ਮੈਚਿੰਗ ਐਸੇਟਸ – ਟਰੱਕਿੰਗ ਐਚ.ਆਰ. ਵੇਜ ਸਬਸਿਡੀ ਪ੍ਰੋਗਰਾਮ ਨੇ ਲੋਡਲਿੰਕ ਟੈਕਨੋਲੋਜੀਜ਼ ਨੂੰ ਹੁਨਰਮੰਦ ਨੌਜੁਆਨਾਂ ਨਾਲ ਜੋੜਿਆ

Avatar photo

ਸ਼ਿੱਪਰਜ਼, ਬ੍ਰੋਕਰ ਅਤੇ ਕੈਰੀਅਰਸ ਵਿਚਕਾਰ ਸੰਪਰਕ ਸਥਾਪਤ ਕਰਨ ਵਾਲੇ ਲੋਡ ਮੈਚਿੰਗ ਪਲੇਟਫ਼ਾਰਮ ਲੋਡਲਿੰਕ ਟੈਕਨੋਲੋਜੀਜ਼ ਦਾ ਪ੍ਰਮੁੱਖ ਕਾਰੋਬਾਰ ਮੈਚਿੰਗ ਐਸੇਟ ਹੈ, ਜੋ ਕਿ ਇਨ੍ਹਾਂ ਨੂੰ ਆਪਸ ’ਚ ਕਾਰੋਬਾਰ ਕਰਨ ਦੇ ਕਾਬਲ ਬਣਾਉਂਦਾ ਹੈ।

ਇਸ ਦੇ ਬਾਵਜੂਦ ਵੀ ਸੁੰਗੜਦੀ ਅਤੇ ਬਿਰਧ ਹੁੰਦੀ ਜਾ ਰਹੀ ਕਿਰਤਬਲ ਕਾਰਨ ਲੋਡਲਿੰਕ ਨੂੰ ਨੌਜੁਆਨ ਕਾਮੇ ਨਹੀਂ ਮਿਲ ਰਹੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਨ੍ਹਾਂ ਕੈਰੀਅਰਾਂ ਨੂੰ ਜਿਨ੍ਹਾਂ ਲਈ ਉਹ ਕੰਮ ਕਰ ਰਿਹਾ ਹੈ।

ਲੋਡਲਿੰਕ ਟੈਕਨਾਲੋਜੀਜ਼ ਵਿਖੇ ਐਚ.ਆਰ. ਐਕਸੀਲੈਂਸ ਦੀ ਮੁਖੀ ਸ਼ਾਰਲੋਟ ਸਟਾਟਸ ਨੇ ਕਿਹਾ, ‘‘ਤਕਨਾਲੋਜੀ ਦੇ ਪੱਖ ਤੋਂ ਪ੍ਰਮੁੱਖ ਹੁਨਰਮੰਦਾਂ ਦੀ ਬਾਜ਼ਾਰ ’ਚ ਪਹਿਲਾਂ ਹੀ ਬਹੁਤ ਮੰਗ ਹੈ। ਡਿਵੈਲਪਰਜ਼ ਅਤੇ ਪ੍ਰੋਗਰਾਮਰਜ਼ ਵਰਗੇ ਮਹੱਤਵਪੂਰਨ ਸਰੋਤਾਂ ਲਈ 10 ਨੌਕਰੀਆਂ ਮੌਜੂਦ ਹਨ ਅਤੇ ਉਹ ਪਸੰਦ ਕਰ ਸਕਦੇ ਹਨ ਕਿ ਉਹ ਕਿਸ ਵੱਲ ਜਾਣ। ਕੰਪਨੀ ਵਜੋਂ ਤੁਹਾਨੂੰ ਬਿਹਤਰੀਨ ਹੋਣਾ ਪਵੇਗਾ, ਤਾਂ ਕਿ ਤੁਸੀਂ ਕਿਰਤਬਲ ਨੂੰ ਆਪਣੇ ਵੱਲ ਖਿੱਚਣ ਲਈ ਬਿਹਤਰੀਨ ਥਾਂ ਦਰਸਾ ਸਕੋ।’’

