ਸੀ.ਆਰ.ਏ. ਨੇ ਡਰਾਈਵਰ ਇੰਕ. ਮਾਡਲ ਦਾ ਉਦਾਹਰਣ ਦਿੰਦਿਆਂ, ਵਿਅਕਤੀਗਤ ਸੇਵਾਵਾਂ ਕਾਰੋਬਾਰਾਂ ਨੂੰ ਟੈਕਸ ਨਿਯਮਾਂ ਬਾਰੇ ਦਿੱਤੀ ਚੇਤਾਵਨੀ

ਕੈਨੇਡਾ ਰੈਵੀਨਿਊ ਏਜੰਸੀ (ਸੀ.ਆਰ.ਏ.) ਦਾ ਬੁਲੇਟਿਨ ਪਰਸਨਲ ਸਰਵੀਸਿਜ਼ ਬਿਜ਼ਨੈਸ (ਪੀ.ਐਸ.ਬੀ.) ਨੂੰ ਯਾਦ ਕਰਵਾ ਰਿਹਾ ਹੈ ਕਿ ਉਹ ਹੋਰਨਾਂ ਕਾਰਪੋਰੇਸ਼ਨਾਂ ਨੂੰ ਮੁਹੱਈਆ ਟੈਕਸ ਕਟੌਤੀਆਂ ਅਤੇ ਖ਼ਰਚਿਆਂ ’ਤੇ ਦਾਅਵਾ ਨਹੀਂ ਕਰ ਸਕਦੇ – ਅਤੇ ਇਹ ਆਪਣੇ ਮੁੱਦੇ ਨੂੰ ਬਲ ਦੇਣ ਲਈ ਟਰੱਕਿੰਗ-ਵਿਸ਼ੇਸ਼ ਉਦਾਹਰਣ ਦੇ ਰਹੀ ਹੈ।

ਬੁਲੇਟਿਨ ’ਚ ਕਿਹਾ ਗਿਆ ਹੈ, ‘‘ਟੈਮ ਨੌਕਰੀ ਦੀ ਭਾਲ ’ਚ ਹੈ। ਓਂਟਾਰੀਓ ਅਧਾਰਤ ਟਰੱਕਿੰਗ ਕੰਪਨੀ (ਏ.ਬੀ.ਸੀ. ਟਰੱਕਿੰਗ) ਉਸ ਨੂੰ ਫ਼ੁੱਲ-ਟਾਈਮ ਘੰਟਿਆਂ ਲਈ 12 ਮਹੀਨਿਆਂ ਦਾ ਕਰਾਰ ਪੇਸ਼ ਕਰਦੀ ਹੈ। ਇਸ ਕਰਾਰ ’ਤੇ ਇਹ ਸ਼ਰਤ ਹੈ ਕਿ ਟੈਮ ਆਪਣੀਆਂ ਸੇਵਾਵਾਂ ਇੱਕ ਕਾਰਪੋਰੇਸ਼ਨ ਜ਼ਰੀਏ ਪ੍ਰਦਾਨ ਕਰੇਗਾ।’’

Parliament Hill
(ਤਸਵੀਰ: ਆਈਸਟਾਕ)

ਇਸ ਉਦਾਹਰਣ ’ਚ ਅੱਗੇ ਇਹ ਦੱਸਿਆ ਗਿਆ ਹੈ ਕਿ ਡਰਾਈਵਰ ਇੱਕ ਨੰਬਰਡ ਕੰਪਨੀ ਬਣਾ ਲੈਂਦਾ ਹੈ ਅਤੇ ਇਸ ਦਾ ਇੱਕੋ-ਇੱਕ ਸ਼ੇਅਰਧਾਰਕ ਤੇ ਮੁਲਾਜ਼ਮ ਹੁੰਦਾ ਹੈ ਅਤੇ ਜਿਸ ਦਾ ਗ੍ਰਾਹਕ ਵੀ ਸਿਰਫ਼ ਏ.ਬੀ.ਸੀ. ਟਰੱਕਿੰਗ ਹੁੰਦਾ ਹੈ। ਨੰਬਰਡ ਕੰਪਨੀ ਜਾਂ ਤਾਂ ਫ਼ੰਡ ਕਾਰਪੋਰੇਸ਼ਨ ’ਚ ਰਖਦੀ ਹੈ ਜਾਂ ਉਸ ਨੂੰ ਟੈਮ ਨੂੰ ਦੇ ਦਿੰਦੀ ਹੈ।

