ਸਟਰਟਿਲ-ਕੋਨੀ ਨੇ ਟੱਚ-ਸਕ੍ਰੀਨ ਕਨਸੋਲ ਨੂੰ 4-ਪੋਸਟ ਪਲੇਟਫ਼ਾਰਮ ਲਿਫ਼ਟਾਂ ’ਚ ਏਕੀਕ੍ਰਿਤ ਕੀਤਾ

ਸਟਰਟਿਲ-ਕੋਨੀ ਨੇ ਆਪਣੀ ਰੰਗੀਨ, ਟੱਚ-ਸਕ੍ਰੀਨ ਕੰਟਰੋਲ ਕਨਸੋਲ – ਈਬਰਾਈਟ ਸਮਾਰਟ ਕੰਟਰੋਲ ਸਿਸਟਮ – ਨੂੰ ਆਪਣੀਆਂ ਚਾਰ-ਪੋਸਟ ਪਲੇਟਫ਼ਾਰਮ ਲਿਫ਼ਟਾਂ ’ਚ ਏਕੀਕ੍ਰਿਤ ਕਰ ਦਿੱਤਾ ਹੈ।

(ਤਸਵੀਰ: ਸਟਰਟਿਲ-ਕੋਨੀ)

ਸਿਸਟਮ ਇੱਕ ਹਾਈ-ਰੈਜ਼ੋਲਿਊਸ਼ਨ, ਸੱਤ ਇੰਚ ਦੀ ਰੰਗੀਨ ਟੱਚਸਕ੍ਰੀਨ, ਪ੍ਰਯੋਗ ’ਚ ਆਸਾਨ ਕੰਟਰੋਲ, ਤੁਰੰਤ ਨਿਦਾਨ ਸੂਚਨਾ, ਅਤੇ ਆਪਰੇਟਰ ਵੱਲੋਂ ਮਿੱਥੇ ਜਾ ਸਕਣ ਵਾਲੇ ਬਦਲ ਮੁਹੱਈਆ ਕਰਵਾਉਂਦਾ ਹੈ।

ਅਤੇ ਸਕ੍ਰੀਨ ਰਾਹੀਂ, ਪ੍ਰਯੋਗਕਰਤਾ ਲਿਫ਼ਟਿੰਗ ਦੀ ਉਚਾਈ, ਸਰਵਿਸ ਅਲਰਟ ਜਾਂ ਚੇਤਾਵਨੀਆਂ, ਅਤੇ ਲਿਫ਼ਟ ਦੀ ਮੋਟਰ ਚਲਾਉਣ ਦੇ ਸਮੇਂ ਦੀ ਤੁਰੰਤ ਨਿਗਰਾਨੀ ਕਰ ਸਕਦੇ ਹਨ।

ਇਸ ਤਕਨਾਲੋਜੀ ਨੂੰ 2015 ’ਚ ਪੇਸ਼ ਕੀਤਾ ਗਿਆ ਸੀ ਜੋ ਕਿ ਹੁਣ ਸਟਰਟਿਲ-ਕੋਨੀ ਦੇ ST 4.300, ST 4.500 ਅਤੇ ST 4.660  ਮਾਡਲਾਂ ’ਤੇ ਮੌਜੂਦ ਹੈ।