ਫ਼ਿਊਲ ਬੱਚਤ ਉਪਕਰਨਾਂ ਲਈ ਐਨ.ਆਰ.ਕੈਨ ਨੇ ਸ਼ੁਰੂ ਕੀਤੀ ਫ਼ੰਡਿੰਗ

ਕੁਦਰਤੀ ਸਰੋਤ ਕੈਨੇਡਾ (ਐਨ.ਆਰ.ਕੈਨ) ਹੁਣ ਟਰੱਕਿੰਗ ਉਦਯੋਗ ਦੇ ਬਿਨੈਕਾਰਾਂ ਕੋਲੋਂ ਫ਼ੰਡਿੰਗ ਦੀਆਂ ਅਰਜ਼ੀਆਂ ਪ੍ਰਵਾਨ ਕਰ ਰਿਹਾ ਹੈ। ਇਹ ਫ਼ੰਡਿੰਗ ਫ਼ਿਊਲ ਦੀ ਬੱਚਤ ਅਤੇ ਗ੍ਰੀਨਹਾਊਸ ਗੈਸਾਂ (ਜੀ.ਐਚ.ਜੀ.) ਦਾ ਉਤਸਰਜਨ ਘੱਟ ਕਰਨ ਲਈ ਪ੍ਰਦਾਨ ਕੀਤੀ ਜਾਵੇਗੀ।

ਗ੍ਰੀਨ ਫ਼ਰੇਟ ਪ੍ਰੋਗਰਾਮ ਦੇ ‘ਸਟ੍ਰੀਮ 1’ ਲਈ ਪੈਸਾ ਆ ਚੁੱਕਾ ਹੈ ਅਤੇ ਅਰਜ਼ੀਆਂ ਨੂੰ ਇੱਥੇ ਪ੍ਰਾਪਤ ਕੀਤਾ ਜਾ ਰਿਹਾ ਹੈ।

ਫ਼ਲੀਟ ਹੁਣ ਅਜਿਹੀਆਂ ਗ੍ਰਾਂਟਾਂ ਲਈ ਬਿਨੈ ਕਰ ਸਕਦੇ ਹਨ ਜੋ ਕਿ ਪ੍ਰੋਗਰਾਮ ਰਾਹੀਂ ਤੀਜੀ-ਧਿਰ ਫ਼ਲੀਟ ਊਰਜਾ ਮੁਲਾਂਕਣ ਅਤੇ ਟਰੱਕ ਉਪਕਰਨ ਰੈਟਰੋਫ਼ਿੱਟ ਦੀ ਲਾਗਤ ਦਾ 50% ਹਿੱਸਾ ਅਦਾ ਕਰਨਗੇ। ਜਿਨ੍ਹਾਂ ਉਪਕਰਨਾਂ ਨੂੰ ਕਵਰ ਕੀਤਾ ਗਿਆ ਹੈ ਉਨ੍ਹਾਂ ’ਚ ਸਾਈਡ ਸਕਰਟ, ਬੋਟ ਟੇਲ, ਕੈਬ ਹੀਟਰ, ਆਗਜ਼ਲਰੀ ਪਾਵਰ ਯੂਨਿਟ, ਘੱਟ ਰੋਲਿੰਗ ਰੈਜਿਸਟੈਂਸ ਟਾਇਰ ਅਤੇ ਟਾਇਰ ਪ੍ਰੈਸ਼ਰ ਮੋਨੀਟਰਿੰਗ ਸਿਸਟਮ ਆਦਿ ਸ਼ਾਮਲ ਹੈ।

2023/24 ਦੌਰਾਨ ਪ੍ਰੋਗਰਾਮ ਰਾਹੀਂ 35 ਮਿਲੀਅਨ ਡਾਲਰ ਦੀ ਗ੍ਰਾਂਟ ਪ੍ਰਦਾਨ ਕੀਤੀ ਜਾਵੇਗੀ।

ਕੈਨੇਡੀਅਨ ਟਰੱਕਿੰਗ ਅਲਾਇੰਸ ਨੇ ਫ਼ੰਡਿੰਗ ਦਾ ਸਵਾਗਤ ਕੀਤਾ ਹੈ।

Freight Wing's 2012 AeroFlex side skirt is redesigned at 30 lbs lighter than previous models and only 150 lbs total. The company says customers are seeing 4-7% fuel savings using the product.
(ਤਸਵੀਰ: ਫ਼ਰੇਟ ਵਿੰਗ)

ਸੀ.ਟੀ.ਏ. ਦੇ ਨੀਤੀ ਅਤੇ ਉਦਯੋਗ ਜਾਗਰੂਕਤਾ ਪ੍ਰੋਗਰਾਮਾਂ ਦੇ ਡਾਇਰੈਕਟਰ ਲੈਕ ਸ਼ੌਨ ਨੇ ਕਿਹਾ, ‘‘ਅਸੀਂ ਕੈਨੇਡਾ ਸਰਕਾਰ ਅਤੇ ਕੁਦਰਤੀ ਸਰੋਤਾਂ ਬਾਰੇ ਮੰਤਰੀ ਜੌਨਾਥਨ ਵਿਲਕਿਨਸਨ ਦਾ ਉਨ੍ਹਾਂ ਦੀ ਲੀਡਰਸ਼ਿਪ ਅਤੇ ਇਹ ਮੰਨਣ ਲਈ ਧੰਨਵਾਦ ਕਰਦੇ ਹਾਂ ਕਿ ਫ਼ਲੀਟਸ ਲਈ ਨਿਵੇਸ਼ ’ਤੇ ਜ਼ੋਖ਼ਮ ਘੱਟ ਕਰਨ ਅਤੇ ਘੱਟ-ਕਾਰਬਨ ਤਕਨਾਲੋਜੀਆਂ ਅਪਨਾਉਣਾ ਉਤਸ਼ਾਹਿਤ ਕਰਨ ਲਈ ਕਾਫ਼ੀ ਮੱਦਦ ਦੀ ਜ਼ਰੂਰਤ ਹੈ, ਵਿਸ਼ੇਸ਼ ਕਰਕੇ ਵਧ ਰਹੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਵੇਖਦਿਆਂ ਜੋ ਕਿ ਪੂਰੇ ਦੇਸ਼ ’ਚ ਟਰੱਕਿੰਗ ਆਪਰੇਟਰਾਂ ’ਤੇ ਅਸਰ ਪਾ ਰਹੀ ਹੈ।’’

ਐਨ.ਆਰ.ਕੈਨ ਬਸੰਤ ਦੇ ਮੌਸਮ ’ਚ ਪ੍ਰੋਗਰਾਮ ਦਾ ਦੂਜਾ ਪੜਾਅ ਸ਼ੁਰੂ ਕਰੇਗਾ, ਜਿਸ ’ਚ ਕਵਰੇਜ ਦਾ ਵਿਸਤਾਰ ਇੰਜਨ ਰੀਪਾਵਰ, ਆਲਟਰਨੇਟਿਵ ਫ਼ਿਊਲ ਟਰੱਕ, ਅਤੇ ਵਿਸ਼ਾਲ ਪੱਧਰ ’ਤੇ ਲੋਜਿਸਟਿਕਸ ਬੈਸਟ ਪ੍ਰੈਕਟਿਸ ਪ੍ਰਾਜੈਕਟਾਂ ਤੱਕ ਕੀਤਾ ਜਾਵੇਗਾ।