ਇਹੀ ਗੱਲ ਮੈਚਿੰਗ ਐਸੇਟਸ ਦੀ ਹੈ ਖ਼ਾਸ ਕਰ ਕੇ ਮਨੁੱਖੀ ਐਸੇਟਸ।

 ਸਿੱਖਿਆ ਦਾ ਰੋਲ

ਕਿਉਂਕਿ ਆਪਣੇ ਆਪ ਨੂੰ ਬਾਜ਼ਾਰ ’ਚ ਸਥਾਪਤ ਕਰਨ ਲਈ ਤੁਹਾਨੂੰ ਸਰੋਤੇ ਚਾਹੀਦੇ ਹਨ, ਲੋਡਲਿੰਕ ਐਚ.ਆਰ. ਦੇ ਅਧਿਕਾਰੀਆਂ ਨੇ ਵੇਜ ਸਬਸਿਡੀ ਪ੍ਰੋਗਰਾਮ ਪ੍ਰਾਪਤ ਕਰਨ ਲਈ ਟਰੱਕਿੰਗ ਐਚ.ਆਰ. ਕੈਨੇਡਾ ਦੀ ਮੱਦਦ ਪ੍ਰਾਪਤ ਕੀਤੀ ਜੋ ਕਿ ਸੰਗਠਨਾਂ ਨੂੰ ਪੋਸਟ-ਸੈਕੇਂਡਰੀ ਸੰਸਥਾਨਾਂ ਅਤੇ ਵਿਦਿਆਰਥੀਆਂ ਨਾਲ ਜੋੜਦਾ ਹੈ ਜੋ ਆਪਣੀ ਸਿੱਖਿਆ ਦੇ ਖੇਤਰ ਨਾਲ ਜੁੜੀਆਂ ਅਰਥਪੂਰਨ ਨੌਕਰੀਆਂ ਦੀ ਤਲਾਸ਼ ’ਚ ਹਨ।

ਇਸ ਤਰ੍ਹਾਂ ਹੀ ਵਾਟਰਲੂ ਯੂਨੀਵਰਸਿਟੀ ਦੇ ਇੱਕ ਡਾਟਾ ਸਾਇੰਸ ਵਿਦਿਆਰਥੀ ਚੇਰੀਅਨ ਯਿੱਟ ਨੂੰ ਆਪਣੇ ਕੋ-ਓਪ ਐਜੂਕੇਸ਼ਨ ਪ੍ਰੋਗਰਾਮ ਦੇ ਹਿੱਸੇ ਵਜੋਂ ਅੱਠ ਮਹੀਨਿਆਂ ਦੀ ਪੂਰਨ-ਕਾਲਿਕ ਇੰਟਰਨਸ਼ਿਪ ਪ੍ਰਾਪਤ ਹੋਈ।

22 ਸਾਲਾਂ ਦੇ ਇਸ ਨੌਜੁਆਨ ਨੇ ਕਿਹਾ, ‘‘ਮੈਂ ਇਸ ਨੌਕਰੀ ਨੂੰ ਵੇਖਿਆ ਅਤੇ ਕਿਹਾ: ‘ਇਹ ਕੰਮ ਚੰਗਾ ਲਗ ਰਿਹੈ’ ਕਿਉਂਕਿ ਮੈਂ ਡਾਟਾ ਸਮੀਖਿਆ ਦੇ ਖੇਤਰ ’ਚ ਜਾਣਾ ਚਾਹੁੰਦਾ ਸੀ। ਇਸ ਲਈ ਮੈਂ ਇਨ੍ਹਾਂ ਨਾਲ ਸੰਪਰਕ ਕੀਤਾ ਅਤੇ ਆਪਣਾ ਰੀਜ਼ਊਮੇ ਭੇਜਿਆ ਤੇ ਮੈਨੂੰ ਇੰਟਰਵਿਊ ਲਈ ਚੁਣ ਲਿਆ ਗਿਆ।’’

