ਇਸੁਜ਼ੂ ਨੇ ਖ਼ੁਦਮੁਖਤਿਆਰ ਮੀਡੀਅਮ-ਡਿਊਟੀ ਟਰੱਕ ਬਣਾਉਣ ਲਈ ਗਤਿਕ ਨਾਲ ਕੀਤੀ ਭਾਈਵਾਲੀ

Avatar photo

ਇਸੁਜ਼ੂ ਉੱਤਰੀ ਅਮਰੀਕਾ ਨੇ ਸੈਲਫ਼-ਡਰਾਈਵਿੰਗ ਤਕਨਾਲੋਜੀ ਕੰਪਨੀ ਗਤਿਕ ਨਾਲ ਪੂਰੀ ਤਰ੍ਹਾਂ ਖ਼ੁਦਮੁਖਤਿਆਰ ਮੀਡੀਅਮ-ਡਿਊਟੀ ਟਰੱਕਾਂ ਨੂੰ ਵਿਕਸਤ ਕਰਨ ਲਈ ਭਾਈਵਾਲੀ ਕੀਤੀ ਹੈ।

(ਤਸਵੀਰ : ਇਸੁਜ਼ੂ)

ਗਤਿਕ ਦੇ ਦਫ਼ਤਰ ਟੋਰਾਂਟੋ ਅਤੇ ਪਾਲੋ ਆਲਟੋ, ਕੈਲੇਫ਼ੋਰਨੀਆ ’ਚ ਹਨ ਅਤੇ ਇਸ ਨੇ ਵਾਲਮਾਰਟ ਤੇ ਲੌਬਲੋ ਵਰਗੀਆਂ ਕੰਪਨੀਆਂ ਨਾਲ ਕੰਮ ਕਰਦਿਆਂ ਲਾਈਟ ਅਤੇ ਮੀਡੀਅਮ-ਡਿਊਟੀ ਟਰੱਕਾਂ ਦੇ ਇੱਕ ਫ਼ਲੀਟ ਨੂੰ ਸ਼ਾਰਟਹੌਲ ਅਤੇ ਮਿਡਲ-ਮਾਈਲ ਡਿਲੀਵਰੀਜ਼ ਲਈ ਆਟੋਮੇਟਡ ਬਣਾਇਆ ਹੈ।

ਇਸੁਜ਼ੂ ਦਾ ਕਹਿਣਾ ਹੈ ਕਿ ਇਹ ਭਾਈਵਾਲੀ ਮੀਡੀਅਮ-ਡਿਊਟੀ ਖੇਤਰ ’ਚ ਆਪਣੀ ਤਰ੍ਹਾਂ ਦੀ ਪਹਿਲੀ ਭਾਈਵਾਲੀ ਹੈ। ਗਤਿਕ ਦੀ ਖ਼ੁਦਮੁਖਤਿਆਰ ਡਰਾਈਵਿੰਗ ਤਕਨਾਲੋਜੀ ਨੂੰ ਚੌਥੇ ਪੱਧਰ ਦੀ ਖ਼ੁਦਮੁਖਤਿਆਰ ਡਰਾਈਵਿੰਗ ਕਈ ਇਸੁਜ਼ੂ ਐਨ-ਸੀਰੀਜ਼ ਟਰੱਕਾਂ ’ਚ ਏਕੀਕਿ੍ਰਤ ਕੀਤਾ ਜਾਵੇਗਾ, ਜਿਸ ਦਾ ਪਹਿਲਾ ਟਰੱਕ ਇਸੇ ਸਾਲ ਸੰਚਾਲਨ ’ਚ ਲਿਆਂਦਾ ਜਾਵੇਗਾ।

ਇਸੁਜ਼ੂ ਉੱਤਰੀ ਅਮਰੀਕਾ ਕਾਰਪੋਰੇਸ਼ਨ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਤਾਕਾਸ਼ੀ ਸਾਦੋਕਾ ਨੇ ਕਿਹਾ, ‘‘ਕਿਉਂਕਿ ਮੀਡੀਅਮ-ਡਿਊਟੀ ਉਤਪਾਦ ਲਈ ਗ੍ਰਾਹਕ ਦੀਆਂ ਜ਼ਰੂਰਤਾਂ ਤੇਜ਼ੀ ਨਾਲ ਵਧਦੀਆਂ ਜਾ ਰਹੀਆਂ ਹਨ, ਖ਼ੁਦਮੁਖਤਿਆਰ ਤਕਨਾਲੋਜੀ ’ਚ ਲੀਡਰ ਗਤਿਕ ਨਾਲ ਭਾਈਵਾਲੀ ਕਰਨ ਦੇ ਸਮਰੱਥ ਹੋਣਾ ਸਾਡੀ ਟੀਮ ਲਈ ਬਹੁਤ ਉਤਸ਼ਾਹਜਨਕ ਹੈ।’’

ਗਤਿਕ ਦੇ ਸੀ.ਈ.ਓ. ਅਤੇ ਸਹਿ-ਸੰਸਥਾਪਕ ਗੌਤਮ ਨਾਰੰਗ ਨੇ ਕਿਹਾ, ‘‘ਇਨ੍ਹਾਂ ਦੋਨਾਂ ਟੀਮਾਂ ਨੂੰ ਇਕੱਠਾ ਲਿਆਉਣ ਨਾਲ, ਅਸੀਂ ਸੈਗਮੈਂਟ-ਤਬਦੀਲ ਕਰਨ ਵਾਲੀ ਤਕਨਾਲੋਜੀ ਨੂੰ ਬਣਾ ਸਕਦੇ ਹਾਂ ਅਤੇ ਨਾਲ ਹੀ ਗਤਿਕ ਨੂੰ ਖ਼ੁਦਮੁਖਤਿਆਰ ਡਿਲੀਵਰੀ ਤਕਨਾਲੋਜੀ ਨੂੰ ਵੱਡੇ ਪੱਧਰ ’ਤੇ ਸੁਰੱਖਿਅਤ ਤਰੀਕੇ ਨਾਲ ਕਮਰਸ਼ੀਅਲ ਬਣਾਉਣ ਲਈ ਤਿਆਰ ਕਰ ਸਕਦੇ ਹਾਂ। ਇਸੁਜ਼ੂ ਐਨ-ਸੀਰੀਜ਼ ਟਰੱਕ ਅਮਰੀਕਾ-ਕੈਨੇਡਾ ਦੀ ਸਾਂਝੀ ਮਾਰਕੀਟ ’ਚ ਲਗਾਤਾਰ 35 ਸਾਲਾਂ ਤੋਂ ਆਪਣੀ ਸ਼੍ਰੇਣੀ ’ਚ ਵਿਕਣ ਵਾਲੇ ਬਿਹਤਰੀਨ ਟਰੱਕ ਹਨ, ਜਿਸ ਨਾਲ ਉਹ ਸਾਡੇ ਲਈ ਆਦਰਸ਼ ਸਾਬਤ ਹੋਣਗੇ। ਅਸੀਂ ਆਪਣੇ ਉਦਯੋਗ ਦੇ ਮੋਢੀ ਹੁਨਰਾਂ ਨੂੰ ਇਕੱਠਾ ਕਰ ਕੇ ਅਤੇ ਸਪਲਾਈ ਚੇਨ ’ਚ ਟਿਕਾਊ ਹੱਲ ਨੂੰ ਲਿਆ ਕੇ ਬਹੁਤ ਉਤਸ਼ਾਹਿਤ ਹਾਂ।