ਆਵਾਜਾਈ ਮੁਢਲਾ ਢਾਂਚਾ ‘ਚ 70 ਲੱਖ ਡਾਲਰ ਦਾ ਨਿਵੇਸ਼

Avatar photo
ਨਵਾਂ ਨਿਵੇਸ਼ ਮਾਂਟ੍ਰਿਆਲ ਬੰਦਰਗਾਹ ਦੇ ਆਲੇ-ਦੁਆਲੇ ਭੀੜ-ਭੜੱਕੇ ਨੂੰ ਘੱਟ ਕਰਨ ‘ਚ ਮੱਦਦ ਕਰੇਗਾ। (ਤਸਵੀਰ: ਮਾਂਟ੍ਰਿਆਲ ਬੰਦਰਗਾਹ)

ਫ਼ੈਡਰਲ ਸਰਕਾਰ ਮਾਂਟ੍ਰਿਆਲ ਬੰਦਰਗਾਹ ਨੇੜੇ ਮਿਊਂਸੀਪਲ ਰੋਡ ਕੋਰੀਡੋਰ ‘ਚ ਸਥਿਤ ਨਵੇਂ ਟ੍ਰੈਫ਼ਿਕ ਪ੍ਰਬੰਧਨ ਅਤੇ ਅਨੁਕੂਲਤਾ ਸਿਸਟਮ ‘ਚ 70 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ।

ਇਸ ਨਾਲ ਕੈਨੇਡਾ ਦੇ ਦੂਜੇ ਸਭ ਤੋਂ ਵੱਡੇ ਬੰਦਰਗਾਹ ਦੇ ਆਲੇ-ਦੁਆਲੇ ਗੱਡੀਆਂ ਦਾ ਭੀੜ-ਭੜੱਕਾ ਘੱਟ ਕਰਨ ‘ਚ ਮੱਦਦ ਮਿਲੇਗੀ।

ਇਸ ਨਿਵੇਸ਼ ਦਾ ਐਲਾਨ ਬੁੱਧਵਾਰ ਨੂੰ ਆਵਾਜਾਈ ਮੰਤਰੀ ਮਾਰਕ ਗਾਰਨੋ ਨੇ ਕੀਤਾ।

ਪ੍ਰਾਜੈਕਟ ‘ਚ ਸ਼ਾਮਲ ਹਨ:

–    ਅੰਕੜੇ ਇਕੱਠੇ ਕਰਨ ਲਈ ਸੈਂਸਰ ਅਤੇ ਉਪਕਰਨ ਖ਼ਰੀਦਣੇ ਅਤੇ ਲਗਾਉਣੇ;

–    ਅੰਕੜੇ ਸਾਂਝੇ ਕਰਨ ਅਤੇ ਵੰਡਣ ਲਈ ਮੁਢਲੇ ਢਾਂਚੇ ਦਾ ਵਿਕਾਸ ਅਤੇ ਲਾਗੂਕਰਨ;

–    ਫ਼ੈਸਲਾ ਲੈਣ, ਸੂਪਰਵੀਜ਼ਨ ਅਤੇ ਮਾਹੌਲ ਵਿਕਸਤ ਕਰਨ ‘ਚ ਮੱਦਦਗਾਰ ਵਸੀਲੇ ਵਿਕਸਤ ਕਰਨੇ;

–    ਅਜਿਹਾ ਸਿਸਟਮ ਵਿਕਸਤ ਕਰਨਾ ਜੋ ਕਿ ਅਸਰ ਅਤੇ ਰੁਕਾਵਟਾਂ ਦਾ ਅਗਾਊਂ ਅੰਦਾਜ਼ਾ ਲਗਾ ਸਕੇ;

–    ਗਲੀਆਂ ‘ਚ ਡਿਸਪਲੇ ਸਕ੍ਰੀਨਾਂ ਲਾਉਣਾ ਅਤੇ ਪ੍ਰਯੋਗਕਰਤਾਵਾਂ ਨੂੰ ਸੂਚਨਾ ਦੇਣ ਦੇ ਵਸੀਲੇ ਬਣਾਉਣੇ;

ਪੈਸਾ ਨੈਸ਼ਨਲ ਟਰੇਡ ਕੋਰੀਡੋਰ ਫ਼ੰਡ ‘ਚੋਂ ਆਵੇਗਾ, ਜੋ ਕਿ ਅਜਿਹੇ ਮਹੱਤਵਪੂਰਨ ਅਸਾਸਿਆਂ ‘ਚ ਨਿਵੇਸ਼ ਕਰਨ ਲਈ ਮੈਰਿਟ ਅਧਾਰਤ ਪ੍ਰੋਗਰਾਮ ਹੈ ਜੋ ਆਰਥਕ ਗਤੀਵਿਧੀਆਂ ਦੀ ਹਮਾਇਤ ਕਰਦਾ ਹੈ।

ਗਾਰਨੋ ਨੇ ਕਿਹਾ, ”ਸਾਡੀ ਸਰਕਾਰ ਸਾਡੇ ਵਪਾਰ ਅਤੇ ਆਵਾਜਾਈ ਕੋਰੀਡੋਰ ਨੂੰ ਬਿਹਤਰ ਕਰ ਕੇ ਕੈਨੇਡਾ ਦੀ ਆਰਥਿਕਤਾ ‘ਚ ਨਿਵੇਸ਼ ਕਰ ਰਹੀ ਹੈ।”

”ਅਸੀਂ ਅਜਿਹੇ ਪ੍ਰਾਜੈਕਟਾਂ ਦੀ ਹਮਾਇਤ ਕਰ ਰਹੇ ਹਾਂ ਜੋ ਵਸਤਾਂ ਨੂੰ ਮਾਰਕੀਟ ਅਤੇ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਬਿਹਤਰ ਤਰੀਕੇ ਨਾਲ ਪਹੁੰਚਾਉਣ ‘ਚ ਮੱਦਦ ਕਰ ਰਹੇ ਹਨ, ਜੋ ਮਹਾਂਮਾਰੀ ਦੌਰਾਨ ਸਾਡੀ ਆਰਥਿਕਤਾ ਨੂੰ ਅੱਗੇ ਵਧਾਉਣ, ਮਿਆਰੀ ਮਿਡਲ-ਕਲਾਸ ਨੌਕਰੀਆਂ ਪੈਦਾ ਕਰਨ ਅਤੇ ਯਕੀਨੀ ਕਰਨ ਕਿ ਕੈਨੇਡਾ ਦਾ ਆਵਾਜਾਈ ਨੈੱਟਵਰਕ ਮੁਕਾਬਲੇਬਾਜ਼ ਅਤੇ ਸਮਰੱਥ ਰਹੇ।”