ਆਰ.ਓ.ਆਈ. ਕੈਬਮੇਟ ਸਸਪੈਂਸ਼ਨ ਦੀ ਆਫ਼ਟਰਮਾਰਕੀਟ ‘ਚ ਆਮਦ

Avatar photo

ਲਿੰਕ ਮੈਨੂਫੈਕਚਰਿੰਗ ਹੁਣ ਆਰ.ਓ.ਆਈ. ਕੈਬਮੇਟ ਸੈਮੀ-ਐਕਟਿਵ ਕੈਬ ਸਸਪੈਂਸ਼ਨ ਆਫ਼ਟਰਮਾਰਕੀਟ ਕਿੱਟਾਂ ਨੂੰ ਫ਼ਰੇਟਲਾਈਨਰ ਕਾਸਕੇਡੀਆ, ਕੇਨਵਰਥ ਟੀ680, ਇੰਟਰਨੈਸ਼ਨਲ ਐਲ.ਟੀ. ਸੀਰੀਜ਼, ਪੀਟਰਬਿਲਟ ਮਾਡਲ 579, ਅਤੇ ਵੋਲਵੋ ਵੀ.ਐਨ.ਐਲ. ਅਤੇ ਵੀ.ਐਲ.ਆਰ. ਸਲੀਪਰਾਂ ਸਮੇਤ ਟਰੱਕਾਂ ਲਈ ਪੇਸ਼ ਕਰ ਰਿਹਾ ਹੈ।

ਆਰ.ਓ.ਆਈ. ਸਤਾ ਅਤੇ ਲੋਡ ਦੇ ਹਾਲਾਤ ਨਾਲ ਖ਼ੁਦ ਨੂੰ ਢਾਲ ਲੈਂਦਾ ਹੈ। ਇਸ ਲਈ ਇਹ ਐਕਸੈਲਰੋਮੀਟਰ ਤੋਂ ਅੰਕੜੇ ਪ੍ਰਾਪਤ ਕਰਦਾ ਹੈ ਜੋ ਕਿ ਕੈਬ ਦੀ ਗਤੀ ਦੀ ਨਿਗਰਾਨੀ ਰੱਖਦਾ ਹੈ ਅਤੇ ਇੱਕ ਪੁਜੀਸ਼ਨ ਸੈਂਸਰ ਤੋਂ ਵੀ ਜੋ ਫ਼ਰੇਮ ਦੇ ਮੁਕਾਬਲੇ ਕੈਬ ਦੀ ਸਥਿਤੀ ਅਤੇ ਵੇਗ ਨੂੰ ਮਾਪਦਾ ਹੈ। ਇਸ ਦੇ ਆਧਾਰ ‘ਤੇ ਸਿਸਟਮ ਝਟਕੇ ਸਹਿਣ ਵਾਲੇ ਸ਼ੋਕ ਅਬਜ਼ਰਵਰ ਦੀ ਸਖ਼ਤਾਈ ਨੂੰ ਵਧਾਉਂਦਾ ਅਤੇ ਘਟਾਉਂਦਾ ਰਹਿੰਦਾ ਹੈ।

ਨਤੀਜੇ ਵਜੋਂ ਸਫ਼ਰ ਸਹੂਲਤਜਨਕ ਅਤੇ ਕੈਬ ਸਥਿਰ ਬਣੀ ਰਹਿੰਦੀ ਹੈ, ਜਿਸ ਨਾਲ ਸ਼ੋਰ ਅਤੇ ਕੰਪਨ ਵੀ ਘੱਟ ਹੁੰਦਾ ਹੈ।