ਵੈਸਟਰਨ ਸਟਾਰ 4700 ਸਨੋ ਪਲੋਅਜ਼ ਲਈ ਨਵਾਂ ਐਕਸਲ ਬਦਲ

Avatar photo

ਵੈਸਟਰਨ ਸਟਾਰ 4700 ਸੈੱਟ-ਬੈਕ (ਐਸ.ਬੀ.) ਆਲ-ਵੀਲ੍ਹ ਡਰਾਈਵ (ਏ.ਡਬਲਿਯੂ.ਡੀ.) 6&6 ਅਤੇ 4&4 ਟਰੱਕ ਹੁਣ 18,000 ਪਾਊਂਡ ਫ਼ਰੰਟ ਡਰਾਈਵ ਐਕਸਲ ਨਾਲ ਖ਼ਰੀਦੇ ਜਾ ਸਕਦੇ ਹਨ | ਇਹ ਬਦਲ, ਬਰਫ਼ ‘ਚ ਚੱਲਣ ਵਾਲੇ ਅਮਲਾਂ ਲਈ ਆਦਰਸ਼ ਹੈ, ਜੋ ਕਿ ਸਖ਼ਤ ਮੌਸਮ ਦੇ ਹਾਲਾਤ ‘ਚ ਗੱਡੀ ‘ਚ ਆਸਾਨੀ ਨਾਲ ਚਲਾਉਣ ‘ਚ ਮਦਦ ਕਰਦਾ ਹੈ |

ਮੇਰੀਟੋਰ ਵਲੋਂ ਪੇਸ਼ ਹੈਵੀ-ਡਿਊਟੀ ਫਰੰਟ ਡਰਾਈਵ ਐਕਸਲ ਵੀ ਤਿੱਖੇ ਵੀਲ੍ਹ ਕੱਟ, ਸਟੀਅਰਿੰਗ ‘ਤੇ ਬਿਹਤਰ ਕਾਬੂ ਅਤੇ ਬਿਹਤਰ ਭਾਰ ਵੰਡ ‘ਚ ਸਹਾਇਕ ਹੁੰਦਾ ਹੈ, ਜਿਸ ਨਾਲ ਡਰਾਈਵਰ ਸਰਦ ਰੁੱਤ ਦੀਆਂ ਫ਼ਿਲਸਵੀਆਂ ਸੜਕਾਂ ‘ਤੇ ਵੀ ਬਿਹਤਰ ਕੰਟਰੋਲ ਪ੍ਰਾਪਤ ਕਰ ਸਕਦੇ ਹਨ |

ਸੈਂਕੜੇ ਪਸੰਦੀਦਾ ਬਦਲਾਂ ‘ਚ ਮੌਜੂਦ, ਵੰਨ-ਸੁਵੰਨੇ 4700 ਨੂੰ ਜ਼ਰੂਰਤ ਅਨੁਸਾਰ ਬਣਾਇਆ ਜਾ ਸਕਦਾ ਹੈ ਤਾਂ ਕਿ ਇਹ ਸਥਾਨਕ ਅਤੇ ਖੇਤਰੀ ਸਫ਼ਰ ਦੌਰਾਨ ਅਤੇ ਸਖ਼ਤ ਕੰਮਾਂ ‘ਚ ਵੀ ਸਾਥ ਨਿਭਾ ਸਕੇ |

18,000 ਪਾਊਂਡ ਫਰੰਟ ਡਰਾਈਵ ਐਕਸਲ ਨਾਲ 4700ਐਸਬੀ ਏ.ਡਬਲਿਯੂ.ਡੀ. ਨੂੰ ਕਿਊਮਿਨਸ ਐਲ9 ਇੰਜਣ ਨਾਲ ਖ਼ਰੀਦਿਆ ਜਾ ਸਕਦਾ ਹੈ ਅਤੇ ਇਹ ਇਸ ਵੇਲੇ ਉਤਪਾਦਨ ਅਧੀਨ ਹੈ |