ਆਸਾਨ ਇੰਸਟਾਲੇਸ਼ਨ ਲਈ ਤਿਆਰ ਕੀਤਾ ਗਿਐ ਮਨਸੀ ਪੀ.ਟੀ.ਓ.

Avatar photo

ਮਨਸੀ ਪਾਵਰ ਪ੍ਰੋਡਕਟਸ ਦੇ ਨਵੇਂ ਏ20 ਸੀਰੀਜ਼ ਪਾਵਰ ਟੇਕ-ਆਫ਼ (ਪੀ.ਟੀ.ਓ.) ਨੂੰ ਐਲੀਸਨ 3000 ਅਤੇ 4000 ਸੀਰੀਜ਼ ਟਰਾਂਸਮਿਸ਼ਨ ਲਈ ਤਿਆਰ ਕੀਤਾ ਗਿਆ ਹੈ। ਅਤੇ ਸਭ ਤੋਂ ਵੱਡੀਆਂ ਤਬਦੀਲੀਆਂ ਇੰਸਟਾਲੇਸ਼ਨ ਪ੍ਰਕਿਰਿਆ ’ਤੇ ਕੇਂਦਰ ਹਨ।

ਏ20 ਸੀਰੀਜ਼ ਪੀ.ਟੀ.ਓ. ’ਚ ਇੱਕ ਨਵਾਂ ਘੁੰਮਣਯੋਗ ਫ਼ਲੈਂਜ ਹੈ ਜਿਸ ’ਚ 30 ਵਿਸ਼ੇਸ਼ ਪੁਜੀਸ਼ਨਾਂ ਹਨ, ਜੋ ਕਿ ਹਾਈਡਰੋਲਿਕ ਪੰਪ ਲਗਾਉਂਦੇ ਸਮੇਂ ਜ਼ਿਆਦਾ ਲਚੀਲਾਪਣ ਦਿੰਦਾ ਹੈ। ਗ੍ਰਾਹਕ ਪੀ.ਟੀ.ਓ. ਸੈੱਟ ਨੂੰ ਵਿਸ਼ੇਸ਼ ਸਥਿਤੀ ਕੋਡ ਰਾਹੀਂ ਆਰਡਰ ਕਰ ਸਕਦੇ ਹਨ ਜਾਂ ਇਨ੍ਹਾਂ ਨੂੰ ਲੂਜ਼ ਸ਼ਿਪ ਕਰਵਾ ਸਕਦੇ ਹਨ ਤਾਂ ਕਿ ਇੰਸਟਾਲੇਸ਼ਨ ਸਮੇਂ ਪ੍ਰਬੰਧ ਕੀਤੇ ਜਾ ਸਕਣ।

ਕੰਪਨੀ ਨੇ ਕਿਹਾ ਕਿ ਘੁੰਮਣਯੋਗ ਫ਼ਲੈਂਜ ਨੂੰ ਆਸਾਨੀ ਨਾਲ ਸੀਲ ਸ਼ਾਫ਼ਟ ਨੂੰ ਨੁਕਸਾਨ ਪਹੁੰਚਾਏ ਬਗ਼ੈਰ ਅਡਜਸਟ ਕੀਤਾ ਜਾ ਸਕਦਾ ਹੈ।

ਹਾਊਸਿੰਗ ਨੂੰ ਮਾਊਂਟਿੰਗ ਬੋਲਟ ਤਕ ਆਸਾਨੀ ਨਾਲ ਪਹੁੰਚਣ ਲਈ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਦਾ ਵਿਸਤਾਰ ਵੀ ਕੀਤਾ ਗਿਆ ਹੈ। ਅਤੇ ਏ20 ਸੀਰੀਜ਼ ਪੀ.ਟੀ.ਓ. ਨੂੰ ਦੋ ’ਚੋਂ ਕਿਸੇ ਇੱਕ ਟੂਲਕਿੱਟ ਰਾਹੀਂ ਆਰਡਰ ਕੀਤਾ ਜਾ ਸਕਦਾ ਹੈ।

ਏ20 ਸੀਰੀਜ਼ ਦੀ ਇੰਟਰਮੀਟੈਂਟ ਅਤੇ ਨਿਰੰਤਰ-ਡਿਊਟੀ ਅਮਲਾਂ ਲਈ ਰੇਟਿੰਗ 415 ਪਾਊਂਡ-ਫ਼ੁੱਟ ਹੈ।