ਇੰਟਰਨੈਸ਼ਨਲ ਕੁਨੈਕਸ਼ਨਜ਼ ਨਾਲ ਵਧੇਗੀ ਫ਼ਲੀਟ ਬੁੱਧੀਮਤਾ

Avatar photo

ਇੰਟਰਨੈਸ਼ਨਲ ਟਰੱਕਸ ਦਾ ਇੰਟੈਲੀਜੈਂਟ ਫ਼ਲੀਟ ਕੇਅਰ – ਜੋ ਕਿ ਇੰਟਰਨੈੱਟ ਰਾਹੀਂ ਆਪਸੀ ਸੰਪਰਕ ‘ਚ ਜੁੜੇ ਉਤਪਾਦਾਂ ਦਾ ਇਕੱਠ ਹੈ – ਹੁਣ 15 ਦਸੰਬਰ ਤੋਂ ਹਰ ਨਵੀਂ-ਹਾਈਵੇ ਗੱਡੀ ‘ਚ ਲੱਗਿਆ ਹੋਇਆ ਮਿਲੇਗਾ।

ਆਨਕਮਾਂਡ ਰੀਮੋਟ ਡਾਇਗਨੋਸਟਿਕਸ ਅਤੇ ਇੰਟਰਨੈਸ਼ਨਲ 360 ਸਰਵਿਸ ਕਮਿਊਨੀਕੇਸ਼ਨਜ਼ ਅਤੇ ਫ਼ਲੀਟ ਮੈਨੇਜਮੈਂਟ ਪਲੇਟਫ਼ਾਰਮ ‘ਤੇ ਅਧਾਰਤ ਇੰਟੈਲੀਜੈਂਟ ਫ਼ਲੀਟ ਕੇਅਰ ਫ਼ਲੀਟ ਦੀ ਸਿਹਤ ਦੀ ਨਿਗਰਾਨੀ ਕਰਦਾ ਹੈ, ਨੁਕਸਾਨ ਤੋਂ ਬਚਾਅ ਲਈ ਮੁਰੰਮਤ ਅਤੇ ਤੇਲ ਬਦਲਣ ਦੀ ਯੋਜਨਾਬੰਦੀ ਕਰਦਾ ਹੈ ਅਤੇ ਡਰਾਈਵਰ ਕੋਚਿੰਗ ਰਾਹੀਂ ਫ਼ਿਊਲ ਬੱਚਤ ਦੇ ਵੱਧ ਤੋਂ ਵੱਧ ਮੌਕਿਆਂ ਦੀ ਪਛਾਣ ਕਰਦਾ ਹੈ।

ਨਵਾਂ ਪ੍ਰੀਮੀਅਮ ਟਾਇਰ ਦਬਾਅ ਪ੍ਰਬੰਧਨ ਸਿਸਟਮ ਫ਼ਲੀਟ ਅਤੇ ਡਰਾਈਵਰਾਂ ਨੂੰ ਟਾਇਰ ‘ਚ ਹਵਾ ਦੇ ਦਬਾਅ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਹੁਣ ਇਸ ‘ਚ ਤੁਹਾਨੂੰ ਓਵਰ-ਦ-ਏਅਰ ਪ੍ਰੋਗਰਾਮਿੰਗ ਰਾਹੀਂ ਇੰਜਣ ਦੇ ਅਸੀਮਤ ਪੈਰਾਮੀਟਰ ਅਪਡੇਟ ਕਰਨ ਦੀ ਸਹੂਲਤ ਵੀ ਮਿਲੇਗੀ।

ਨੇਵੀਸਟਾਰ ‘ਚ ਫ਼ੈਕਟਰੀ-ਇੰਸਟਾਲਡ ਟੈਲੀਮੈਟਿਕਸ ਉਪਕਰਨ ਚੋਣਵੇਂ ਤੀਜੀ ਧਿਰ ਫ਼ਲੀਟ ਮੈਨੇਜਮੈਂਟ ਟੂਲਜ਼ ਵਰਤਣ ਦੀ ਵੀ ਪੇਸ਼ਕਸ਼ ਕਰਦਾ ਹੈ, ਜਿਸ ਨਾਲ ਤੁਹਾਨੂੰ ਟਰੱਕ ਦੇ ਹਾਰਡਵੇਅਰ ਨੂੰ ਅਪਡੇਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ।

ਇਹ ਸਾਰੀਆਂ ਸਲਿਊਸ਼ਨਜ਼ ਨਵੇਂ ਇੰਟਰਨੈਸ਼ਨਲ ਐਲ.ਟੀ. ਸੀਰੀਜ਼, ਆਰ.ਐਚ. ਸੀਰੀਜ਼ ਅਤੇ ਲੋਨਸਟਾਰ ਮਾਡਲਾਂ ‘ਤੇ ਪੰਜ ਸਾਲਾਂ ਤਕ ਲਈ ਮਾਨਕ ਤੌਰ ‘ਤੇ ਲੱਗੀਆਂ ਮਿਲਣਗੀਆਂ।