ਰੇਟਸ ’ਚ 20% ਵਾਧਾ ਹੋਣ ਮਗਰੋਂ ਓਂਟਾਰੀਓ ਐਗਰੀਗੇਟ ਹੌਲਰ ਸੜਕਾਂ ’ਤੇ ਪਰਤੇ

Avatar photo

ਓਂਟਾਰੀਓ ਦੇ ਐਗਰੀਗੇਟ ਹੌਲਰ ਆਪਣੀ ਦੋ ਹਫ਼ਤਿਆਂ ਦੀ ਹੜਤਾਲ ਖ਼ਤਮ ਕਰਨ ਤੋਂ ਬਾਅਦ ਸੋਮਵਾਰ ਨੂੰ ਫਿਰ ਸੜਕਾਂ ’ਤੇ ਪਰਤ ਆਏ।

ਓਂਟਾਰੀਓ ਐਗਰੀਗੇਟ ਟਰੱਕਿੰਗ ਐਸੋਸੀਏਸ਼ਨ (ਓ.ਏ.ਟੀ.ਏ.) ਦੇ ਪ੍ਰੈਜ਼ੀਡੈਂਟ ਜਗਰੂਪ ਸਿੰਘ ਨੇ ਕਿਹਾ, ‘‘ਹੜਤਾਲ ਖ਼ਤਮ ਹੋ ਗਈ ਹੈ। ਸਾਡੇ ਪ੍ਰੋਡਿਊਸਰਾਂ ਦੇ ਕਾਰਨ ਸਾਨੂੰ ਰੇਟਾਂ ’ਚ 20% ਦਾ ਵਾਧਾ ਪ੍ਰਾਪਤ ਹੋਇਆ। ਇਸ ਦਾ ਸਿਹਰਾ ਉਨ੍ਹਾਂ ਦੇ ਸਿਰ ਬੱਝਦਾ ਹੈ। ਅਸੀਂ ਸੋਮਵਾਰ ਤੋਂ ਕੰਮ ’ਤੇ ਪਰਤ ਆਏ ਹਾਂ।’’

21 ਮਾਰਚ ਨੂੰ ਓਂਟਾਰੀਓ ਐਗਰੀਗੇਟ ਟਰੱਕਿੰਗ ਐਸੋਸੀਏਸ਼ਨ ਦੇ ਮੈਂਬਰ ਮਿਲਟਨ, ਓਂਟਾਰੀਓ ’ਚ ਇੱਕ ਖਾਣ ਬਾਹਰ ਪ੍ਰਦਰਸ਼ਨ ਕਰਦੇ ਹੋਏ। (ਤਸਵੀਰ: ਲੀਓ ਬਾਰੋਸ)

ਓ.ਏ.ਟੀ.ਏ. ਦੇ ਸੈਂਕੜੇ ਮੈਂਬਰਾਂ ਨੇ ਆਪਣੇ ਵੱਲੋਂ ਢੋਏ ਜਾ ਰਹੇ ਹੌਲ ਲਈ ਰੇਟਸ ’ਚ 40% ਦੇ ਵਾਧੇ ਦੀ ਮੰਗ ਕਰਦਿਆਂ ਆਪਣੇ ਟਰੱਕ ਪਾਰਕ ਕਰ ਦਿੱਤੇ ਸਨ ਅਤੇ ਖਾਣਾਂ ਬਾਹਰ ਪ੍ਰਦਰਸ਼ਨ ਕੀਤਾ ਸੀ।

ਜ਼ਖ਼ਮੀ ਡਰਾਈਵਰ ਅਜੇ ਵੀ ਹਸਪਤਾਲ ’ਚ

ਇਸ ਦੌਰਾਨ ਪ੍ਰਦਰਸ਼ਨਾਂ ’ਚ ਸ਼ੁੱਕਰਵਾਰ ਨੂੰ ਜ਼ਖ਼ਮੀ ਹੋਇਆ ਇੱਕ ਡੰਪ ਟਰੱਕ ਡਰਾਈਵਰ ਅਜੇ ਵੀ ਹਸਪਤਾਲ ’ਚ ਹੈ। ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓ.ਡੀ.ਟੀ.ਏ.) ਦੇ ਜਸਵੀਰ ਧਾਲੀਵਾਲ ਨੇ ਰੋਡ ਟੂਡੇ ਨੂੰ ਦੱਸਿਆ ਕਿ ਡਾਕਟਰ ਉਸ ਦੀ ਹਾਲਤ ’ਤੇ ਨਜ਼ਰ ਰੱਖ ਰਹੇ ਹਨ ਅਤੇ ਪਿੱਠ ’ਤੇ ਕਿਡਨੀ ਨੇੜਿਉਂ ਜ਼ਖ਼ਮੀ ਹੋਣ ਤੋਂ ਬਾਅਦ ਉਸ ਦੀ ਸਰਜਰੀ ਕਰਨ ਬਾਰੇ ਅਜੇ ਤੱਕ ਫ਼ੈਸਲਾ ਨਹੀਂ ਕੀਤਾ ਹੈ।’’

ਇਹ ਡਰਾਈਵਰ ਆਪਣੇ ਸਾਥੀ ਓ.ਡੀ.ਟੀ.ਏ. ਮੈਂਬਰਾਂ ਨਾਲ ਵੋਅਨ, ਓਂਟਾਰੀਓ ’ਚ ਉਸਾਰੀ ਦੇ ਚਲ ਰਹੇ ਕੰਮ ਵਾਲੀ ਥਾਂ ’ਤੇ ਪ੍ਰਦਰਸ਼ਨ ਕਰ ਰਿਹਾ ਸੀ, ਜਦੋਂ ਘਟਨਾ ਵਾਪਰੀ।

ਇਸ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਪ੍ਰੋਵਿੰਸ ’ਚ ਆਪਣੇ ਮਜ਼ਦੂਰੀ ਅਧਿਕਾਰਾਂ, ਉਚਿਤ ਤਨਖ਼ਾਹਾਂ ਅਤੇ ਮੁਆਵਜ਼ੇ ਦੇ ਮਾਣ ਦੀ ਵਕਾਲਤ ਦਾ ਕੰਮ ਅਜੇ ਵੀ ਜਾਰੀ ਹੈ।