‘ਸਪਲਾਈ-ਪੱਖੋਂ ਕਮੀ’ ਹੋਣ ਕਰਕੇ ਜਨਵਰੀ ’ਚ ਸ਼੍ਰੇਣੀ 8 ਟਰੱਕਾਂ ਦੇ ਆਰਡਰ ਰਹੇ ਕਮਜ਼ੋਰ

Avatar photo

ਐਕਟ ਰਿਸਰਚ ਤੋਂ ਪ੍ਰਾਪਤ ਸ਼ੁਰੂਆਤੀ ਅੰਕੜਿਆਂ ਅਨੁਸਾਰ ਜਨਵਰੀ ’ਚ ਸ਼੍ਰੇਣੀ 8 ਟਰੱਕਾਂ ਦੇ ਆਰਡਰ ਕੁੱਲ ਮਿਲਾ ਕੇ ਸਿਰਫ਼ 21,300 ਇਕਾਈਆਂ ਰਹੇ, ਜਦਕਿ ਸ਼੍ਰੇਣੀ 5-7 ਟਰੱਕਾਂ ਦੇ ਆਰਡਰ ਘੱਟ ਕੇ 16,500 ਹੋ ਗਏ।

ਉਦਯੋਗ ਸਮੀਖਿਅਕਾਂ ਨੇ ਕਮਜ਼ੋਰ ਆਰਡਰਾਂ ਦਾ ਕਾਰਨ ਚਲ ਰਹੀ ਕਲਪੁਰਜ਼ਿਆਂ ਦੀ ਕਮੀ ਦੱਸਿਆ ਹੈ, ਜਿਸ ਕਰਕੇ ਓ.ਈ.ਐਮ. ਨਵੇਂ ਆਰਡਰ ਨਹੀਂ ਪ੍ਰਾਪਤ ਕਰ ਰਹੇ।

ਐਕਟ ਦੇ ਪ੍ਰੈਜ਼ੀਡੈਂਟ ਅਤੇ ਸੀਨੀਅਰ ਸਮੀਖਿਅਕ ਕੇਨੀ ਵੇਥ ਨੇ ਕਿਹਾ, ‘‘ਉਤਪਾਦਨ ਸਮਰਥਾਵਾਂ ਪੱਖੋਂ ਹੱਥ ਤੰਗ ਹੋਣ ਕਰਕੇ ਅਤੇ ਰਹਿੰਦੇ ਆਰਡਰਾਂ ਦੀ ਲੰਮੀ ਸੂਚੀ ਕਰਕੇ ਨਵੇਂ ਆਰਡਰ ਪ੍ਰਾਪਤ ਨਹੀਂ ਕੀਤੇ ਜਾ ਰਹੇ ਹਨ। ਆਰਡਰਾਂ ’ਚ ਕਮੀ, ਜੇਕਰ ਪੂਰੀ ਤਰ੍ਹਾਂ ਨਹੀਂ ਤਾਂ, ਮੁਢਲੇ ਤੌਰ ’ਤੇ, ਸਪਲਾਈ-ਪੱਖੋਂ ਕਮੀ ਕਰਕੇ ਹੈ ਜਿਸ ਕਰਕੇ ਉਤਪਾਦਨ ਦੇ ਰਾਹ ’ਚ ਰੇੜਕਾ ਪੈ ਰਿਹਾ ਹੈ।’’

‘‘ਜਿਵੇਂ ਕਿ ਪਿਛਲੇ ਕਈ ਮਹੀਨਿਆਂ ਤੋਂ ਵੇਖਿਆ ਜਾ ਰਿਹਾ ਹੈ, ਅਸੀਂ ਮੁੜ ਦੁਹਰਾਉਂਦੇ ਹਾਂ ਕਿ ਮਹੱਤਵਪੂਰਨ ਆਰਥਕ ਅਤੇ ਉਦਯੋਗਿਕ ਮੰਗ ਦੇ ਰਿਕਾਰਡ ਪੱਧਰ ’ਤੇ ਜਾਂ ਇਸ ਦੇ ਨੇੜੇ ਪੁੱਜ ਜਾਣ ਕਰਕੇ, ਉਦਯੋਗ ਦੀ ਮਜ਼ਬੂਤੀ ਨੂੰ ਰਹਿੰਦੇ ਆਰਡਰਾਂ ਦੀ ਲੰਮੀ ਸੂਚੀ ਤੋਂ ਮਾਪਿਆ ਜਾਣਾ ਚਾਹੀਦਾ ਹੈ, ਨਾ ਕਿ ਨਵੇਂ ਆਰਡਰਾਂ ’ਚ ਕਮੀ ਕਰਕੇ।’’

ਵੇਥ ਨੇ ਕਿਹਾ: ‘‘ਸ਼੍ਰੇਣੀ 8 ਲਈ, ਬੈਕਲਾਗ ਦੇ 2022 ਤੱਕ ਵੱਧ ਜਾਣ ਕਰਕੇ, ਹਰ ਕਮੀ ਦੇ ਖ਼ਤਮ ਹੋਣ ਦੇ ਕੋਈ ਸਾਫ਼ ਆਸਾਰ ਨਹੀਂ ਹਨ, ਜਨਵਰੀ ਦੇ ਕੁੱਲ ਆਰਡਰ ਓ.ਈ.ਐਮ. ਵੱਲੋਂ ਦਰਮਿਆਨੀ ਪਹੁੰਚ ਅਪਣਾਏ ਜਾਣ ਕਰਕੇ ਹੈ ਜੋ ਕਿ ਵਾਧੂ ਬੁਕਿੰਗ ਅਤੇ ਘੱਟ ਨਿਰਮਾਣ ਦੀ ਸਥਿਤੀ ਨੂੰ ਸੀਮਤ ਕਰਨ ਦੀ ਸੋਚ ਰਹੀ ਹੈ ਜਿਸ ਕਰਕੇ 2021 ’ਚ ਉਦਯੋਗ ਬਿਪਤਾ ਹੇਠ ਰਿਹਾ’’।