ਭਾਵੇਂ ਟਰੱਕਿੰਗ ਅਤੇ ਲੋਜਿਸਟਿਕਸ ਖੇਤਰਾਂ ’ਚ ਰੁਜ਼ਗਾਰਦਾਤਾ ਹੁਨਰਮੰਦਾਂ ਨੂੰ ਪ੍ਰਾਪਤ ਕਰਨ ਲਈ ਮੁਕਾਬਲੇਬਾਜ਼ੀ ’ਚ ਲੱਗੇ ਹੋਏ ਹਨ, ਘੱਟ ਪ੍ਰਤੀਨਿਧਗੀ ਵਾਲੀ ਵੱਸੋਂ ਸਮੂਹਾਂ ਦੇ ਮੈਂਬਰਾਂ – ਨੌਜੁਆਨਾਂ, ਔਰਤਾਂ, ਅਪਾਹਜ ਲੋਕਾਂ – ਨੂੰ ਅਜੇ ਵੀ ਪੂਰੇ ਮੌਕੇ ਨਹੀਂ ਮਿਲ ਰਹੇ ਹਨ। ਸਟਾਟਸ ਨੇ ਕਿਹਾ, ‘‘ਵਿਅਕਤੀਆਂ ਦੀ ਇੰਟਰਵਿਊ ਬਿਲਕੁਲ ਉਸੇ ਤਰ੍ਹਾਂ ਹੋਵੇਗੀ ਜਿਵੇਂ ਕਿ ਉਹ ਪੂਰਨ-ਕਾਲਿਕ ਨੌਕਰੀ ਲਈ ਅਪਲਾਈ ਕਰ ਰਹੇ ਹੋਣ। ਕੀ ਉਹ ਸਾਡੇ ਲਈ ਲਾਹੇਵੰਦ ਸਾਬਤ ਹੋਣਗੇ, ਕੀ ਉਹ ਇਸ ਸਮੇਂ ਦੌਰਾਨ ਕੁੱਝ ਸਿੱਖ ਅਤੇ ਵਿਕਾਸ ਕਰ ਸਕਣਗੇ?’’ ਪ੍ਰੋਗਰਾਮ ’ਚ ਹਿੱਸਾ ਲੈਣ ਵਾਲਿਆਂ ਨਾਲ ਮੁਲਾਕਾਤ ਦੌਰਾਨ ਲੋਡਲਿੰਕ ਇਸੇ ਤਰ੍ਹਾਂ ਦੇ ਕੁੱਝ ਕਾਰਕਾਂ ’ਤੇ ਧਿਆਨ ਦਿੰਦਾ ਹੈ।

ਚੁਣ ਲਏ ਜਾਣ ਤੋਂ ਬਾਅਦ ਵਿਦਿਆਰਥੀਆਂ ਨੂੰ ਲੋਡਲਿੰਕ ਆਨਬੋਰਡ ਪ੍ਰੋਗਰਾਮ ਦੀ ਮੱਦਦ ਮਿਲਦੀ ਹੈ, ਜੋ ਕਿ ਉਨ੍ਹਾਂ ਨੂੰ ਕਾਰੋਬਾਰ ਏਕੀਕਿ੍ਰਤ ਕਰਨ ਅਤੇ ਸਿੱਖਣ ’ਚ ਮੱਦਦ ਕਰਦਾ ਹੈ।

ਸੇਲੀਨ ਪੋਲੀਡਾਰੀਓ ਨੇ ਆਪਣੀ ਇੰਟਰਨਸ਼ਿਪ ਦੌਰਾਨ ਮਿਲੀ ਮੱਦਦ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕਰਕੇ ਹੀ ਉਸ ਨੂੰ ਲੋਡਲਿੰਕ ਟੈਕਨਾਲੋਜੀਜ਼ ਲਈ ਅਧਿਕਾਰਤ ਸੋਸ਼ਲ ਕੰਟੈਂਟ ਕਰੀਏਟਰ ਦੀ ਨੌਕਰੀ ਮਿਲੀ।

