2021 ‘ਚ ਆਵੇਗੀ ਡੀ.ਡੀ.15 ਇੰਜਣ ਦੀ ਪੰਜਵੀਂ ਪੀੜ੍ਹੀ

Avatar photo

ਡਾਇਮਲਰ ਟਰੱਕਸ ਨਾਰਥ ਅਮਰੀਕਾ ਨੇ ਆਪਣੇ ਉਪਕਰਨਾਂ ਲਈ ਨਵੀਆਂ ਅਪਡੇਟਸ ਦੀ ਲੜੀ ਪੇਸ਼ ਕੀਤੀ ਹੈ – ਜਿਸ ‘ਚ ਪੰਜਵੀਂ ਪੀੜ੍ਹੀ ਦਾ ਨਵਾਂ ਡੀ.ਡੀ.15 ਇੰਜਣ ਸ਼ਾਮਲ ਹੈ ਜੋ ਕਿ ਬਿਹਤਰ ਫ਼ਿਊਲ ਬਲਣ ਨਾਲ ਇਸ ਦੀ ਬੱਚਤ ਅਤੇ ਕਾਰਬਨ ਡਾਈਆਕਸਾਈਡ ਉਤਸਰਜਨ ਘੱਟ ਕਰਦਾ ਹੈ। ਇਹ 2021 ‘ਚ ਬਾਜ਼ਾਰ ‘ਚ ਆ ਜਾਵੇਗਾ।

ਡੀ.ਟੀ.12 ਦੀ ਆਟੋਮੇਟਡ ਮੈਨੂਅਲ ਟਰਾਂਸਮਿਸ਼ਨ ‘ਚ ਵੀ ਕੁਲ ਮਿਲਾ ਕੇ ਉੱਚ ਅਨੁਪਾਤ ਸ਼ਾਮਲ ਹੋਣਗੇ ਜੋ ਕਿ ਬਿਹਤਰ ਘੱਟ-ਗਤੀ ਗਤੀਸ਼ੀਲਤਾ ਪ੍ਰਦਾਨ ਕਰੇਗਾ। ਅਤੇ ਨਵੀਆਂ ਸਾਈਡ ਪਾਵਰ ਟੇਕ-ਆਫ਼ ਸਮਰਥਾਵਾਂ ਵੀ ਲਚੀਲਾਪਨ ਪ੍ਰਦਾਨ ਕਰਨਗੀਆਂ।

ਇਸ ਵਿਚਕਾਰ ਡਿਟਰੋਇਟ ਕੁਨੈਕਟ ਟੈਲੀਮੈਟਿਕਸ ਪਲੇਟਫ਼ਾਰਮ ਨੂੰ ਵੀ ਬਿਹਤਰ ਬਣਾ ਕੇ ਇਸ ‘ਚ ਇੱਕ ਸਮਾਰਟ ਚੇਤਾਵਨੀ ਪ੍ਰਣਾਲੀ ਸ਼ਾਮਲ ਕੀਤੀ ਜਾਵੇਗੀ ਜੋ ਕਿ ਫ਼ਲੀਟ ਅਤੇ ਡਰਾਈਵਰ ਵਲੋਂ ਲੋੜੀਂਦੀ ਪ੍ਰਤੀਕਿਰਿਆ ਦੇ ਹਿਸਾਬ ਨਾਲ ਗ਼ਲਤੀਆਂ ਦੇ ਮੌਕਿਆਂ ਨੂੰ ਵਰਗੀਕ੍ਰਿਤ ਕਰਦਾ ਹੈ। ਨਾਲ ਹੀ ਨਵੇਂ ਕਾਸਕੇਡੀਆ ਲਈ ਰਿਮੋਟ ਅਪਡੇਟ ਦਾ ਵੀ 2020 ‘ਚ ਵਿਸਤਾਰ ਕੀਤਾ ਜਾਵੇਗਾ ਜਿਸ ‘ਚ ਫ਼ਰਮਵੇਅਰ ਓਵਰ- ਦ-ਏਅਰ ਸ਼ਾਮਲ ਹੋਵੇਗਾ, ਜੋ ਫ਼ਿਊਲ ਮੈਪਸ ਵਰਗੀਆਂ ਚੀਜ਼ਾਂ ‘ਚ ਹੋਈਆਂ ਤਬਦੀਲੀਆਂ ਦਾ ਹੱਲ ਕਰੇਗਾ।

www.demanddetroit.com