ਵਿਮੈਨ ਵਿੱਦ ਡਰਾਈਵ ਸਮਿੱਟ ਲਈ ਰਜਿਸਟਰੇਸ਼ਨ ਸ਼ੁਰੂ

Avatar photo

ਟਰੱਕਿੰਗ ਐਚ.ਆਰ. ਕੈਨੇਡਾ ਦੇ ‘2020 ਵਿਮੈਨ ਵਿੱਦ ਡਰਾਈਵ ਲੀਡਰਸ਼ਿੱਪ ਸਮਿੱਟ’ ਲਈ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ ਜੋ ਕਿ 12 ਮਾਰਚ ਨੂੰ ਹੋਵੇਗੀ।

ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ‘ਚ ਅਜਿਹੀਆਂ ਰਣਨੀਤੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਜਿਸ ਨਾਲ ਟਰੱਕਿੰਗ ਉਦਯੋਗ ਵਿਚ ਔਰਤਾਂ ਨੂੰ ਆਕਰਸ਼ਿਤ ਕਰਨ, ਭਰਤੀ ਕਰਨ ਅਤੇ ਟਿਕਾਈ ਰੱਖਣ ‘ਚ ਮੱਦਦ ਮਿਲੇਗੀ। ਇਹ ਸਮਿੱਟ ਮੇਰੀਅਟ ਟੋਰਾਂਟੋ ਏਅਰਪੋਰਟ ਐਂਡ ਕਾਨਫ਼ਰੰਸ ਸੈਂਟਰ ਵੱਲੋਂ ਡੈਲਟਾ ਹੋਟਲਜ਼ ਵਿਖੇ ਕਰਵਾਇਆ ਜਾਵੇਗਾ।

ਇਸ ਦਾ ਵਿਸ਼ਾ ‘ਵਿਮੈਨ ਡਰਾਈਵਿੰਗ ਇਨੋਵੇਸ਼ਨ’ ਹੋਵੇਗਾ ਅਤੇ ਇਹ ਉਦਯੋਗ ‘ਚ ਪੈਦਾ ਹੋ ਰਹੀਆਂ ਨਵੀਆਂ ਪ੍ਰਵਿਰਤੀਆਂ ‘ਤੇ ਚਾਨਣਾ ਪਾਵੇਗਾ।

ਟਰੱਕਿੰਗ ਐਚ.ਆਰ. ਕੈਨੇਡਾ ਦੀ ਸੀ.ਈ.ਓ. ਐਂਜੇਲਾ ਸਪਲਿੰਟਰ ਨੇ ਕਿਹਾ, ”ਟਰੱਕਿੰਗ ਅਤੇ ਲਾਜਿਸਟਿਕਸ ਉਦਯੋਗ ‘ਚ ਔਰਤਾਂ ਦੀ ਪ੍ਰਤੀਨਿਧਗੀ ਉਨ੍ਹਾਂ ਦੀ ਕੁਲ ਕੈਨੇਡੀਅਨ ਕਿਰਤ ਸ਼ਕਤੀ ‘ਚ ਪ੍ਰਤੀਨਿਧਗੀ ਤੋਂ ਬਹੁਤ ਘੱਟ ਰਹੀ ਹੈ। ਔਰਤਾਂ ਨੂੰ ਭਰਤੀ ਕਰਨ ਅਤੇ ਟਿਕਾਈ ਰੱਖਣ ਦਾ ਮੁੱਦਾ ਸਿਰਫ਼ ਔਰਤਾਂ ਦਾ ਮੁੱਦਾ ਨਹੀਂ ਹੈ, ਇਹ ਪੂਰੇ ਉਦਯੋਗ ‘ਚ ਫੈਲਿਆ ਹੋਇਆ ਮੁੱਦਾ ਹੈ ਜਿਸ ਬਾਰੇ ਅਸੀਂ ਸਾਰਿਆਂ ਨੂੰ ਅਗਵਾਈ ਕਰਨ ਲਈ ਹੱਲਾਸ਼ੇਰੀ ਦੇ ਰਹੇ ਹਾਂ। ਵਿਮੈਨ ਵਿੱਦ ਡਰਾਈਵ ਲੀਡਰਸ਼ਿੱਪ ਸਮਿੱਟ ਇਸ ਮੁੱਦੇ ‘ਤੇ ਧਿਆਨ ਕੇਂਦਰਿਤ ਕਰੇਗਾ, ਵਿਚਾਰਾਂ, ਤਜਰਬੇ, ਅਤੇ ਲੀਡਰਸ਼ਿਪ ਅਭਿਆਸਾਂ ਦਾ ਲੈਣ-ਦੇਣ ਕਰੇਗਾ ਅਤੇ ਸਾਨੂੰ ਇਸ ਮੁੱਦੇ ਨਾਲ ਨਜਿੱਠਣ ਲਈ ਸਾਨੂੰ ਬਿਹਤਰ ਔਜ਼ਾਰ ਅਤੇ ਵਿਸ਼ਾਲ ਦ੍ਰਿਸ਼ਟੀਕੋਣ ਦੇਵੇਗਾ।”

ਇਹ ਇਸ ਪ੍ਰੋਗਰਾਮ ਦਾ ਛੇਵਾਂ ਸਾਲ ਹੋਵੇਗਾ। ਰਜਿਸਟਰ ਕਰਨ ਲਈ www.truckinghr.com ‘ਤੇ ਜਾਉ।