ਇੰਟਰਨੈਸ਼ਨਲ ਨੇ ਪੇਸ਼ ਕੀਤਾ ਨਵਾਂ ਐਚ.ਐਕਸ. ਸੀਰੀਜ਼

Avatar photo

ਇੰਟਰਨੈਸ਼ਨਲ ਨੇ ਆਪਣਾ ਨਵਾਂ ਐਚ.ਐਕਸ. ਸੀਰੀਜ਼ ਵੋਕੇਸ਼ਨਲ ਟਰੱਕ ਪੇਸ਼ ਕਰ ਦਿੱਤਾ ਹੈ, ਜੋ ਕਿ ਡਰਾਈਵਰ ਅਤੇ ਫ਼ਲੀਟ ਫ਼ੀਡਬੈਕ ਦੇ ਆਧਾਰ ‘ਤੇ ਬਣਾਇਆ ਗਿਆ ਡਰਾਈਵਰ ਕੇਂਦਰਤ ਡਿਜ਼ਾਈਨ ਹੈ।

ਨਵੀਂ ਇੰਟਰਨੈਸ਼ਨਲ ਐਚ.ਐਕਸ. ਸੀਰੀਜ਼। (ਤਸਵੀਰ: ਨੇਵੀਸਟਾਰ ਇੰਟਰਨੈਸ਼ਨਲ)

ਨਵੀਂ ਐਚ.ਐਕਸ. ਸੀਰੀਜ਼ ਨੇਵੀਸਟਾਰ ਦੀ 4.0 ਰਣਨੀਤੀ ਅਤੇ ਇਸ ਦੇ ਪ੍ਰਾਜੈਕਟ ਕੰਪਾਸ ਪਹਿਲ ਤਹਿਤ ਜਾਰੀ ਪਹਿਲੇ ਉਤਪਾਦ ਦੀ ਪ੍ਰਤੀਨਿਧਗੀ ਕਰਦੀ ਹੈ, ਜੋ ਕਿ ਲਚੀਲੀ, ਮਾਡਿਊਲਰ ਡਿਜ਼ਾਈਨ ‘ਤੇ ਕੇਂਦਰਤ ਹੈ। ਪਹਿਲੀ ਨਜ਼ਰੇ ਇਹ ਐਲ.ਟੀ. ਕੈਬ ਦੀ ਨਕਲ ਲਗਦੀ ਹੈ ਪਰ ਇਸ ਨੂੰ ਸਖ਼ਤ ਕੰਮਾਂ ਲਈ ਤਬਦੀਲੀਆਂ ਕਰ ਕੇ ਮਜ਼ਬੂਤ ਬਣਾਇਆ ਗਿਆ ਹੈ।

ਨੇਵੀਸਟਾਰ ਦੇ ਵੋਕੇਸ਼ਨਲ ਟਰੱਕਾਂ ਦੇ ਵਾਇਸ-ਪ੍ਰੈਜ਼ੀਡੈਂਟ ਮਾਰਕ ਸਟੈਸਲ ਅਨੁਸਾਰ ਤਿੰਨ ਹਿੱਸਿਆਂ ਵਾਲੀਆਂ ਹੁੱਡ ਤ੍ਰੇੜ-ਰੋਧੀ ਅਤੇ ਫ਼ਾਈਬਰਗਲਾਸ ਤੋਂ ਵੀ ਮਜ਼ਬੂਤ ਹੈ। ਆਨਲਾਈਨ ਜਨਤਕ ਲਾਂਚ ਤੋਂ ਪਹਿਲਾਂ ਉਨ੍ਹਾਂ ਨੇ ਇਸ ਹਫ਼ਤੇ ਨਵੇਂ ਮਾਡਲ ਬਾਰੇ ਟਰੱਕਿੰਗ ਸੰਪਾਦਕਾਂ ਦੀ ਇਸ ਟਰੱਕ ਨਾਲ ਜਾਣ ਪਛਾਣ ਕਰਵਾਈ।