ਸੀ.ਆਰ.ਏ. ਨੇ ਕਿਹਾ ਕਿ ਕੈਨੇਡਾ ਦਾ ਇਨਕਮ ਟੈਕਸ ਐਕਟ ਇਸ ਨੰਬਰਡ ਕੰਪਨੀ ਨੂੰ ਵਿਅਕਤੀਗਤ ਸੇਵਾਵਾਂ ਕਾਰੋਬਾਰ ਮੰਨੇਗਾ ਕਿਉਂਕਿ ਟੈਮ ਇੱਕੋ-ਇੱਕ ਸ਼ੇਅਰਹੋਲਡਰ ਹੈ ਅਤੇ ਏ.ਬੀ.ਸੀ. ਟਰੱਕਿੰਗ ਦੇ ਟਰੱਕਾਂ ਜ਼ਰੀਏ ਉਨ੍ਹਾਂ ਦੇ ਮੁਲਾਜ਼ਮ ਵਜੋਂ ਕੰਮ ਕਰਦਾ ਹੈ। ਨੰਬਰਡ ਕੰਪਨੀ ਦੀ ਆਮਦਨ ਦਾ ਇੱਕੋ-ਇੱਕ ਜ਼ਰੀਆ ਟੈਮ ਦੀਆਂ ਸੇਵਾਵਾਂ ਹਨ, ਜੋ ਕਿ ਇਸ ਦਾ ਨਿਗਮਿਤ ਮੁਲਾਜ਼ਮ ਹੈ, ਅਤੇ ਏ.ਬੀ.ਸੀ. ਟਰੱਕਿੰਗ ਲਈ ਕੰਮ ਕਰਦਾ ਹੈ।

ਵਿਅਕਤੀਗਤ ਸੇਵਾਵਾਂ ਕਾਰੋਬਾਰ ਨੂੰ ਟੀ2 ਟੈਕਸ ਫ਼ਾਰਮ ਭਰਨੇ ਪੈਂਦੇ ਹਨ, ਅਤੇ ਉਨ੍ਹਾਂ ਦੇ ਖ਼ਰਚ ਤਨਖ਼ਾਹਾਂ, ਉਜਰਤਾਂ ਅਤੇ ਲਾਭਾਂ, ਜਾਇਦਾਦਾਂ ਵੇਚਣ ਜਾਂ ਠੇਕਿਆਂ ਦੀ ਗੱਲਬਾਤ ਕਰਨ ਅਤੇ ਦੇਣਦਾਰੀਆਂ ਦੀ ਰਕਮ ਇਕੱਠੀ ਕਰਨ ਲਈ ਕਾਨੂੰਨੀ ਖ਼ਰਚਿਆਂ ਵਰਗੀਆਂ ਚੀਜ਼ਾਂ ਤੱਕ ਸੀਮਤ ਹੁੰਦੇ ਹਨ।

ਬੁਲੇਟਿਨ ਉਦੋਂ ਜਾਰੀ ਕੀਤਾ ਗਿਆ ਹੈ ਜਦੋਂ ਸੀ.ਆਰ.ਏ. ਪੀ.ਐਸ.ਬੀ. ਦਾ ਪ੍ਰਯੋਗ ਕਰਨ ਵਾਲੇ ਉਦਯੋਗ ਦੇ ਕਾਰੋਬਾਰਾਂ ਨੂੰ ਸੰਪਰਕ ਕਰਨ, ਅਤੇ ਉਨ੍ਹਾਂ ਨੂੰ ਅਦਾਇਗੀਕਰਤਾ ਅਤੇ ਪ੍ਰਾਪਤਕਰਤਾ ਦੇ ਸੰਬੰਧਾਂ ਦੀ ਕਿਸਮ ਬਾਰੇ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਕਹਿਣ ਦੀ ਤਿਆਰੀ ਕਰ ਰਿਹਾ ਹੈ।