ਮਿਸੀਸਾਗਾ ’ਚ ਯੂਨੀਵਰਸਿਟੀ ਆਫ਼ ਟੋਰਾਂਟੋ ’ਚੋਂ 22 ਸਾਲਾਂ ਦੀ ਇਸ ਕਮਿਊਨੀਕੇਸ਼ਨਜ਼ ਗਰੈਜੁਏਟ ਨੇ ਵਿਸ਼ੇਸ਼ ਕਰ ਕੇ ਮੈਨੇਜਿੰਗ ਡਾਇਰੈਕਟਰ ਕੇਰਨ ਕੈਂਪਬੈੱਲ-ਜੋਨਸ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਲੋਡਲਿੰਕ ਨੇ ਮੈਨੂੰ ਜੋ ਮੌਕਾ ਦਿੱਤਾ ਹੈ ਮੈਂ ਉਸ ਲਈ ਧੰਨਵਾਦੀ ਹਾਂ। ਉਹ ਬਹੁਤ ਚੇਤੰਨ ਹਨ ਅਤੇ ਨਵੇਂ ਵਿਚਾਰਾਂ ਨੂੰ ਸੁਣਦੇ ਹਨ, ਇਸੇ ਕਰ ਕੇ ਮੈਂ ਲੋਡਲਿੰਕ ਵੱਲ ਖਿੱਚੀ ਆਈ ਅਤੇ ਇਸ ਨਾਲ ਜੁੜ ਗਈ।’’

ਉਹ ਆਪਣੀ ਮਾਂ ਦੇ ਕੰਮ ਕਰਕੇ ਆਵਾਜਾਈ ਉਦਯੋਗ ਨਾਲ ਥੋੜ੍ਹਾ ਬਹੁਤ ਪਹਿਲਾਂ ਤੋਂ ਹੀ ਜਾਣੂ ਸੀ, ਪਰ ਜਦੋਂ ਉਸ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਇਹ ਉਸ ਲਈ ਪੂਰੀ ਤਰ੍ਹਾਂ ਨਵੀਂ ਦੁਨੀਆ ਸੀ।

ਹੁਣ ਉਸ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਹਾਈਵੇ ’ਤੇ ਜਾਂਦੀ ਹੈ ਤਾਂ ਟਰੱਕਾਂ ਵੱਲ ਵੇਖਦੀ ਰਹਿੰਦੀ ਹੈ ਅਤੇ ਇਹ ਸੋਚਦੀ ਹੈ ਕਿ ਦੇਸ਼ ਦੀ ਆਰਥਿਕਤਾ ਲਈ ਇਹ ਉਦਯੋਗ ਕਿੰਨਾ ਮਹੱਤਵਪੂਰਨ ਹੈ। ਸੋਸ਼ਲ ਮੀਡੀਆ ਦੀ ਇਸ ਮਾਹਰ ਦਾ ਕਹਿਣਾ ਹੈ ਕਿ ਡਰਾਈਵਰਾਂ ਤੋਂ ਇਲਾਵਾ, ਕਈ ਹੋਰ ਅਹੁਦਿਆਂ ’ਤੇ ਕੰਮ ਕਰ ਰਹੇ ਲੋਕ ਇਸ ਉਦਯੋਗ ਨੂੰ ਮੁਕੰਮਲ ਕਰਦੇ ਹਨ।