ਸਟੈਸਲ ਨੇ ਕਿਹਾ, ”ਕੈਬ ਦਾ ਅੰਦਰੂਨੀ ਹਿੱਸਾ ਡਰਾਈਵਰ ਦਾ ਕਮਾਂਡ ਸੈਂਟਰ ਹੈ, ਇਸ ਲਈ ਹਰ ਥਾਂ ਉਸ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖਦਿਆਂ ਬਣਾਈ ਗਈ ਹੈ। ਡਰਾਈਵਰਾਂ ਤੋਂ ਸਿੱਧੀ ਸਲਾਹ ਲੈ ਕੇ, ਐਚ.ਐਕਸ. ਸੀਰੀਜ਼ ਤੁਹਾਡੇ ਫ਼ਲੀਟ ‘ਚ ਸਭ ਤੋਂ ਜ਼ਿਆਦਾ ਡਰਾਈਵਰ-ਕੇਂਦਰ ਗੱਡੀ ਹੋਵੇਗੀ।”

ਫ਼ਲੀਟ ਅਤੇ ਡਰਾਈਵਰਾਂ ਵੱਲੋਂ ਦਿੱਤੀ ਪ੍ਰਤੀਕਿਰਿਆ ਅਨੁਸਾਰ ਜ਼ਿਆਦਾ ਆਰਾਮਦਾਇਕ ਸੀਟਾਂ ਦੀ ਚੋਣ ਕੀਤੀ ਗਈ ਸੀ ਅਤੇ ਕੈਬ ਹੁਣ ਵੱਡਾ ਹੈ ਤੇ ਦ੍ਰਿਸ਼ਟਤਾ ਵਧਾਉਣ ਲਈ ਇਸ ‘ਚ ਵੱਡੀਆਂ ਖਿੜਕੀਆਂ ਲੱਗੀਆਂ ਹੋਈਆਂ ਹਨ। ਟਰੱਕ ਨੂੰ ਇੰਟਰਨੈਸ਼ਨਲ ਦੇ ਬਿਹਤਰੀਨ ਟਰਿੱਮ ਪੈਕੇਜ, ਡਾਇਮੰਡ ਇਲੀਟ ਅਤੇ ਨਵੀਆਂ ਗਰਮ ਹੋਣ ਵਾਲੀਆਂ ਅਤੇ ਵੈਂਟੀਲੇਟਡ ਸੀਟਾਂ ਨਾਲ ਖ਼ਰੀਦਿਆ ਜਾ ਸਕਦਾ ਹੈ। ਕੈਬ ਦੇ ਢਾਂਚੇ ਨੂੰ ਸਖ਼ਤ ਕੰਮਾਂ ‘ਚ ਪ੍ਰਯੋਗ ਲਈ ਮਜ਼ਬੂਤ ਬਣਾਇਆ ਗਿਆ ਹੈ ਅਤੇ ਇਸ ਨੂੰ ਖੁਰਨ ਤੋਂ ਬਚਾਉਣ ਲਈ ਕੈਮਗਾਰਡ ਅਤੇ ਲਾਈਨਐਕਸ ਪ੍ਰਯੋਗ ਕੀਤਾ ਗਿਆ ਹੈ।

