਠਵਾਂ ਅਤੇ ਆਖ਼ਰੀ ਖਰੜਾ ਤਿਆਰ ਹੋ ਗਿਆ ਹੈ ਜੋ ਕਿ ਜਨਤਕ ਟਿੱਪਣੀਆਂ ਲਈ ਖੁੱਲ੍ਹਾ ਹੈ।

ਡਰਾਈਵਰਾਂ, ਗੱਡੀਆਂ, ਸੜਕਾਂ ਦੇ ਨਿਯਮਾਂ, ਕਾਰੋਬਾਰਾਂ ਅਤੇ ਲਾਇਸੰਸਾਂ, ਰੋਲ ਅਤੇ ਜ਼ਿੰਮੇਵਾਰੀਆਂ, ਪ੍ਰਸ਼ਾਸਨ ਅਤੇ ਜੁਰਮਾਂ ਤੇ ਜੁਰਮਾਨਿਆਂ ਬਾਰੇ ਖਰੜਾ ਰੈਗੂਲੇਸ਼ਨਾਂ ’ਤੇ ਵਿਚਾਰ-ਵਟਾਂਦਰਾ ਪਹਿਲਾਂ ਹੀ ਮੁਕੰਮਲ ਕਰ ਲਿਆ ਗਿਆ ਸੀ। 2018 ’ਚ ਪਾਸ ਨਵਾਂ ਟ੍ਰੈਫ਼ਿਕ ਸੁਰੱਖਿਆ ਐਕਟ 1920 ਵੀਆਂ ’ਚ ਲਿਖੇ ਗਏ ਮੋਟਰ ਵਹੀਕਲ ਐਕਟ ਦੀ ਥਾਂ ਲਵੇਗਾ। ਸਰਕਾਰ ਨੇ ਇੱਕ ਜਾਰੀ ਬਿਆਨ ’ਚ ਕਿਹਾ ਕਿ ਇਸ ’ਚ ਆਖ਼ਰੀ ਵੱਡੀ ਸੋਧ 1989 ’ਚ ਕੀਤੀ ਗਈ ਸੀ, ਅਤੇ ਇਸ ਤੋਂ ਬਾਅਦ ਹੁਣ ਤੱਕ ਇਸ ’ਚ 62 ਵਾਰੀ ਸੋਧ ਕੀਤੀ ਜਾ ਚੁੱਕੀ ਹੈ।