ਇਲੈਕਟ੍ਰਿਕ ਟਰਮੀਨਲ ਟਰੈਕਟਰ ਨੂੰ ਮਿਲਿਆ ਸਮਾਰਟ ਸਸਪੈਂਸ਼ਨ

Avatar photo

ਲੋਨਸਟਾਰ ਸਪੈਸ਼ੈਲਿਟੀ ਵਹੀਕਲਜ਼ ਦਾ ਇਲੈਕਟ੍ਰਿਕ ਟਰਮੀਨਲ ਟਰੈਕਟਰ ਹੁਣ ਲਿੰਕ ਮੈਨੂਫੈਕਚਰਿੰਗ ਵੱਲੋਂ ਵਿਸ਼ੇਸ਼ ਰੂਪ ‘ਚ ਤਿਆਰ ਆਰ.ਓ.ਆਈ. ਕੈਬਮੇਟ ਸਮਾਰਟ ਕੈਬ ਸਸਪੈਂਸ਼ਨ ਨਾਲ ਆਵੇਗਾ।

(ਤਸਵੀਰ : ਲਿੰਕ ਮੈਨੂਫੈਕਚਰਿੰਗ)

ਇਹ ਸਸਪੈਂਸ਼ਨ ‘ਚ ਹਰ ਤਰ੍ਹਾਂ ਦੀ ਸਥਿਤੀ ਨਾਲ ਤੁਰੰਤ ਤਾਲਮੇਲ ਬਿਠਾਉਂਦਾ ਹੈ ਅਤੇ ਲਗਾਤਾਰ ਸ਼ਾਕ ਐਬਜ਼ੋਰਬਰ ਦੀ ਸਖਤਾਈ ਨੂੰ ਵਧਾਉਂਦਾ-ਘਟਾਉਂਦਾ ਰਹਿੰਦਾ ਹੈ ਤਾਂ ਕਿ ਸਫ਼ਰ ਦੌਰਾਨ ਇਕਸਾਰਤਾ ਅਤੇ ਆਰਾਮ ਬਣਿਆ ਰਹੇ। ਇਸ ‘ਚ ਇੱਕ ਇਲੈਕਟ੍ਰੋਨਿਕ ਉਚਾਈ ਕੰਟਰੋਲ ਕਰਨ ਦੀ ਵਿਸ਼ੇਸ਼ਤਾ ਵੀ ਹੈ ਜੋ ਕਿ ਹਵਾ ਦੇ ਪ੍ਰਯੋਗ ਨੂੰ ਘੱਟ ਤੋਂ ਘੱਟ ਕਰਦਾ ਹੈ ਕਿਉਂਕਿ ਇਹ ਡਾਇਨਾਮਿਕ ਸਸਪੈਂਸ਼ਨ ਗਤੀ ਅਨੁਸਾਰ ਹਵਾ ਨੂੰ ਭਰਦਾ ਜਾਂ ਛੱਡਦਾ ਨਹੀਂ ਹੈ।

ਐਕਸੈਲਰੋਮੀਟਰ ਕੈਬ ਦੀ ਗਤੀ ਦੀ ਨਿਗਰਾਨੀ ਕਰਦਾ ਰਹਿੰਦਾ ਹੈ, ਜਦਕਿ ਪੁਜੀਸ਼ਨ ਸੈਂਸਰ ਫ਼ਰੇਮ ਦੇ ਸੰਦਰਭ ‘ਚ ਕੈਬ ਦੀ ਸਥਿਤੀ ਅਤੇ ਵੇਗ ਨੂੰ ਮਾਪਦਾ ਹੈ।

ਲੋਨਸਟਾਰ ਦੇ ਅਧਿਕਾਰੀਆਂ ਅਨੁਸਾਰ ਟਰਮੀਨਲ ਟਰੈਕਟਰਾਂ ਨੂੰ ਕਈ ਕਿਸਮ ਦੇ ਹਾਲਾਤ ‘ਚ ਚੱਲਣਾ ਪੈਂਦਾ ਹੈ, ਜਦਕਿ ਉਨ੍ਹਾਂ ਦੇ ਡਰਾਈਵਰਾਂ ਨੂੰ ਕਈ ਵਾਰੀ ਡਰੋਪ ਅਤੇ ਹੁੱਕ ਕਰਨਾ ਪੈਂਦਾ ਹੈ। ਜੇਕਰ ਇਸ ਨਾਲ ਸੰਬੰਧਤ ਬਲਾਂ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਇਸ ਨਾਲ ਕਈ ਸੱਟਾਂ ਲੱਗ ਸਕਦੀਆਂ ਹਨ।