ਟਰੱਕ ਦੇ ਅਗਲੇ ਪਾਸੇ ਸਟਾਈਲਿਸ਼ ਮੈਸ਼ ਗਰਿੱਲ ਲੱਗੀ ਹੋਈ ਹੈ, ਜਿਸ ਦੇ ਪਾਸਿਆਂ ‘ਤੇ ਰੌਸ਼ਨ ਅਤੇ ਮਾਰਕਰ ਲਾਈਟਾਂ ਹੁਣ ਐਲ.ਈ.ਡੀ. ਨਾਲ ਜਗਦੀਆਂ ਹਨ, ਜਿਸ ਨਾਲ ਰਾਤ ਵੇਲੇ ਰੌਸ਼ਨੀ ਜ਼ਿਆਦਾ ਹੁੰਦੀ ਹੈ ਅਤੇ ਇਨ੍ਹਾਂ ਦਾ ਜੀਵਨਕਾਲ ਵੀ ਵੱਧ ਹੁੰਦਾ ਹੈ। ਪਸੰਦ ਅਨੁਸਾਰ ਕਈ ਵਿਸ਼ੇਸ਼ਤਾਵਾਂ ਦੀ ਚੋਣ ਕੀਤੀ ਜਾ ਸਕਦੀ ਹੈ ਜਿਨ੍ਹਾਂ ‘ਚ ਸ਼ਾਮਲ ਹਨ ਸਟੇਨਲੈੱਸ ਸਟੀਲ ਵਾਈਜ਼ਰ, ਰੌਸ਼ਨ ਫ਼ੀਨਿਸ਼ ਮਿਰਰ ਅਤੇ ਐਡੀਸ਼ਨਲ ਸਟੇਨਲੈੱਸ ਸਟਾਈਲਿੰਗ ਬਦਲ। ਸਟੈਸਲ ਨੇ ਕਿਹਾ ਕਿ ਐਚ.ਐਕਸ. ਦੋਹਰੇ ਬਾਹਰੀ ਹਵਾ ਕਲੀਨਰ ਨਾਲ ਆਉਂਦਾ ਹੈ, ਜੋ ਕਿ ਧੂੜ ਭਰੇ ਸਥਾਨਾਂ ‘ਤੇ ਬਿਹਤਰ ਫ਼ਿਲਟਰ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਕਿਹਾ, ”ਇਹ ਇੱਕੋ-ਇੱਕ ਵੋਕੇਸ਼ਨਲ ਟਰੱਕ ਹੈ ਜਿਸ ‘ਚ ਦੋਹਰੇ ਬਾਹਰੀ ਹਵਾ ਕਲੀਨਰ ਲੱਗੇ ਹੋਏ ਹਨ ਅਤੇ ਇਸ ਦੀ ਰਵਾਇਤੀ ਦਿੱਖ ਵੀ ਕਾਇਮ ਰੱਖੀ ਗਈ ਹੈ।”

(ਤਸਵੀਰ: ਨੇਵੀਸਟਾਰ ਇੰਟਰਨੈਸ਼ਨਲ)

ਇਹ ਦੋ ਮਾਡਲਾਂ ‘ਚ ਆਉਂਦਾ ਹੈ: ਸੈੱਟ-ਫ਼ਾਰਵਾਰਡ ਐਕਸਲ ਐਚ.ਐਕਸ. 520 ਅਤੇ ਸੈੱਟ-ਬੈਕ ਐਕਸਲ ਐਚ.ਐਕਸ.620, ਦੋਵੇਂ 120-ਇੰਚ ਬੀ.ਬੀ.ਸੀ. ਨਾਲ ਅਤੇ ਸਲੀਪਰ ਆਕਾਰਾਂ ਦੀ ਪੂਰੀ ਲੜੀ ਨਾਲ ਆਉਣਗੇ। ਛੋਟੀਆਂ ਬੀ.ਬੀ.ਸੀ. ਪੇਸ਼ਕਸ਼ਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਸਟੈਸਲ ਨੇ ਕਿਹਾ ਕਿ ਦੋਹਰੇ ਸਟੀਅਰਿੰਗ ਗੀਅਰ ਅਤੇ ਇੱਕ ਉੱਨਤ ਐਂਟੀ-ਲਾਕ ਬਰੇਕਿੰਗ ਸਿਸਟਮ ਕੰਮਕਾਜ ਵਾਲੀਆਂ ਥਾਵਾਂ ‘ਤੇ ਮੋੜ ਕੱਟਣਾ, ਟਰੈਕਸ਼ਨ ਅਤੇ ਕੰਟਰੋਲ ਬਿਹਤਰ ਕਰਦਾ ਹੈ। ਮਾਨਕ ਤੌਰ ‘ਤੇ ਇੰਟਰਨੈਸ਼ਨਲ ਦਾ ਏ26 ਇੰਜਣ ਲਾਇਆ ਗਿਆ ਹੈ ਜੋ ਕਿ 500 ਹਾਰਸਪਾਵਰ ਦਾ ਹੈ, ਪਰ ਕਮਿੰਸ ਐਕਸ15 ਇੰਜਣ ਵੀ ਦੋਹਾਂ ਮਾਡਲਾਂ ਲਈ ਉਪਲਬਧ ਹੈ, ਜੋ ਕਿ 605 ਹਾਰਸਪਾਵਰ ਅਤੇ 2,050 ਪਾਊਂਡ-ਫ਼ੁੱਟ ਟੌਰਕ ਦਿੰਦਾ ਹੈ। ਟਰਾਂਸਮਿਸ਼ਨ ਪੇਸ਼ਕਸ਼ਾਂ ‘ਚ ਈਟਨ ਫ਼ੁੱਲਰ ਮੈਨੂਅਲ, ਐਲੀਸਨ 4000 ਲੜੀ ਦੀ ਆਟੋਮੈਟਿਕਸ ਅਤੇ ਈਟਨ ਅਲਟਰਾਸ਼ਿਫ਼ਟ ਆਟੋਮੇਟਡ ਮੈਨੂਅਲ ਦੀ ਪੂਰੀ ਲੜੀ ਸ਼ਾਮਲ ਹੈ।

