ਹੈਂਡਰਿਕਸਨ ਨੇ ਅਗਲੀ ਪੀੜ੍ਹੀ ਦਾ ਰਬੜ ਮਾਡਲ ਪੇਸ਼ ਕੀਤਾ

Avatar photo

ਹੈਂਡਰਿਕਸਨ ਦੇ ਨਵੇਂ ਹੌਲਮੈਕਸ ਈ.ਐਕਸ. ਨੂੰ ਅਗਲੀ ਪੀੜ੍ਹੀ ਦੇ ਹੈਵੀ-ਡਿਊਟੀ ਰਬੜ ਸਸਪੈਂਸ਼ਨ ਵਜੋਂ ਪੇਸ਼ ਕੀਤਾ ਗਿਆ ਹੈ।

40,000, 46,000 ਅਤੇ 52,000 ਪਾਊਂਡ ਦੀ ਸਮਰਥਾ ‘ਚ ਮੌਜੂਦ ਹੌਲਮੈਕਸ ਈ.ਐਕਸ. ਵੱਖੋ-ਵੱਖ ਤਰ੍ਹਾਂ ਦੇ ਵੋਕੇਸ਼ਨਲ ਅਮਲਾਂ ਲਈ ਮੌਜੂਦ ਰਹੇਗਾ।

ਇਸ ਦੀਆਂ ਵਿਸ਼ੇਸ਼ਤਾਵਾਂ ‘ਚ ਜ਼ਿਆਦਾ ਤਿਰਛੇ ਬੋਲਸਟਰ ਸਪਰਿੰਗ ਸ਼ਾਮਲ ਹੋਣਗੇ ਜੋ ਕਿ ਪੂਰੇ ਭਾਰ ਜਾਂ ਖ਼ਾਲੀ ਸਥਿਤੀ ‘ਚ ਝਟਕਾ ਲੱਗਣ ਦੌਰਾਨ ਜ਼ਿਆਦਾਤਰ ਭਾਰ ਸਹਿ ਲੈਂਦੇ ਹਨ ਜਿਸ ਨਾਲ ਸਫ਼ਰ ਆਸਾਨ ਰਹਿੰਦਾ ਹੈ।

ਭਾਰ ਵਧਣ ਨਾਲ, ਸਸਪੈਂਸ਼ਨ ਦੀਆਂ ਰਾਈਡ ਅਤੇ ਸਥਿਰਤਾ ਵਿਸ਼ੇਸ਼ਤਾਵਾਂ ਬਦਲ ਜਾਂਦੀਆਂ ਹਨ ਜਿਸ ਨਾਲ ਸਸਪੈਂਸ਼ਨ ‘ਚ ਜ਼ਿਆਦਾ ਤਬਦੀਲੀ ਤੋਂ ਬਗ਼ੈਰ ਹੀ ਅਮਲ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਹਨ।

ਹੌਲਮੈਕਸ ਈ.ਐਕਸ. ਸਸਪੈਂਸ਼ਨ ਜਿਉਮੈਟਰੀ ਨੂੰ ਬਿਹਤਰ ਸਾਈਟ ਰੇਟਿੰਗ, ਵਧੀ ਹੋਈ ਸਮਰਥਾ ਰੇਂਜ ਅਤੇ ਬਿਹਤਰ ਜੀਵਨਕਾਲ ਲਈ ਵੀ ਅਨੁਕੂਲ ਬਣਾਇਆ ਗਿਆ ਹੈ।

www.hendrickson-intl.com