ਨਵਾਂ ਨਜ਼ਰੀਆ

ਰੁਜ਼ਗਾਰਦਾਤਾਵਾਂ ਨੂੰ ਅਜਿਹਾ ਨਵਾਂ ਨਜ਼ਰੀਆ ਪਸੰਦ ਹੈ। ਸਟਾਟਸ ਨੇ ਕਿਹਾ, ‘‘ਜਦੋਂ ਤੁਸੀਂ ਕਿਸੇ ਕੰਮ ਨੂੰ ਚਾਰ ਜਾਂ ਪੰਜ ਸਾਲਾਂ ਤੋਂ ਕਰ ਰਹੇ ਹੁੰਦੇ ਹੋ ਤਾਂ ਕਦੀ-ਕਦੀ ਤੁਸੀਂ ਇਹ ਨਹੀਂ ਵੇਖ ਪਾਉਂਦੇ ਕਿ ਤੁਹਾਡੀਆਂ ਅੱਖਾਂ ਸਾਹਮਣੇ ਕੀ ਹੈ, ਜਦਕਿ ਨਵੀਂਆਂ ਨਜ਼ਰਾਂ, ਚੀਜ਼ਾਂ ਨੂੰ ਨਵੇਂ ਨਜ਼ਰੀਏ ਨਾਲ ਵੇਖਦੀਆਂ ਹਨ।’’

ਲੋਡਲਿੰਕ ਦੀ ਐਚ.ਆਰ. ਮਾਹਰ ਨੇ ਕਿਹਾ ਕਿ ਇਹੀ ਮਾਮਲਾ ਯਿੱਟ ਅਤੇ ਅੰਕੜਿਆਂ ਦੀ ਸਮੀਖਿਆ ਪ੍ਰਤੀ ਉਸ ਦੇ ਨਵੇਂ ਨਜ਼ਰੀਏ ਦਾ ਹੈ। ਇਸ ਸਿਖਾਂਦਰੂ ਨੇ ਵੀ ਆਪਣੇ ਤਜ਼ਰਬੇ ਦੀ ਸ਼ਲਾਘਾ ਕਰਦਿਆਂ ਕਿਹਾ, ‘‘ਜੇਕਰ ਤੁਸੀਂ ਕੁੱਝ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਇਹ ਬਹੁਤ ਲਚਕਦਾਰ ਹੈ, ਤੁਸੀਂ ਇਸ ਨੂੰ ਬਿਹਤਰ ਚੀਜ਼ ਬਣਾ ਸਕਦੇ ਹੋ।’’

ਯਿੱਟ ਨੇ ਕਿਹਾ ਕਿ ਉਸ ਨੇ ਉੱਚ ਅਹੁਦਿਆਂ ਨਾਲ ਜ਼ਿਆਦਾ ਸਿੱਧੇ ਤਰੀਕੇ ਨਾਲ ਤਾਲਮੇਲ ਬਿਠਾਉਣਾ ਵੀ ਸਿੱਖ ਲਿਆ, ਕਿਉਂਕਿ ਉਹ ਉੱਚ ਅਹੁਦੇ ਦੇ ਪ੍ਰਬੰਧਕਾਂ ਨਾਲ ਕੰਮ ਕਰਦਾ ਸੀ। ਉਸ ਨੇ ਕਿਹਾ, ‘‘ਪਹਿਲਾਂ ਜਿੱਥੇ ਮੈਂ ਕੰਮ ਕਰਦਾ ਸੀ ਉੱਥੇ ਅਜਿਹਾ ਨਹੀਂ ਹੁੰਦਾ ਸੀ।’’

ਪੋਲੀਡਾਰੀਓ ਨੇ ਵੀ ਕੰਪਨੀ ਦੇ ਸੋਸ਼ਲ ਮੀਡੀਆ ਸੰਪਰਕ ’ਚ ਨਵੀਂਆਂ ਚੀਜ਼ਾਂ ਨੂੰ ਜੋੜਿਆ।

ਉਦਾਹਰਣ ਵਜੋਂ, ਪੋਲੀਡਾਰੀਓ ਨੇ ਕੰਟੈਂਟ ਪੋਸਟਿੰਗ ਨੂੰ ਨਵੇਂ ਤਰੀਕੇ ਨਾਲ ਸੂਚੀਬੱਧ ਕੀਤਾ ਤਾਂ ਕਿ ਉਹ ਫ਼ੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਲਿੰਕਡ-ਇੰਨ ਜਾਂ ਕਾਰਪੋਰੇਟ ਦੀ ਵੈੱਬਸਾਈਟ ’ਤੇ ਜ਼ਿਆਦਾ ਬਿਹਤਰ ਬਣ ਸਕੇ।

