ਆਈਸੈਕ ਇੰਸਟਰੂਮੈਂਟਸ ਦਾ ਕਹਿਣਾ ਹੈ ਕਿ ਈ.ਐਲ.ਡੀ. ਲਾਗੂ ਕਰਨ ਦੀ ਮਿਤੀ ਅੱਗੇ ਵਧਾਉਣ ਦੀ ਜ਼ਰੂਰਤ ਨਹੀਂ

Avatar photo

ਆਈਸੈਕ ਇੰਸਟਰੂਮੈਂਟਸ ਦਾ ਕਹਿਣਾ ਹੈ ਕਿ ਉਸ ਨੂੰ ਕੈਨੇਡਾ ‘ਚ 12 ਜੂਨ ਤੋਂ ਬਾਅਦ ਸਰਟੀਫ਼ਾਈਡ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਦਾ ਪ੍ਰਯੋਗ ਲਾਜ਼ਮੀ ਕਰਨ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ।

ਕੰਪਨੀ ਦਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੁੱਝ ਸੰਗਠਨ ਈ.ਐਲ.ਡੀ. ਲਾਗੂ ਕਰਨ ਦੀ ਮਿਤੀ ਨੂੰ ਮੁਅੱਤਲ ਕਰਨ ਦੀ ਮੰਗ ਕਰ ਰਹੇ ਹਨ ਕਿਉਂਕਿ ਅਜੇ ਤਕ ਕੋਈ ਵੀ ਈ.ਐਲ.ਡੀ. ਸਰਟੀਫ਼ਾਈਡ ਨਹੀਂ ਹੋ ਸਕੇ।

ਆਈਸੈਕ ਇੰਸਟਰੂਮੈਂਟਸ ਦੇ ਜੈਕੂਅਸ ਡੀਲਾਰੋਸ਼ੇਲੀਅਰੇ। (ਤਸਵੀਰ: ਆਈਸੈਕ ਇੰਸਟਰੂਮੈਂਟਸ)

ਆਈਸੈਕ ਦੇ ਪ੍ਰੈਜ਼ੀਡੈਂਟ ਅਤੇ ਸਹਿ-ਸੰਸਥਾਪਕ ਜੈਕੂਅਸ ਡੀਲਾਰੋਸ਼ੇਲੀਅਰੇ ਨੇ ਕਿਹਾ, ”ਕੈਨੇਡਾ ‘ਚ 40% ਪ੍ਰਮੁੱਖ ਕੈਰੀਅਰ ਆਈਸੈਕ ਦੇ ਉਪਕਰਨਾਂ ‘ਤੇ ਨਿਰਭਰ ਹਨ, ਇਸ ਲਈ ਅਸੀਂ ਆਪਣੇ ਰੋਲ ਨੂੰ ਜ਼ਿੰਮੇਵਾਰੀ ਨਾਲ ਲੈ ਰਹੇ ਹਾਂ। ਅਸੀਂ ਜ਼ਰੂਰੀ ਸੇਵਾ ਉਦਯੋਗ ਲਈ ਕੰਮ ਕਰ ਰਹੇ ਹਾਂ ਅਤੇ ਇਹ ਮੰਨਦੇ ਹਾਂ ਕਿ ਆਈਸੈਕ ਦੀ ਤਕਨੀਕ ਕੈਰੀਅਰ ਦੇ ਕੰਮਕਾਜ ਲਈ ਮਹੱਤਵਪੂਰਨ ਹੈ। ਅਸੀਂ ਆਵਾਜਾਈ ਉਦਯੋਗ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹਨ ਅਤੇ ਬਦਲਦੇ ਨਿਯਮਾਂ ਨੂੰ ਵੀ ਅਪਨਾਉਣਾ ਹੈ।”

ਉਨ੍ਹਾਂ ਅੱਗੇ ਕਿਹਾ ਕਿ ਆਈਸੈਕ ਗ੍ਰਾਹਕਾਂ ਨੂੰ ਇਸ ਤਬਦੀਲੀ ਨੂੰ ਆਸਾਨੀ ਨਾਲ ਅਪਨਾਉਣ ਬਾਰੇ ਮੱਦਦ ਮੁਹੱਈਆ ਕਰਵਾਏਗਾ।

ਡੀਲਾਰੋਸ਼ੇਲੀਅਰੇ ਨੇ ਕਿਹਾ, ”ਮਿਹਨਤੀ ਸਪਲਾਈਕਰਤਾ ਹੋਣ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਗ੍ਰਾਹਕ ਨਿਯਮਾਂ ਦੀ ਪਾਲਣਾ ਕਰਨ ਦੇ ਸਮਰੱਥ ਹੋਣ। ਸਾਨੂੰ ਸਮਾਂ ਸੀਮਾ ਤੋਂ ਕੋਈ ਸਮੱਸਿਆ ਨਹੀਂ ਹੈ, ਪ੍ਰਕਿਰਿਆ ਬਾਰੇ ਸਾਡਾ ਭਰੋਸਾ ਕਾਇਮ ਹੈ ਅਤੇ ਪਿਛਲੇ ਸਾਲਾਂ ਦੌਰਾਨ ਰੈਗੂਲੇਟਰੀ ਤੋਂ ਮਿਲੇ ਹੁੰਗਾਰੇ ਤੋਂ ਸੰਤੁਸ਼ਟ ਹਾਂ। ਸਾਨੂੰ ਇਨਫ਼ੋਰਸਮੈਂਟ ਦੀ ਮਿਤੀ 12 ਜੂਨ, 2019 ਤੋਂ ਪਤਾ ਹੈ, ਅਤੇ ਇਹ ਸਾਡੇ ਲਈ ਕੋਈ ਹੈਰਾਨੀ ਦੀ ਗੱਲ ਨਹੀਂ। ਹਮੇਸ਼ਾ ਵਾਂਗ, ਅਸੀਂ ਕੈਨੇਡੀਅਨ ਈ.ਐਲ.ਡੀ. ਰੈਗੂਲੇਸ਼ਨਾਂ ਬਾਰੇ ਹਮਾਇਤਾਂ ਦੀ ਪਾਲਣਾ ਕਰਾਂਗੇ।”