ਇੱਕ ਵੱਖਰੇ ਨੋਟਿਸ ’ਚ ਕਿਹਾ ਗਿਆ ਹੈ, ‘‘ਜੂਨ ਅਤੇ ਦਸੰਬਰ 2022 ਵਿਚਕਾਰ, ਸੀ.ਆਰ.ਏ. ਅਫ਼ਸਰ ਵੱਖੋ-ਵੱਖ ਉਦਯੋਗਾਂ ਦੇ ਨਮੂਨਿਆਂ ’ਚੋਂ ਅਜਿਹੇ ਕਾਰੋਬਾਰਾਂ ਕੋਲ ਜਾਣਗੇ ਜੋ ਪੀ.ਐਸ.ਬੀ. ਨੂੰ ਮਜ਼ਦੂਰੀ ’ਤੇ ਰਖਦੇ ਹਨ ਜਾਂ ਪੀ.ਐਸ.ਬੀ. ਵਜੋਂ ਕੰਮ ਕਰ ਰਹੇ ਵਿਅਕਤੀਆਂ ਨੂੰ ਨਿਗਮਿਤ ਕਰਦੇ ਹਨ ਤਾਂ ਕਿ ਇਹ ਪਤਾ ਕੀਤਾ ਜਾ ਸਕੇ ਕਿ ਉਹ ਆਪਣਾ ਟੈਕਸ ਭਰ ਰਹੇ ਹਨ ਜਾਂ ਨਹੀਂ।’’

ਹਾਲਾਂਕਿ ਇਸ ਪਾਇਲਟ ਪ੍ਰਾਜੈਕਟ ’ਚ ਹਿੱਸਾ ਲੈਣਾ ਵਲੰਟਰੀ ਹੋਵੇਗਾ।

‘‘ਇਸ ਸਮੀਖਿਆ ਦੇ ਨਤੀਜੇ ਵਜੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ, ਪਰ ਕਾਰੋਬਾਰਾਂ ਨੂੰ ਸਲਾਹ ਦਿੱਤੀ ਜਾਵੇਗੀ ਕਿ ਉਹ ਇਹ ਯਕੀਨੀ ਕਰਨ ਕਿ ਗ਼ਲਤੀਆਂ ਨੂੰ ਸੁਧਾਰ ਲਿਆ ਗਿਆ ਹੈ ਅਤੇ ਉਹ ਆਈ.ਟੀ.ਸੀ. ਦੀ ਪਾਲਣਾ ਕਰਦੇ ਹਨ।’’

ਸੀ.ਟੀ.ਏ. ਨੇ ਸਖ਼ਤ ਇਨਫ਼ੋਰਸਮੈਂਟ ਦੀ ਮੰਗ ਕੀਤੀ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਇਹ ਬੁਲੇਟਿਨ ਮੈਂਬਰਾਂ ਨਾਲ ਵੀਰਵਾਰ ਨੂੰ ਸਾਂਝਾ ਕਰਦਿਆਂ ਕਿਹਾ ਕਿ ਪੀ.ਐਸ.ਬੀ. ਨੂੰ ਬਹੁਤ ਸਾਰੇ ਲੋਕ ਡਰਾਈਵਰ ਇੰਕ. ਢਾਂਚਿਆਂ ’ਚ ਸ਼ਾਮਲ ਕੰਪਨੀਆਂ  ਲਈ ਅਜਿਹੀ ‘ਛਤਰੀ’ ਵਜੋਂ ਵੇਖਦੇ ਹਨ ਜੋ ਕਿ ਆਪਣੇ ਮੁਲਾਜ਼ਮਾਂ ਨੂੰ ਕੁਵਰਗੀਕ੍ਰਿਤ ਕਰਦੇ ਹਨ।

