ਵਿਲੱਖਣਤਾ ਰੁਤਬਾ ਪ੍ਰਾਪਤ ਸਿਖਰਲੇ ਫ਼ਲੀਟ ਰੁਜ਼ਗਾਰਦਾਤਾਵਾਂ ਦੀ ਗਿਣਤੀ ’ਚ ਹੋਇਆ ਵਾਧਾ

81 ਟਰੱਕਿੰਗ ਅਤੇ ਲੋਜਿਸਟਿਕਸ ਕੰਪਨੀਆਂ ਟਰੱਕਿੰਗ ਐਚ.ਆਰ. ਕੈਨੇਡਾ ਦੇ ਸਿਖਰਲੇ ਫ਼ਲੀਟ ਰੁਜ਼ਗਾਰਦਾਤਾ ਪ੍ਰੋਗਰਾਮ ਰਾਹੀਂ ਮਨੁੱਖੀ ਸਰੋਤ ਅਮਲਾਂ ਨਾਲ ਸੰਬੰਧਤ ਮਾਪਦੰਡਾਂ ਨੂੰ ਪੂਰਾ ਕਰਨ ’ਚ ਸਫ਼ਲ ਰਹੀਆਂ।

ਜਿਨ੍ਹਾਂ ਕਾਰਕਾਂ ’ਤੇ ਬਿਨੈ ਦੀ ਦਰਜਾਬੰਦੀ ਕੀਤੀ ਗਈ ਉਨ੍ਹਾਂ ’ਚ ਭਰਤੀਆਂ ਅਤੇ ਮੁਲਾਜ਼ਮਾਂ ਨੂੰ ਟਿਕਾਈ ਰੱਖਣ ਦੇ ਅਮਲ, ਕਾਰਜਸਥਲ ਸਭਿਆਚਾਰ, ਮੁਆਵਜ਼ਾ, ਸਿਖਲਾਈ ਅਤੇ ਹੁਨਰ ਵਿਕਾਸ, ਅਤੇ ਨਵੀਨ ਮਨੁੱਖੀ ਸਰੋਤ ਅਮਲ ਸ਼ਾਮਲ ਹਨ।

Top fleet employers logoਘੱਟ ਤੋਂ ਘੱਟ ਪੰਜ ਸਾਲਾਂ ਤੱਕ ਇਨ੍ਹਾਂ ਮਾਪਦੰਡਾਂ ਨੂੰ ਕਾਇਮ ਰੱਖਣ ਵਾਲੇ ਕਾਰੋਬਾਰ ਹੀ ਸਿਖਰਲੇ ਫ਼ਲੀਟ ਰੁਜ਼ਗਾਰਦਾਤਾ ’ਚ ਵਿਲੱਖਣਤਾ ਦਾ ਰੁਤਬਾ ਪ੍ਰਾਪਤ ਕਰਦੇ ਹਨ।

2022 ’ਚ ਇਸ ਵਿਸ਼ੇਸ਼ ਸੂਚੀ ’ਚ ਸਥਾਨ ਪਾਉਣ ਵਾਲਿਆਂ ’ਚ ਸ਼ਾਮਲ ਹਨ: ਐਰੋ ਟਰਾਂਸਪੋਰਟ ਸਿਸਟਮਜ਼; ਬੈਂਡਸਟਰਾ ਟਰਾਂਸਪੋਰਟੇਸ਼ਨ ਸਿਸਟਮਜ਼; ਬੀਓਂਡ ਟਰਾਂਸਪੋਰਟੇਸ਼ਨ; ਕੇਰੋਨ ਟਰਾਂਸਪੋਰਟੇਸ਼ਨ ਸਿਸਟਮਜ਼; ਕੋਸਟਲ ਪੈਸੇਫ਼ਿਕ ਐਕਸਪ੍ਰੈੱਸ; ਫ਼ੋਰਟਿਗੋ ਫ਼ਰੇਟ ਸਰਵੀਸਿਜ਼; ਪੋਲਾਰਿਸ ਟਰਾਂਸਪੋਰਟੇਸ਼ਨ ਗਰੁੱਪ; ਅਤੇ ਆਰ.ਐਸ.ਟੀ. ਤੇ ਸਨਬਰੀ ਟਰਾਂਸਪੋਰਟ।

ਇਸ ਗਰਮੀਆਂ ਦੇ ਮੌਸਮ ’ਚ ਪ੍ਰੋਗਰਾਮ ਦੀ 10ਵੀਂ ਵਰ੍ਹੇਗੰਢ ਲਈ ਅਰਜ਼ੀਆਂ ਨੂੰ ਪ੍ਰਾਪਤ ਕੀਤਾ ਜਾਵੇਗਾ।

ਸਿਖਰਲੇ ਫ਼ਲੀਟ ਰੁਜ਼ਗਾਰਦਾਤਾ ਪੁਰਸਕਾਰ ਸਮਾਰੋਹ ਦੌਰਾਨ ਪਿਛਲੇ ਸਾਲ ਟਰੱਕਿੰਗ ਐਚ.ਆਰ. ਕੈਨੇਡਾ ਨੇ 77 ਫ਼ਲੀਟਸ ਨੂੰ ਮਾਨਤਾ ਦਿੱਤੀ ਸੀ, ਅਤੇ 13 ਸ਼੍ਰੇਣੀਆਂ ’ਚ ਪੁਰਸਕਾਰ ਦਿੱਤੇ ਸਨ।

2022 ਦਾ ਸਿਖਰਲੇ ਫ਼ਲੀਟ ਰੁਜ਼ਗਾਰਦਾਤਾ ਪੁਰਸਕਾਰ ਸਮਾਰੋਹ 13 ਅਕਤੂਬਰ ਨੂੰ ਟਰਾਂਟੋ ’ਚ ਹੋਵੇਗਾ।