ਸਿੰਗਲ ਟਾਇਰ ਲਈ ਇਜਾਜ਼ਤਯੋਗ ਭਾਰ ਵੱਲ ਇਕ ਹੋਰ ਕਦਮ

Avatar photo

ਕੈਨੇਡਾ ‘ਚ ਅੰਤਰਸੂਬਾਈ ਕਾਰਵਾਈਆਂ ਲਈ ਹੈਵੀ ਟਰੱਕ ਦੇ ਭਾਰ ਅਤੇ ਆਕਾਰ ਹੱਦਾਂ ਬਾਰੇ ਬਦਲਾਅ ਨੇ ਪੂਰੇ ਕੈਨੇਡਾ ‘ਚ ਟਰੱਕਰਜ਼ ਲਈ ਚੌੜੇ ਆਧਾਰ ਵਾਲੇ ਸਿੰਗਲ ਟਾਇਰ ‘ਤੇ ਦੋਹਰੇ ਟਾਇਰਾਂ ਵਾਲੀ ਭਾਰ ਹੱਦ ਪ੍ਰਯੋਗ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ।

ਇਹ ਫ਼ੈਸਲਾ ਟਰਾਂਸਪੋਰਟੇਸ਼ਨ ਅਤੇ ਹਾਈਵੇ ਸੁਰੱਖਿਆ ਲਈ ਜ਼ਿੰਮੇਵਾਰ ਮੰਤਰੀ ਕੌਂਸਲ ਵੱਲੋਂ ਜਨਵਰੀ ਦੇ ਅਖ਼ੀਰ ‘ਚ ਕੀਤਾ ਗਿਆ।

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਦਾ ਕਹਿਣਾ ਹੈ ਕਿ ਅਗਲਾ ਕਦਮ ਸੂਬਿਆਂ ਅਤੇ ਇਲਾਕਿਆਂ ਲਈ ਆਪਣੇ ਕਾਨੂੰਨਾਂ ‘ਚ ਸੋਧ ਕਰਨ ਦਾ ਹੈ ਤਾਂ ਕਿ ਪਿੱਛੇ ਜਿਹੇ ਕੀਤੀਆਂ ਤਬਦੀਲੀਆਂ ਅਮਲ ‘ਚ ਆ ਸਕਣ, ਅਤੇ ਅੰਤਰਿਮ ਤੌਰ ‘ਤੇ, ਸਿੰਗਲ ਟਾਇਰ ਵਾਲੀਆਂ ਗੱਡੀਆਂ ‘ਤੇ ਢੋਆ-ਢੁਆਈ ਵੀ ਨਵੇਂ ਨਿਯਮਾਂ ਹੇਠ ਹੋ ਸਕੇ।