ਅਲਾਰਮ ਵਜਾ ਕੇ ਚੌਕਸ ਰੱਖਦੈ ਕੌਂਟੀਨੈਂਟਲ ਬੈਕ-ਅੱਪ ਸੈਂਸਰ

ਕੌਂਟੀਨੈਂਟਲ ਦੀ ਅਲਟਰਾਸੋਨਿਕ ਬੈਕ-ਅੱਪ ਸੈਂਸਰ ਕਿੱਟ ਕਮਰਸ਼ੀਅਲ ਵਹੀਕਲ ਅਤੇ ਆਫ਼-ਹਾਈਵੇ ਇਕਾਈਆਂ ਸਮੇਤ ਲਗਭਗ ਕਿਸੇ ਵੀ ਵਹੀਕਲ ਕੰਬੀਨੇਸ਼ਨ ’ਤੇ ਰੈਟਰੋਫ਼ਿੱਟ ਕਰਨ ਲਈ ਤਿਆਰ ਹੈ।

ਯੂਨਿਟ ’ਤੇ ਇੱਕ ਅਲਾਰਮ ਲੱਗਾ ਹੋਇਆ ਹੈ ਜੋ ਕਿ ਗੱਡੀ ਵੱਲੋਂ ਕਿਸੇ ਵੀ ਚੀਜ਼ ਦੇ 10 ਫ਼ੁੱਟ ਦੇ ਘੇਰੇ ਅੰਦਰ ਆਉਣ ’ਤੇ ਵੱਜ ਪੈਂਦਾ ਹੈ, ਅਤੇ ਜਿਉਂ-ਜਿਉਂ ਡਰਾਈਵਰ ਉਸ ਰੁਕਾਵਟ ਦੇ ਨੇੜੇ ਜਾਂਦਾ ਹੈ ਅਲਾਰਮ ਦੀ ਬੀਪ ਦਾ ਵੱਜਣਾ ਤੇਜ਼ ਹੁੰਦਾ ਜਾਂਦਾ ਹੈ। ਕੌਂਟੀਨੈਂਟਲ ਨੇ ਕਿਹਾ ਕਿ ਓ.ਈ.ਐਮ. ਇਸ ਸਿਸਟਮ ਨੂੰ ਆਪਣੀ ਪਸੰਦ ਅਨੁਸਾਰ ਕਿਸੇ ਵਿਸ਼ੇਸ਼ ਦੂਰੀ ਅੰਤਰਾਲਾਂ ’ਤੇ ਵੱਜਣ ਲਈ ਵੀ ਤਿਆਰ ਕਰ ਸਕਦੇ ਹਨ।

Continental ultrasonic backup sensor
(ਤਸਵੀਰ: ਕੌਂਟੀਨੈਂਟਲ)

ਚੇਤਾਵਨੀਆਂ ’ਚ ਸਿਰਫ਼ ਬੀਪ ਕਰਨਾ ਹੀ ਸ਼ਾਮਲ ਨਹੀਂ ਹੈ। ਇੱਕ ਆਵਾਜ਼ ਰਾਹੀਂ ਵੀ ਕਿਸੇ ਚੀਜ਼ ਤੋਂ ਦੂਰੀ ਬਾਰੇ ਵਿਸ਼ੇਸ਼ ਅੰਤਰਾਲਾਂ ’ਤੇ ਸੂਚਿਤ ਕੀਤਾ ਜਾਂਦਾ ਰਹਿੰਦਾ ਹੈ, ਅਤੇ ਇਸ ਨੂੰ ਆਨਬੋਰਡ ਕੈਮਰਿਆਂ ਅਤੇ ਨਿਗਰਾਨੀ ਸਿਸਟਮਾਂ ਨਾਲ ਏਕੀਕਿ੍ਰਤ ਕੀਤਾ ਜਾ ਸਕਦਾ ਹੈ। ਉਦਾਹਰਣ ਵਜੋਂ, ਜਦੋਂ ਇਸ ਨੂੰ ਇੱਕ ਬੈਕਅੱਪ ਸਿਸਟਮ ਨਾਲ ਜੋੜਿਆ ਜਾਂਦਾ ਹੈ, ਇੱਕ ਓਵਰਲੇ ਸਰਗਰਮ ਸੈਂਸਰਾਂ ਨੂੰ ਅਤੇ ਸੈਂਸਰਾਂ ਤੋਂ ਦੂਰੀ ਨੂੰ ਦਰਸਾਏਗਾ।

ਇਹ ਕਿੱਟ ਚਾਰ ਸੈਂਸਰਾਂ, ਇੱਕ ਕੇਂਦਰੀ ਕੰਟਰੋਲ ਯੂਨਿਟ ਅਤੇ ਸਪੀਕਰਾਂ ਨਾਲ ਮਿਲਦੀ ਹੈ। ਕੌਂਟੀਨੈਂਟਲ ਕੈਮਰੇ ਅਤੇ ਮਾਨੀਟਰ ਵੀ ਪੇਸ਼ ਕਰਦਾ ਹੈ।