ਬਿ੍ਜਸਟੋਨ, ਪਾਇਲਟ ਟੀਮ ਨੇ ਸੰਭਾਲਿਆ ਟਾਇਰ ਨਿਗਰਾਨੀ ਸੇਵਾ ਦਾ ਮੋਰਚਾ

ਬਿ੍ਜਸਟੋਨ ਅਮੈਰੀਕਾਸ ਅਤੇ ਪਾਈਲਟ ਕੰਪਨੀ ਇਸ ਗਰਮੀਆਂ ਦੇ ਮੌਸਮ ’ਚ ਕਮਰਸ਼ੀਅਲ ਫ਼ਲੀਟਸ ਲਈ ਅਮਰੀਕਾ ਦੀਆਂ 200 ਪਾਇਲਟ ਐਂਡ ਫ਼ਲਾਇੰਗ ਜੇ ਲੋਕੇਸ਼ਨਾਂ ’ਤੇ ਇੱਕ ਉੱਨਤ ਟਾਇਰ ਨਿਗਰਾਨੀ ਅਤੇ ਸੇਵਾ ਨੈੱਟਵਰਕ ’ਤੇ ਭਾਈਵਾਲੀ ਕਰ ਰਹੇ ਹਨ।

ਪ੍ਰੈੱਸ ਦੇ ਨਾਂ ਜਾਰੀ ਬਿਆਨ ਅਨੁਸਾਰ ਫ਼ਿਊਲ ਕੈਨੋਪੀ ’ਚ ਬਿ੍ਜਸਟੋਨ ਦੇ ਇੰਟੈਲੀਟਾਇਰ ਰਾਊਟਰ ਲਗਾਏ ਜਾਣਗੇ, ਜੋ ਕਿ ਟਾਇਰਾਂ ਦੀ ਜਾਣਕਾਰੀ ਨੂੰ ਟਰੱਕਾਂ ਤੋਂ ਦੋ ਜਾਂ ਇਸ ਤੋਂ ਵੀ ਘੱਟ ਮਿੰਟਾਂ ’ਚ ਫ਼ਲੀਟ ਮੈਨੇਜਰਾਂ ਤੱਕ ਪਹੁੰਚਾ ਦੇਣਗੇ।

Pilot and Bridgestone are starting a fleet tire monitoring service
ਪਾਇਲਟ ਕੰਪਨੀ ਅਤੇ ਬਿ੍ਜਸਟੋਨ ਫ਼ਲੀਟ ਟਾਇਰ ਨਿਗਰਾਨੀ ਅਤੇ ਸਰਵਿਸ ਨੈੱਟਵਰਕ ਨੂੰ 200 ਪਾਇਲਟ ਐਂਡ ਫ਼ਲਾਇੰਗ ਜੇ ਟਰੈਵਲ ਸੈਂਟਰਸ ’ਚ ਜਾਰੀ ਕਰ ਰਹੇ ਹਨ। (ਤਸਵੀਰ: ਸਪਲਾਈਡ)

ਇਸ ਤਕਨਾਲੋਜੀ ਨੂੰ ਪ੍ਰਯੋਗ ਕਰਨ ਵਾਲੇ ਫ਼ਲੀਟਸ ਕੋਲ ਟਾਇਰਾਂ ’ਚ ਹਵਾ ਦਾ ਦਬਾਅ ਅਤੇ ਤਾਪਮਾਨ ਬਾਰੇ ਅੰਕੜੇ ਹੋਣਗੇ, ਜਿਸ ਨਾਲ ਉਨ੍ਹਾਂ ਨੂੰ ਹਰ ਟਾਇਰ ਦੇ ਪੂਰੇ ਜੀਵਨਕਾਲ ਦੌਰਾਨ ਇਸ ਦੀ ਸਿਹਤ ਦੀ ਨਿਰੰਤਰ ਨਿਗਰਾਨੀ ਕਰਨ ਦਾ ਮੌਕਾ ਮਿਲੇਗਾ।

ਫ਼ਲੀਟਸ ਬਿ੍ਰਜਸਟੋਨ ਦੀ ਈਵੈਂਟ ਮੈਨੇਜਮੈਂਟ ਐਪਲੀਕੇਸ਼ਨ ਪਹੁੰਚ ਦਾ ਪ੍ਰਯੋਗ ਕਰ ਕੇ ਡਰਾਈਵਰਾਂ ਨਾਲ ਸੰਪਰਕ, ਫ਼ਲੀਟ ਡਿਸਪੈਚ, ਸਰਵਿਸ ਸੈਂਟਰ, ਅਤੇ ਤਕਨੀਸ਼ੀਅਨਾਂ ਨਾਲ ਇੱਕ ਹੀ ਡਿਜੀਟਲ ਪਲੇਟਫ਼ਾਰਮ ਹੇਠ ਸੰਪਰਕ ਕਰ ਕੇ ਸੁਰੱਖਿਆਤਮਕ ਸਾਂਭ-ਸੰਭਾਲ, ਸੜਕ ’ਤੇ ਸਹਾਇਤਾ, ਅਤੇ ਹੋਰ ਵਹੀਕਲ ਸਰਵਿਸ ਬਿਨੈ ਆਸਾਨ ਅਤੇ ਜ਼ਿਆਦਾ ਕਾਰਗਰ ਬਣਾ ਸਕਦੇ ਹਨ।