ਉਸ ਨੇ ਹੀ ‘‘ਮਿਊਜ਼ਿਕ ਫ਼੍ਰਾਈਡੇ’’ ਦਾ ਵਿਚਾਰ ਵੀ ਪੇਸ਼ ਕੀਤਾ ਸੀ, ਜਿੱਥੇ ਲੋਡਲਿੰਕ ਦੇ ਗ੍ਰਾਹਕ ਆਪਣੇ ਗੀਤਾਂ ਦੀ ਵਿਸ਼ੇਸ਼ ਫ਼ਰਮਾਇਸ਼ ਪੇਸ਼ ਕਰ ਸਕਦੇ ਹਨ ਅਤੇ ਇਸ ਗੀਤ ਨੂੰ ਕੰਪਨੀ ਦੇ ਫੇਸਬੁੱਕ ਪੇਜ ’ਤੇ ਪੋਸਟ ਕਰ ਦਿੱਤਾ ਜਾਂਦਾ ਹੈ ਤਾਂ ਕਿ ਹਰ ਕੋਈ ਇਸ ਨੂੰ ਸੁਣ ਸਕੇ। ਪੋਲੀਡਾਰੀਓ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਅਸੀਂ ਕੁੱਝ ਮਜ਼ੇਦਾਰ ਕੰਮ ਕੀਤੈ।’’

ਲੋਡਲਿੰਕ ਟੈਕਨਾਲੋਜੀਜ਼ ਵਿਖੇ ਪੇਰੋਲ ਅਤੇ ਲਾਭ ਪ੍ਰਸ਼ਾਸਕ ਰੋਸਾਨਾ ਕੈਮੀਸੁਲੀ ਨੇ ਕਿਹਾ ਕਿ ਕੰਪਨੀ ਨੂੰ ਟਰੱਕਿੰਗ ਐਚ.ਆਰ. ਦੀ ਪਹਿਲਾਂ ਕਾਰਨ ਭਰਤੀ ਦੇ ਕਈ ਸਾਕਾਰਾਤਮਕ ਤਜ਼ਰਬੇ ਹੋਏ ਹਨ, ਅਤੇ ਇਹ ਅੱਗੇ ਵੀ ਚਲਦੇ ਰਹਿਣਗੇ।

ਮੌਜੂਦ ਵਿੱਤੀ ਮਦੱਦ ਬਾਰੇ ਸਟਾਟਸ ਨੇ ਕਿਹਾ, ‘‘ਇਹ ਬਹੁਤ ਵਧੀਆ ਪਹਿਲ ਹੈ।’’

 

ਟਰੱਕਿੰਗ ਐਚ.ਆਰ. ਕੈਨੇਡਾ ਦੇ ਸਬਸਿਡੀ ਵਾਲੇ ਵਰਕ ਪਲੇਸਮੈਂਟ ਪ੍ਰੋਗਰਾਮ ਬਾਰੇ ਜਾਣਨ ਲਈ ਕਿ੍ਰਪਾ ਕਰਕੇ https://truckinghr.com/hr-training-resources/wage-subsidies/ ’ਤੇ ਜਾਓ ਜਾਂ theteam@truckinghr.com ’ਤੇ ਈ-ਮੇਲ ਕਰੋ ਜਾਂ ਇੱਥੇ ਕਲਿੱਕ ਕਰ ਕੇ ਜਾਣਕਾਰੀ ਸੈਸ਼ਨ ਲਈ ਰਜਿਸਟਰ ਕਰੋ।