ਸਟੈਮਕੋ ਵ੍ਹੀਲ ਸੀਲ ਹੁਣ ਬਣਿਆ ਵੱਖ ਉਤਪਾਦ

ਸਟੈਮਕੋ ਡਿਸਕਵਰ ਐਕਸ.ਆਰ. ਵ੍ਹੀਲ ਸੀਲ, ਜੋ ਕਿ ਪਹਿਲਾਂ ਟ੍ਰਾਈਫ਼ੈਕਟਾ ਪ੍ਰੀ-ਐਡਜਸਟ ਹੱਬ ਅਸੈਂਬਲੀਆਂ ਨਾਲ ਤੱਕ ਸੀਮਤ ਸੀ, ਹੁਣ ਵੱਖ ਉਤਪਾਦ ਵਜੋਂ ਮੌਜੂਦ ਹੈ।

(ਤਸਵੀਰ: ਸਟੈਮਕੋ)

ਕੰਪਨੀ ਨੇ ਕਿਹਾ ਕਿ ਸੀਲ ਦਾ ਗਲਾਇਡ ਲੌਕ ਇੰਸਟਾਲੇਸ਼ਨ ’ਤੇ ਲੱਗਣ ਵਾਲੇ ਜ਼ੋਰ ਨੂੰ 50% ਤੱਕ ਘੱਟ ਕਰ ਦਿੰਦਾ ਹੈ ਅਤੇ ਇਸ ਨੂੰ ਪਹਿਲਾਂ ਤੋਂ ਹੀ ਲੁਬਰੀਕੇਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਕੰਪਨੀ ਨੇ ਕਿਹਾ ਕਿ ਇਸ ਨਾਲ ਟੇਢੀ ਸੀਲ ਅਤੇ ਵਾਧੂ ਗਰਮਾਹਟ ਨਾਲ ਸੰਬੰਧਤ ਸੀਲ ਦੇ ਫ਼ੇਲ੍ਹ ਹੋਣ ਦੀਆਂ ਚਿੰਤਾਵਾਂ ਖ਼ਤਮ ਕਰਨ ’ਚ ਮੱਦਦ ਮਿਲਦੀ ਹੈ।

ਸਟੈਮਕੋ ਨੇ ਕਿਹਾ ਕਿ ਸੀਲ ਨੂੰ ਬਗ਼ੈਰ ਕਿਸੇ ਔਜ਼ਾਰ ਤੋਂ ਹਟਾਇਆ ਜਾ ਸਕਦਾ ਹੈ, ਅਤੇ ਇਹ ਪੁੱਠੇ ਪਾਸੇ ਨੂੰ ਘੁੰਮ ਕੇ ਬੰਦ ਹੁੰਦੀ ਹੈ। ਇਸ ਦੌਰਾਨ ਫ਼ੋਰ-ਜ਼ੋਨ ਲੇਬੀਰਿੰਥ ਗੰਦਗੀ ਨੂੰ ਰੋਕਦਾ ਹੈ, ਘਿਸਾਅ ਘੱਟ ਕਰਦਾ ਹੈ ਅਤੇ ਸੀਲ ਦਾ ਜੀਵਨਕਾਲ ਵਧਾਉਂਦਾ ਹੈ।