ਡਰਾਈਵਰ ਇੰਕ. ਮਾਡਲ ਨੂੰ ਅਪਨਾਉਣ ਵਾਲੇ ਫ਼ਲੀਟ ਰੁਜ਼ਗਾਰ ਬੀਮਾ, ਡਰਾਈਵਰ ਓਵਰਟਾਈਮ, ਵੇਕੇਸ਼ਨ ਪੇ, ਅਤੇ ਬਿਮਾਰੀ ਦੌਰਾਨ ਭੁਗਤਾਨ ਵਰਗੇ ਪੇਰੋਲ ਟੈਕਸਾਂ ਦਾ ਭੁਗਤਾਨ ਨਹੀਂ ਕਰਦੇ।

ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ‘‘ਸਾਰੇ ਕਾਰੋਬਾਰ ਅਤੇ ਵਰਕਰਾਂ ਨੂੰ ਆਪਣੀਆਂ ਲਾਗੂ ਟੈਕਸ ਦੇਣਦਾਰੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਟੈਕਸਾਂ ਦੇ ਭੁਗਤਾਨ ’ਚ ਉਹ ਮਨਮਰਜ਼ੀ ਨਹੀਂ ਵਰਤ ਸਕਦੇ। ਸੀ.ਟੀ.ਏ. ਨੂੰ ਉਮੀਦ ਹੈ ਕਿ ਇਸ ਸ਼ੁਰੂਆਤ ਰਾਹੀਂ ਉਜਾਗਰ ਹੋਏ ਟੈਕਸ ਐਕਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ। ਡਰਾਈਵਰ ਇੰਕ. ਉਲੰਘਣਾਵਾਂ ਬਾਰੇ ਸੀ.ਟੀ.ਏ. ਦੇ ਬੋਰਡ ਦੀ ਸਥਿਤੀ ਸਪੱਸ਼ਟ ਹੈ – ਸਰਕਾਰ ਵਜੋਂ ਡਰਾਈਵਰ ਇੰਕ. – ਸੰਬੰਧਤ ਟੈਕਸਾਂ ਤੋਂ ਬਚਣ ਬਾਰੇ ਸਿੱਖਿਆ ਦਿੱਤੇ ਜਾਣ ਦਾ ਸਮਾਂ ਲੰਘ ਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨ ਦੀ ਤਾਕਤ ਦਾ ਪਤਾ ਲੱਗੇ। ਇਹ ਸੀ.ਆਰ.ਏ. ਵਜੋਂ ਕਾਨੂੰਨ ਸਖ਼ਤੀ ਨਾਲ ਲਾਗੂ ਕਰਨ ਦੀ ਸ਼ੁਰੂਆਤ ਹੋਵੇਗੀ।’’

ਕਾਮਿਆਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਤੋਂ ਵਾਂਝਾ ਕੀਤਾ ਗਿਆ’

ਫ਼ੈਡਰਲ ਲੇਬਰ ਮੰਤਰੀ ਸੀਮਸ ਓ’ਰੀਗਨ ਨੇ ਪਿਛਲੇ ਮਹੀਨੇ ਹਾਊਸ ਆਫ਼ ਕਾਮਨਸ ’ਚ ਡਰਾਈਵਰ ਇੰਕ. ਮਾਡਲ ਦੀ ਨਿਖੇਧੀ ਕਰਦਿਆਂ ਕਿਹਾ ਸੀ, ‘‘ਡਰਾਈਵਰ ਇੰਕ. ਮਾਡਲ ਨੇ ਕਾਮਿਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਕੈਨੇਡਾ ਲੇਬਰ ਕੋਡ ’ਚ ਸੋਧ ਕਰ ਕੇ ਵਰਕਰਾਂ ਦੇ ਕੁਵਰਗੀਕਰਨ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ, ਅਤੇ ਉਸ ਸਮੇਂ ਤੋਂ ਲੈ ਕੇ ਇਸ ਕੰਮ ਦਾ ਨਿਰੀਖਣ ਹੋ ਰਿਹਾ ਹੈ। ਜਿੱਥੇ ਵੀ ਸਾਨੂੰ ਲੋਕ ਕਾਨੂੰਨ ਦੀ ਤਾਮੀਲੀ ਕਰਦੇ ਨਜ਼ਰ ਨਹੀਂ ਆਉਣਗੇ, ਉੱਥੇ ਅਸੀਂ ਹੁਕਮ ਜਾਰੀ ਕਰਨ, ਜੁਰਮਾਨੇ ਲਾਉਣ ਅਤੇ ਸਜ਼ਾ ਦੇਣ ਦੀ ਕਾਰਵਾਈ ਕਰਾਂਗੇ।’’

