ਆਟੋਕਾਰ ਏ.ਸੀ.ਐਕਸ. ਕੈਬਓਵਰ ਲਈ ਸੁਰੱਖਿਆ ਬਿਹਤਰ ਹੋਈ

Avatar photo

ਆਟੋਕਾਰ ਆਪਣੇ ਏ.ਸੀ.ਐਕਸ. ਸਵੀਅਰ ਡਿਊਟੀ ਕੈਬਓਵਰ ਗੱਡੀਆਂ ਨੂੰ ਛੇ ਨਵੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਲੈਸ ਕਰ ਰਿਹਾ ਹੈ।

ਜਦੋਂ ਗੱਡੀ ਦਾ ਸਟੀਅਰਿੰਗ ਬਹੁਤ ਘੱਟ ਜਾਂ ਜ਼ਿਆਦਾ ਘੁੰਮ ਰਿਹਾ ਹੋਵੇ ਤਾਂ ਇਸ ਦਾ ਇਲੈਕਟ੍ਰੋਨਿਕ ਸਟੈਬਿਲਟੀ ਕੰਟਰੋਲ (ਈ.ਐਸ.ਸੀ.) ਸਿਸਟਮ ਇਸ ਨੂੰ ਸਥਿਰ ਕਰਨ ਲਈ ਦਖ਼ਲ ਦਿੰਦਾ ਹੈ, ਜਦਕਿ ਰੋਲਓਵਰ ਸਥਿਰਤਾ ਕੰਟਰੋਲ (ਆਰ.ਐਸ.ਸੀ.) ਉਦੋਂ ਸਰਗਰਮ ਹੁੰਦਾ ਹੈ ਜਦੋਂ ਡਰਾਈਵਰ ਕਰਕੇ ਕਿਸੇ ਰੋਲਓਵਰ ਦੀ ਘਟਨਾ ਵਾਪਰਦੀ ਹੈ।

ਅਡਵਾਂਸਡ ਐਮਰਜੈਂਸੀ ਬ੍ਰੇਕਿੰਗ ਸਿਸਟਮ ਹੋਣ ਜਾ ਰਹੀ ਟੱਕਰ ਦੀ ਪਛਾਣ ਕਰਦਾ ਹੈ ਅਤੇ ਤੁਰੰਤ ਹੰਗਾਮੀ ਸਥਿਤੀ ਬ੍ਰੇਕਾਂ ਲਗਾ ਦਿੰਦਾ ਹੈ, ਜਦਕਿ ਅੱਗੇ ਦਾ ਟੱਕਰ ਚੇਤਾਵਨੀ ਸਿਸਟਮ ਕਿਸੇ ਆ ਰਹੇ ਖ਼ਤਰੇ ਬਾਰੇ ਦ੍ਰਿਸ਼ ਅਤੇ ਆਵਾਜ਼ ਦੇ ਮਾਧਿਅਮ ਨਾਲ ਚੇਤਾਵਨੀਆਂ ਜਾਰੀ ਕਰੇਗਾ।

ਏ-ਪਿੱਲਰ ‘ਤੇ ਸਟੈਡੀ ਲਾਈਟਾਂ ਲੇਨ ਬਦਲਣ ਕਰਕੇ ਜਗ ਸਕਦੀਆਂ ਹਨ, ਜਦਕਿ ਫ਼ਲੈਸ਼ਿੰਗ ਲਾਈਟ ਨਜ਼ਰਾਂ ਤੋਂ ਪਰੇ ਥਾਂ ‘ਤੇ ਆ ਰਹੀਆਂ ਗੱਡੀਆਂ ਬਾਰੇ ਜਗਦੀ-ਬੁਝਦੀ ਲਾਈਟ ਰਾਹੀਂ ਚੇਤਾਵਨੀ ਜਾਰੀ ਕਰੇਗੀ।