ਰੀਚਰਡ ਸ਼ੋਰਟ ਬਣੇ ਰਸ਼ ਟਰੱਕ ਸੈਂਟਰਸ ਦੇ ਪ੍ਰਧਾਨ

Avatar photo
ਰੀਚਰਡ ਸ਼ੋਰਟ

ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ ਨੇ ਰਿਚਰਡ ਸ਼ੋਰਟ ਨੂੰ ਆਪਣਾ ਪ੍ਰਧਾਨ ਅਤੇ ਚੀਫ਼ ਆਪਰੇਟਿੰਗ ਅਫ਼ਸਰ ਨਿਯੁਕਤ ਕੀਤਾ ਹੈ। ਕੰਪਨੀ ਅਨੁਸਾਰ ਉਹ ਰੋਜਰ ਪੇਰੀਅਰ ਦੀ ਥਾਂ ਲੈਣਗੇ।

ਸ਼ੋਰਟ ਕੋਲ 25 ਸਾਲ ਤੋਂ ਜ਼ਿਆਦਾ ਸਮੇਂ ਤਕ ਦਾ ਡੀਲਰ ਆਪਰੇਸ਼ਨਜ਼ ਅਤੇ ਮੈਨੇਜਮੈਂਟ ਤਜ਼ਰਬਾ ਹੈ। ਇਸ ਨਿਯੁਕਤੀ ਤੋਂ ਪਹਿਲਾਂ ਉਹ ਆਪਰੇਸ਼ਨਜ਼ ਦੇ ਵਾਇਸ-ਪ੍ਰੈਜ਼ੀਡੈਂਟ ਸਨ।

ਕੰਪਨੀ ਨੇ ਕਿਹਾ ਹੈ ਕਿ ਕੇਵਿਨ ਟਾਲਮੈਨ ਚੀਫ਼ ਐਗਜ਼ੀਕਿਊਟਿਵ ਅਫ਼ਸਰ ਬਣੇ ਰਹਿਣਗੇ।

ਕੰਪਨੀ ਦੇ ਚੇਅਰਮੈਨ ਰਸਟੀ ਰਸ਼ ਨੇ ਕਿਹਾ, ”ਰਸ਼ ਟਰੱਕ ਸੈਂਟਰਸ ਦੇ ਬੋਰਡ ਆਫ਼ ਡਾਇਰੈਕਟਰਜ਼ ਰਿਚਰਡ ਸ਼ੋਰਟ ਨੂੰ ਆਪਣਾ ਅਗਲਾ ਪ੍ਰੈਜ਼ੀਡੈਂਟ ਨਿਯੁਕਤ ਕਰਨ ‘ਚ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ”

ਰਸ਼ ਨੇ ਪੇਰੀਅਰ ਦੀ ਲੀਡਰਸ਼ਿਪ ਦੀ ਵੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੰਪਨੀ ਨੂੰ ਮਜ਼ਬੂਤ ਮੁਕਾਬਲੇਬਾਜ਼ ਵਜੋਂ ਉਭਰਨ ਲਈ ਨਵੀਂ ਊਰਜਾ ਪ੍ਰਦਾਨ ਕੀਤੀ।

ਉਨ੍ਹਾਂ ਕਿਹਾ ਕਿ ਪੇਰੀਅਰ ਨੇ ਕਾਰਪੋਰੇਟ ਮੁੜ-ਸੰਗਠਨ ‘ਚ ਕਈ ਪਹਿਲਾਂ ਦੀ ਅਗਵਾਈ ਕੀਤੀ, ਜਿਨ੍ਹਾਂ ‘ਚ ਖ਼ਰੀਦ ਸਮਝੌਤੇ ਅਤੇ ਨਵੇਂ ਆਗਾਜ਼ ਸਮੇਤ ਖ਼ਰਚਾ ਬਚਾਉਣ ਵਾਲੀਆਂ ਕਾਰਵਾਈਆਂ ਲਾਗੂ ਕਰਨਾ ਸ਼ਾਮਲ ਹੈ।