ਉਨ੍ਹਾਂ ਅੱਗੇ ਕਿਹਾ, ‘‘ਸਾਨੂੰ ਉਮੀਦ ਹੈ ਕਿ ਸਾਰੇ ਰੁਜ਼ਗਾਰਦਾਤਾ ਆਪਣੇ ਮੁਲਾਜ਼ਮਾਂ ਨਾਲ ਜਾਇਜ਼ ਵਤੀਰਾ ਅਪਨਾਉਣਗੇ, ਅਤੇ ਜੋ ਅਜਿਹਾ ਕਰਨ ’ਚ ਨਾਕਾਮਯਾਬ ਰਹਿੰਦੇ ਹਨ ਉਹ ਨਤੀਜੇ ਭੁਗਤਣਗੇ। ਅਸੀਂ ਵਰਕਰਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਸਮਰਪਿਤ ਹਾਂ। ਅਸੀਂ ਇਸ ਖੇਤਰ ’ਚ ਡਰਾਈਵਰ ਇੰਕ. ਦਾ ਖ਼ਾਤਮਾ ਕਰਨ ਤਕ ਕੰਮ ਚਾਲੂ ਰੱਖਾਂਗੇ।’’

ਰੁਜ਼ਗਾਰ ਅਤੇ ਸਮਾਜਕ ਵਿਕਾਸ ਕੈਨੇਡਾ (ਈ.ਐਸ.ਡੀ.ਸੀ.) ਨੇ ਪਿਛਲੇ ਮਹੀਨਿਆਂ ’ਚ ਆਪਣਾ ਖ਼ੁਦ ਦਾ ਵਿੱਦਿਅਕ ਪ੍ਰੋਗਰਾਮ ਚਲਾਇਆ ਹੈ ਅਤੇ ਇਸ ਸਾਲ ਇਨਫ਼ੋਰਸਮੈਂਟ ਦੀ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ। ਇਸ ਕੋਲ ਪ੍ਰਸ਼ਾਸਕੀ ਵਿੱਤੀ ਜੁਰਮਾਨੇ (ਏ.ਐਮ.ਪੀ.) ਲਾਉਣ ਦੀਆਂ ਨਵੀਂਆਂ ਤਾਕਤਾਂ ਹਨ ਜੋ ਕਿ ਮੁਲਾਜ਼ਮਾਂ ਦੀ ਗਿਣਤੀ ਅਤੇ ਫ਼ੈਡਰਲ ਪੱਧਰ ’ਤੇ ਰੈਗੂਲੇਟਿਡ ਫ਼ਲੀਟ ਦੀ ਕੁੱਲ ਸਾਲਾਨਾ ਆਮਦਨ ਦੇ ਆਧਾਰ ’ਤੇ 1,000 ਡਾਲਰ ਤੋਂ 12,000 ਡਾਲਰ ਤੱਕ ਹੋ ਸਕਦੀਆਂ ਹਨ।

ਓਂਟਾਰੀਓ ਦੇ ਕੰਮਕਾਜ ਵਾਲੀਆਂ ਥਾਵਾਂ ’ਤੇ ਸੁਰੱਖਿਆ ਅਤੇ ਬੀਮਾ ਬੋਰਡ (ਡਬਲਿਊ.ਐਸ.ਆਈ.ਬੀ.) ਨੇ ਡਰਾਈਵਰ ਇੰਕ. ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ਵਿੱਢੀ ਹੈ। ਇਸ ਨੇ 34 ਟਰੱਕਿੰਗ ਕਾਰੋਬਾਰਾਂ ਦਾ ਆਡਿਟ ਕੀਤਾ ਹੈ, ਜਿਨ੍ਹਾਂ ’ਚੋਂ 21 ਨੂੰ ਪ੍ਰੀਮੀਅਮ ਸਮਾਯੋਜਨ ਕਰਨ ਲਈ ਕਿਹਾ ਗਿਆ।