ਇਸ ਸੈਗਮੈਂਟ ‘ਚ ਅਜੇ ਵੀ ਮੈਨੂਅਲ ਟਰਾਂਸਮਿਸ਼ਨ ਦੀ ਵੱਡੀ ਮੰਗ ਹੈ, ਜਿਸ ਦਾ ਬਾਜ਼ਾਰ 40% ਹੈ, ਬਾਕੀ ਦੇ ਬਾਜ਼ਾਰ ‘ਚ ਆਟੋਮੈਟਿਕਸ (40%) ਅਤੇ ਆਟੋਮੇਟਡ (20%) ਦੀ ਹਿੱਸੇਦਾਰੀ ਹੈ।

ਭਾਰਾ ਸਾਮਾਨ ਚੁੱਕਣ ਲਈ ਅਤੇ ਉੱਚੀਆਂ ਨੀਵੀਆਂ ਥਾਵਾਂ ‘ਤੇ ਚੱਲਣ ਲਈ ਐਚ.ਐਕਸ. ਨੂੰ 12.5”×0.5” ਸਿੰਗਲ ਫ਼ਰੇਮ ਰੇਲ ਬਦਲ ਨਾਲ ਬਣਾਇਆ ਗਿਆ ਹੈ। ਫ਼ਰੇਮ ਨੂੰ ਹੱਕ-ਬੋਲਟ ਕੀਤਾ ਗਿਆ ਹੈ ਅਤੇ ਚੈਸਿਸ ‘ਤੇ ਕਰਾਸਮੈਂਬਰ ਚੱਲਣ ਦੌਰਾਨ ਟੁੱਟ-ਭੱਜ ਨੂੰ ਘੱਟ ਤੋਂ ਘੱਟ ਕਰਦੇ ਹਨ।

ਵੱਡੀ ਕੈਬ ਤੋਂ ਇਲਾਵਾ, ਇੰਟਰਨੈਸ਼ਨਲ ਦੇ ਡਾਇਮੰਡ ਲਾਜਿਕ ਇਲੈਕਟ੍ਰਿਕ ਸਿਸਟਮ ਨੂੰ ਡੈਸ਼ ਤੋਂ ਕੰਟਰੋਲ ਹੋਣ ਵਾਲਾ ਸਹਾਇਕ ਸਿਸਟਮ ਬਣਾਇਆ ਗਿਆ ਹੈ, ਜਿਸ ਨਾਲ ਅੰਦਰੂਨੀ ਕੈਬ ਲਈ ਜ਼ਿਆਦਾ ਥਾਂ ਬਣਦੀ ਹੈ।

