ਸ਼ਾਰਪ ਟਰਾਂਸਪੋਰਟੇਸ਼ਨ ਨੇ ਲਾਂਚ ਕੀਤੀ ‘ਡਰਾਈਵਰ ਇੰਕ.’ ਵੈੱਬਸਾਈਟ

Avatar photo

ਸ਼ਾਰਪ ਟਰਾਂਸਪੋਰਟੇਸ਼ਨ ਸਿਸਟਮਜ਼ ਵੀ ‘ਡਰਾਈਵਰ ਇੰਕ.’ ਵਿਰੁੱਧ ਲੜਾਈ ‘ਚ ਸ਼ਾਮਲ ਹੋ ਗਿਆ ਹੈ | ਇਹ ਇਕ ਅਜਿਹਾ ਪ੍ਰਬੰਧ ਹੈ ਜਿਸ ਅਧੀਨ ਨੌਕਰੀ ‘ਤੇ ਰੱਖੇ ਡਰਾਈਵਰਾਂ ਨੂੰ ਆਜ਼ਾਦ ਠੇਕੇਦਾਰਾਂ ਦੇ ਰੂਪ ‘ਚ ਗਲਤ ਵਰਗੀਕਿ੍ਤ ਕੀਤਾ ਜਾਂਦਾ ਹੈ | ਸ਼ਾਰਪ ਟਰਾਂਸਪੋਰਟੇਸ਼ਨ ਇਸ ਕੰਮ ਲਈ ਵੱਧ ਤੋਂ ਵੱਧ ਜਾਣਕਾਰੀ ਨੂੰ ਆਪਣਾ ਹਥਿਆਰ ਬਣਾ ਰਿਹਾ ਹੈ |

ਇਸ ਫ਼ਲੀਟ ਨੇ www.driverinc.ca ਵੈੱਬਸਾਈਟ ਸ਼ੁਰੂ ਕੀਤੀ ਹੈ ਜਿਸ ‘ਤੇ ਮੁਲਾਜ਼ਮਾਂ ਅਤੇ ਆਜ਼ਾਦ ਠੇਕੇਦਾਰਾਂ ਦੇ ਵਰਗੀਕਰਨ ਨੂੰ ਦਰਸਾਉਣ ਵਾਲੇ ਦਸਤਾਵੇਜ਼ ਅਤੇ ਲਿੰਕ ਹੋਣਗੇ ਅਤੇ ਇਸ ‘ਤੇ ਸਮਝਾਇਆ ਜਾਵੇਗਾ ਕਿ ਕਿਸ ਤਰ੍ਹਾਂ ਵੱਖੋ-ਵੱਖ ਵਰਗੀਕਰਨ ਡਰਾਈਵਰਾਂ, ਕੈਰੀਅਰਾਂ, ਬੀਮਾ ਕੰਪਨੀਆਂ, ਅਤੇ ਇਥੋਂ ਤਕ ਕਿ ਸ਼ਿਪਰਜ਼ ‘ਤੇ ਵੀ ਅਸਰ ਪਾ ਸਕਦਾ ਹੈ |
ਸ਼ਾਰਪ ਟਰਾਂਸਪੋਰਟੇਸ਼ਨ ਸਿਸਟਮਜ਼ ਦੇ ਮਾਲਕ ਸ਼ਾਨ ਬੇਅਰਡ ਨੇ ਕਿਹਾ, ”ਵੈੱਬਸਾਈਟ ਬਣਾਉਣ ਦਾ ਸਾਡਾ ਮੰਤਵ ਇਹ ਸੀ ਕਿ ਡਰਾਈਵਰ ਆਪਣੇ ਹੱਕਾਂ ਬਾਰੇ ਜਾਗਰੂਕ ਹੋ ਸਕਣ, ਤਾਂ ਕਿ ਉਹ ਆਜ਼ਾਦ ਠੇਕੇਦਾਰ ਜਾਂ ਪੀ.ਐਸ.ਬੀ. (ਪਰਸਨਲ ਸਰਵਿਸ ਬਿਜ਼ਨਸ) ਬਣਨ ਤੋਂ ਪਹਿਲਾਂ ਗਲਤ ਵਰਗੀਕਿ੍ਤ ਦਾ ਸ਼ਿਕਾਰ ਹੋਣ ਤੋਂ ਬਗ਼ੈਰ ਜਾਗਰੂਕ ਫ਼ੈਸਲੇ ਲੈ ਸਕਣ |”
ਦੱਸੇ ਗਏ ਸਰੋਤਾਂ ‘ਚ ਕੈਨੇਡਾ ਲੇਬਰ ਕੋਡ, ਕੈਨੇਡਾ ਰੈਵੇਨਿਊ ਏਜੰਸੀ, ਅਤੇ ਹੋਰ ਸ਼ਾਮਲ ਹਨ |