ਇੰਟਰਨੈਸ਼ਨਲ ਨੇ ਲਿਆਂਦਾ ਬੈਂਡਿਕਸ ਸਿਸਟਮ

Avatar photo

ਬਿਹਤਰ ਵਿਸ਼ੇਸ਼ਤਾਵਾਂ ਨਾਲ ਬੈਂਡਿਕਸ ਵਿੰਗਮੈਨ ਫ਼ਿਊਜ਼ਨ ਹੁਣ ਇੰਟਰਨੈਸ਼ਨਲ ਐਲ.ਟੀ. ਅਤੇ ਆਰ.ਐੱਚ. ਟਰੱਕਾਂ ਲਈ ਮਾਨਕ ਉਪਕਰਨ ਹੋਵੇਗਾ, ਅਤੇ ਐਮ.ਵੀ., ਐਚ.ਵੀ., ਤੇ ਐਚ.ਐਕਸ. ਸੀਰੀਜ਼ ਦੀਆਂ ਗੱਡੀਆਂ ਲਈ ਵਿਕਲਪ ਦੇ ਤੌਰ ’ਤੇ ਮੌਜੂਦ ਰਹੇਗਾ।

(ਤਸਵੀਰ: ਇੰਟਰਨੈਸ਼ਨਲ ਟਰੱਕਸ)

ਬੈਂਡਿਕਸ ਨੇ ਕਿਹਾ ਕਿ ਇੰਟਰਨੈਸ਼ਨਲ ਉਹ ਪਹਿਲਾ ਉੱਤਰੀ ਅਮਰੀਕੀ ਓ.ਈ.ਐਮ. ਵੀ ਬਣ ਗਿਆ ਹੈ ਜੋ ਕਿ ਬ੍ਰੇਕਿੰਗ ਸਟਾਪ ਅਤੇ ਡਰਾਈਵਰ ਗੋ, ਅਤੇ ਲੇਨ ’ਚ ਰਹਿਣ ਦੀਆਂ ਸਮਰੱਥਾਵਾਂ ਨਾਲ ਨਵੇਂ ਐਕਟਿਵ ਸਟੀਅਰਿੰਗ ਸਮੇਤ ਬੈਂਡਿਕਸ ਫ਼ਿਊਜ਼ਨ ਐਕਟਿਵ ਕਰੂਜ਼ ਨੂੰ ਪੇਸ਼ ਕਰ ਰਿਹਾ ਹੈ, ਜੋ ਕਿ ਦੋਵੇਂ ਹੀ ਐਲ.ਟੀ. ਅਤੇ ਆਰ.ਐਚ. ਸੀਰੀਜ਼ ਦੇ ਟਰੱਕਾਂ ਲਈ ਵਿਕਲਪ ਹਨ।

ਬੈਂਡਿਕਸ ਨੇ ਪਹਿਲੀ ਵਾਰੀ ਵਿੰਗਮੈਨ ਫ਼ਿਊਜ਼ਨ ਨੂੰ 2015 ’ਚ ਜਾਰੀ ਕੀਤਾ ਸੀ, ਜਿਸ ’ਚ ਰਾਡਾਰ, ਕੈਮਰਾ ਅਤੇ ਬ੍ਰੇਕਿੰਗ ਸਿਸਟਮ ਏਕੀਕਿ੍ਰਤ ਸਨ। ਟਰੈਕਟਰ ’ਤੇ ਪੂਰੀ ਬ੍ਰੇਕਿੰਗ ਪਾਵਰ ਅਤੇ ਅਗਾਊਂ ਰੁਕਾਵਟ ਪਤਾ ਕਰਨ ਵਰਗੇ ਵਿਕਾਸ ਬਾਅਦ ’ਚ ਕੀਤੇ ਗਏ।

ਬਿਹਤਰ ਵਿਸ਼ੇਸ਼ਤਾਵਾਂ ਨਾਲ ਬੈਂਡਿਕਸ ਵਿੰਗਮੈਨ ਫ਼ਿਊਜ਼ਨ ਉੱਨਤ ਖ਼ੁਦਮੁਖਤਿਆਰ ਐਮਰਜੈਂਸੀ ਬ੍ਰੇਕਿੰਗ (ਏ.ਈ.ਬੀ.) ਅਤੇ ਖੜ੍ਹੀਆਂ ਗੱਡੀਆਂ ਨੂੰ ਵੇਖ ਕੇ ਬ੍ਰੇਕਿੰਗ, ਮਲਟੀਲੇਨ ਖ਼ੁਦਮੁਖਤਿਆਰ ਐਮਰਜੈਂਸੀ ਬ੍ਰੇਕਿੰਗ ਸਮੇਤ, ਹਾਈਵੇ ਤੋਂ ਉਤਰਨ ਸਮੇਂ ਬ੍ਰੇਕਿੰਗ, ਅਤੇ ਬ੍ਰੇਕਿੰਗ ਸਟਾਪ ਅਤੇ ਡਰਾਈਵਰ ਗੋ ਨਾਲ ਐਕਟਿਵ ਕਰੂਜ਼ ਪ੍ਰਦਾਨ ਕਰਦਾ ਹੈ।