ਆਰਥਕ ਖ਼ਬਰਸਾਰ : ਕੈਨੇਡੀਅਨ ਸਪੌਟ ਮਾਰਕੀਟ ਨਵੰਬਰ ‘ਚ ਰਹੀ ਮਜ਼ਬੂਤ

Avatar photo

ਕੈਨੇਡਾ ਦੀ ਸਪੌਟ ਮਾਰਕੀਟ ‘ਚ ਨਵੰਬਰ ਦੇ ਤੀਜੇ ਹਫ਼ਤੇ ਏਨਾ ਉਛਾਲ ਵੇਖਣ ਨੂੰ ਮਿਲਿਆ ਜਿੰਨਾ ਮਹਾਂਮਾਰੀ ਤੋਂ ਬਾਅਦ ਕਦੇ ਨਹੀਂ ਵੇਖਿਆ ਗਿਆ।

(ਤਸਵੀਰ: ਆਈਸਟਾਕ)

ਲੋਡਲਿੰਕ ਤਕਨਾਲੋਜੀਜ਼ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ, ਅਕਤੂਬਰ ਦੇ ਚੰਗੇ ਅੰਕੜਿਆਂ ਨੂੰ ਵੇਖਦਿਆਂ ਇਸ ਮਹੀਨੇ ਮਜ਼ਬੂਤ ਸ਼ੁਰੂਆਤ ਹੋਈ, ਨਵੰਬਰ ਦੇ ਪਹਿਲੇ ਅੱਧ ‘ਚ ਅਕੂਬਰ ਦੇ ਦੂਜੇ ਅੱਧ ਤੋਂ ਬਿਹਤਰ ਕਾਰਗੁਜ਼ਾਰੀ ਵੇਖਣ ਨੂੰ ਮਿਲੀ।

ਪਰ ਨਵੰਬਰ ਦੇ ਤੀਜੇ ਹਫ਼ਤੇ ‘ਚ ਫ਼ਰੇਟ ਦੀ ਮੌਜੂਦਗੀ ‘ਚ 13% ਵਾਧਾ ਵੇਖਣ ਨੂੰ ਮਿਲਿਆ। ਅਮਰੀਕੀ ‘ਚ ਥੈਂਕਸਗਿਵਿੰਗ ਦੇ ਤਿਓਹਾਰ ਨੂੰ ਵੇਖਦਿਆਂ ਲੋਡਲਿੰਕ ਨੂੰ ਉਮੀਦ ਹੈ ਕਿ ਨਵੰਬਰ ਦਾ ਮਹੀਨਾ ਅਕਤੂਬਰ ‘ਚ ਕਾਰੋਬਾਰ ਦੇ ਬਰਾਬਰ ਜਾਂ ਥੋੜ੍ਹਾ ਵੱਧ ਹੋਵੇਗਾ।

ਨਵੰਬਰ ਦੇ ਪਹਿਲੇ ਹਫ਼ਤੇ ‘ਚ ਲੋਡ ਢੋਣ ਦੇ ਮਾਮਲੇ ‘ਚ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਵਾਲੇ ਕਰਾਸ-ਬਾਰਡਰ ਲੇਨ ‘ਚ ਸ਼ਾਮਲ ਹਨ ਪੈਨਸਿਲਵੇਨੀਆ-ਓਂਟਾਰੀਓ, ਕੈਲੇਫ਼ੋਰਨੀਆ-ਓਂਟਾਰੀਓ ਅਤੇ ਜੌਰਜੀਆ-ਕਿਊਬੈਕ।

ਘਰੇਲੂ ਖੇਤਰ ਦੀ ਗੱਲ ਕਰੀਏ ਤਾਂ ਪੱਛਮੀ ਕੈਨੇਡਾ ‘ਚ ਉਛਾਲ ਵੇਖਣ ਨੂੰ ਮਿਲਿਆ, ਜਿੱਥੇ ਸਭ ਤੋਂ ਵੱਧ ਵਾਧਾ ਅਲਬਰਟਾ-ਮੇਨੀਟੋਬਾ ਲੇਨ ‘ਤੇ ਵੇਖਣ ਨੂੰ ਮਿਲਿਆ, ਇਸ ਤੋਂ ਬਾਅਦ ਅਲਬਰਟਾ-ਬੀ.ਸੀ. ਰਿਹਾ। ਹੋਰਨਾਂ ਅੰਤਰ-ਕੈਨੇਡਾ ਲੇਨਾਂ, ਜਿਨ੍ਹਾਂ ‘ਤੇ ਕਾਰੋਬਾਰ ਚੰਗਾ ਰਿਹਾ ਉਨ੍ਹਾਂ ‘ਚ ਸ਼ਾਮਲ ਹਨ: ਓਂਟਾਰੀਓ-ਕਿਊਬੈਕ; ਓਂਟਾਰੀਓ-ਬੀ.ਸੀ.; ਅਤੇ ਕਿਊਬੈਕ-ਬੀ.ਸੀ.।

ਨਵੰਬਰ ਦੇ ਪਹਿਲੇ ਅੱਧ ‘ਚ ਟਰੱਕ-ਤੋਂ-ਲੋਡ ਅਨੁਪਾਤ 3.15 ਰਿਹਾ, ਜੋ ਕਿ ਅਕਤੂਬਰ ਦੀ ਸਮਰੱਥਾ ‘ਚ 4% ਕਟੌਤੀ ਹੈ। ਨਵੰਬਰ ਦੇ ਤੀਜੇ ਹਫ਼ਤੇ ‘ਚ ਇਹ ਸੁੰਗੜ ਕੇ 3.00 ਹੋ ਗਿਆ, ਜੋ ਕਿ ਫ਼ਰੇਟ ਦੇ ਮੁਹੱਈਆ ਹੋਣ ‘ਚ ਵਾਧੇ ਨੂੰ ਦਰਸਾਉਂਦਾ ਹੈ।