ਵੋਲਵੋ ਆਈ-ਸ਼ਿਫ਼ਟ ਮਿਲੇਗਾ ਹੁਣ ਦੋਹਰੇ ਪੀ.ਟੀ.ਓ. ਦੇ ਨਾਲ

ਵੋਲਵੋ ਦਾ ਆਈ-ਸ਼ਿਫ਼ਟ ਆਟੋਮੇਟਡ ਮੈਨੂਅਲ ਟਰਾਂਸਮਿਸ਼ਨ ਹੁਣ ਦੋਹਰੀ ਪਾਵਰ ਟੇਕ-ਆਫ਼ (ਪੀ.ਟੀ.ਓ.) ਪੇਸ਼ ਕਰਦਾ ਹੈ, ਜਿਸ ’ਚ ਦੋ ਸੁਤੰਤਰ ਰੂਪ ’ਚ ਕਲੱਬ ਕੀਤੇ ਡੀ.ਆਈ.ਐਨ. 5462, ਜਾਂ ਇੱਕ ਐਸ.ਏ.ਈ. 1410 ਫ਼ਲੈਂਜ ਅਤੇ ਇੱਕ ਡੀ.ਆਈ.ਐਨ. 5462 ਡਰਾਈਵ ਸ਼ਾਮਲ ਹਨ, ਜਿਨ੍ਹਾਂ ਨੂੰ ਗੱਡੀ ਦੀ ਸੈਂਟਰਲਾਈਨ ਵੱਖ ਕਰਦੀ ਹੈ।

Volvo I-Shift PTO
(ਤਸਵੀਰ: ਵੋਲਵੋ ਟਰੱਕਸ ਉੱਤਰੀ ਅਮਰੀਕਾ)

ਵੋਲਵੋ ਨੇ ਕਿਹਾ ਕਿ ਦੋ ਡਰਾਈਵਾਂ ਵੱਖ ਕਰਨ ਨਾਲ ਦੋ ਪੰਪ ਇੰਸਟਾਲ ਕਰਨ ਦੀ ਥਾਂ ਮਿਲਦੀ ਹੈ, ਇੰਸਟਾਲੇਸ਼ਨ ਅਤੇ ਸਰਵਿਸ ਕਰਨਾ ਆਸਾਨ ਰਹਿੰਦਾ ਹੈ। ਆਊਟਪੁੱਟ ਡਰਾਈਵਾਂ ਸੁਤੰਤਰ ਰੂਪ ’ਚ ਕਲੱਚ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਵੱਖੋ-ਵੱਖ ਜਾਂ ਇਕੱਠਿਆਂ ਵਰਤੋਂ ਕੀਤੀ ਜਾ ਸਕਦੀ ਹੈ।

ਪੀ.ਟੀ.ਓ. ਦੇ ਫ਼ੈਕਟਰੀ-ਸਪਲਾਈਡ ਡੀ.ਆਈ.ਐਨ. 5462 ਪੋਰਟ ਅਤੇ ਐਸ.ਏ.ਈ. 1410 ਫ਼ਲੈਂਜਾਂ ਨੂੰ ਐਸ.ਏ.ਈ. 1310 ਫ਼ਲੈਂਜ ਅਤੇ ਐਸ.ਏ.ਈ.-ਸੀ ਅਤੇ ਐਸ.ਏ.ਈ.-ਬੀ ਬੀ ਪੋਰਟਾਂ ਨਾਲ ਆਪਸ ’ਚ ਬਦਲਿਆ ਜਾ ਸਕਦਾ ਹੈ। ਅਤੇ ਫ਼ੈਕਟਰੀ ’ਚ ਇੰਸਟਾਲ ਕੀਤੇ ਦੋਹਰੇ ਪੀ.ਟੀ.ਓ. ’ਚ ਵੀ ਆਈ-ਸ਼ਿਫ਼ਟ ਵਾਲੀ ਵਾਰੰਟੀ ਹੁੰਦੀ ਹੈ।

ਖੱਬੀਆਂ ਅਤੇ ਸੱਜੀਆਂ ਸਾਈਡਾਂ ਨੂੰ ਸੁਤੰਤਰ ਰੂਪ ’ਚ ਮੁਹੱਈਆ ਕਰਵਾਏ ਗਏ ਡੈਸ਼ ਸਵਿੱਚਾਂ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ, ਜਦਕਿ ਵੋਲਵੋ ਵੱਲੋਂ ਇੰਸਟਾਲ ਕੀਤੇ ਪੀ.ਟੀ.ਓ. ਫ਼ੈਕਟਰੀ-ਇੰਸਟਾਲਡ ਪਾਰਕਰ ਗੀਅਰ ਅਤੇ ਪਿਸਟਨ ਪੰਪ ਵੀ ਪ੍ਰਾਪਤ ਕਰ ਸਕਦੇ ਹਨ।