ਸਿਲੈਕਟਰੱਕਸ ਨੇ ਕੰਪੋਨੈਂਟ ਕਵਰੇਜ ਦਾ ਕੀਤਾ ਵਿਸਤਾਰ

Avatar photo

ਸਿਲੈਕਟਰੱਕਸ ਆਪਣੀ ਕੰਪੋਨੈਂਟ ਕਵਰੇਜ ਦਾ ਵਿਸਤਾਰ ਕਰ ਰਿਹਾ ਹੈ ਅਤੇ ਇੱਕ ਨਵਾਂ ਦਰਬਾਨੀ ਵਾਰੰਟੀ ਪ੍ਰੋਗਰਾਮ ਲਿਆ ਰਿਹਾ ਹੈ ਜਿਸ ਦਾ ਪ੍ਰਸ਼ਾਸਨ ਫ਼ਲੀਟਰੌਕ ਕਰੇਗਾ। ਇਸ ਦਾ ਮੰਤਵ ਇਸ ਦੇ ਮੌਜੂਦਾ 60-ਦਿਨਾਂ ਦੇ ਖ਼ਰੀਦਦਾਰ ਬੀਮਾ ਕਵਰੇਜ ਨੂੰ ਬਿਹਤਰ ਕਰਨਾ ਹੈ।

 (ਤਸਵੀਰ: ਡਾਇਮਲਰ ਟਰੱਕਸ ਉੱਤਰੀ ਅਮਰੀਕਾ)

ਓ.ਈ.ਐਮ. ਨੇ ਕਿਹਾ ਕਿ ਸਿਲੈਕਟ ਲਿਮਟਡ ਵਾਰੰਟੀ ਸਿਫ਼ਰ-ਕਟੌਤੀਯੋਗ ਹੁੰਦੀਆਂ ਹਨ ਜਿਸ ਦੀ ਕੋਈ ਜਮ੍ਹਾਂ ਸੀਮਾ ਨਹੀਂ ਹੁੰਦੀ। ਇਹ 48 ਮਹੀਨਿਆਂ ਅਤੇ 400,000 ਮੀਲ (1,844 ਕਿਲੋਮੀਟਰ) ਤੱਕ ਦੇ ਸਮੇਂ ’ਚ ਮੌਜੂਦ ਹਨ।

60 ਦਿਨਾ ਖ਼ਰੀਦਦਾਰ ਅਸ਼ੋਅਰੈਂਸ ਕੰਪੋਨੈਂਟ ਕਵਰੇਜ ਦਾ ਵਿਸਤਾਰ ਕਰ ਕੇ ਇਸ ’ਚ ਆਫ਼ਟਰਟ੍ਰੀਟਮੈਂਟ ਸਿਸਟਮ ਕੰਟਰੋਲ ਮਾਡਿਊਲ ਅਤੇ ਡੀਜ਼ਲ ਐਗਜ਼ਾਸਟ ਫ਼ਲੂਇਡ ਲਾਈਨਸ, ਡਿਟਰੋਇਟ ਅਸ਼ੋਅਰੈਂਸ ਕੈਮਰੇ ਅਤੇ ਰਾਡਾਰ ਸੈਂਸਰ, ਡਿਟਰੋਇਟ ਡੀ.ਟੀ.12 ਕਲੱਚ ਐਕਚੁਏਟਰ ਅਤੇ ਸ਼ਿਫ਼ਟ ਕੰਟਰੋਲਰ, ਅਤੇ ਪਾਵਰਟ੍ਰੇਨ ਹਾਰਨੈੱਸ ਅਤੇ ਸੈਂਸਰ ਵੀ ਸ਼ਾਮਲ ਕੀਤੇ ਗਏ ਹਨ।

ਫ਼ਲੀਟਰੌਕ ਮਲਕੀਅਤ ਦੇ ਪਹਿਲੇ 60 ਦਿਨਾਂ ਦੇ  ਆਫ਼ਟਰਸੇਲਜ਼ ਮੱਦਦ ਤੋਂ ਬਾਅਦ ਲਾਗੂ ਹੁੰਦਾ ਹੈ, ਜੋ ਵਾਰੰਟੀ ਦਰਬਾਨੀ ਸੇਵਾ ਨਾਲ ਆਉਂਦਾ ਹੈ।