ਬੈਂਡਿਕਸ ਵਿੰਗਮੈਨ ਫ਼ਿਊਜ਼ਨ ਨੂੰ ਪਹਿਲੀ ਵਾਰੀ ਐਚ.ਐਕਸ. ‘ਤੇ ਪ੍ਰਯੋਗ ਕੀਤਾ ਜਾ ਸਕਦਾ ਹੈ, ਜਿਸ ਨਾਲ ਟੱਕਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਵੋਕੇਸ਼ਨਲ ਆਪਰੇਟਰਾਂ ਲਈ ਇਸ ਵਿਸ਼ੇਸ਼ਤਾ ਦੀ ਜ਼ਰੂਰਤ ਲਗਾਤਾਰ ਵੱਧਦੀ ਜਾ ਰਹੀ ਹੈ। ਭਾਵੇਂ ਐਕਟਿਵ ਸੁਰੱਖਿਆ ਸਿਸਟਮ ਆਨ-ਹਾਈਵੇ ਖੇਤਰ ‘ਤੇ ਅਧਾਰਤ ਹਨ ਪਰ ਵੋਕੇਸ਼ਨਲ ਟਰੱਕ ਆਪਰੇਟਰਾਂ ‘ਚ ਇਸ ਦੀ ਮੰਗ ਲਗਾਤਾਰ ਵੱਧ ਰਹੀ ਹੈ।

(ਤਸਵੀਰ: ਨੇਵੀਸਟਾਰ ਇੰਟਰਨੈਸ਼ਨਲ)

ਐਚ.ਐਕਸ. ‘ਚ ਇੰਟਰਨੈਸ਼ਨਲ ਦਾ ਅਸਲ-ਸਮਾਂ ਰਿਮੋਟ ਨਿਦਾਨ ਆਨਕਮਾਂਡ ਕੁਨੈਕਸ਼ਨ ਸ੍ਵੀਟ ਵੀ ਹੈ।

ਇੰਟਰਨੈਸ਼ਨਲ ਨੇ ਇਹ ਨਵਾਂ ਟਰੱਕ ਉਸ ਵੇਲੇ ਬਾਜ਼ਾਰ ‘ਚ ਲਿਆਂਦਾ ਹੈ, ਜਦੋਂ ਕੋਵਿਡ-19 ਮਹਾਂਮਾਰੀ ਕਰਕੇ ਇੰਜੀਨੀਅਰਾਂ ਅਤੇ ਡਿਜ਼ਾਈਨਰਾਂ ਆਪਸੀ ਸਹਿਯੋਗ ਕਰਨ ਦੇ ਤਰੀਕੇ ਬਦਲਣ ਲਈ ਮਜਬੂਰ ਹਨ।

ਨੇਵੀਸਟਾਰ ਦੇ ਕਾਰਜਕਾਰੀਆਂ ਨੂੰ ਨਵੀਂ ਐਚ.ਐਕਸ. ਲੜੀ ਨਾਲ ਉਸਾਰੀ ਖੇਤਰ ‘ਚ ਆਪਣਾ ਹਿੱਸਾ ਵਧਾਉਣ ਅਤੇ 2021 ‘ਚ ਬਿਹਤਰ ਵੋਕੇਸ਼ਨਲ ਟਰੱਕ ਬਾਜ਼ਾਰ ਵੇਖਣ ਦੀ ਉਮੀਦ ਹੈ। ਇੰਟਰਨੈਸ਼ਨਲ ਨੇ ਨਵੇਂ ਐਚ.ਐਕਸ. ਸੀਰੀਜ਼ ਲਈ ਆਰਡਰ ਪ੍ਰਾਪਤ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਦਾ ਉਤਪਾਦਨ 2021 ਦੇ ਅਖ਼ੀਰ ‘ਚ ਸ਼ੁਰੂ ਹੋਵੇਗਾ।