ਈ-ਪਾਵਰਟਰੇਨ ਬਣਾਉਣ ਲਈ ਡੀ.ਟੀ.ਐਨ.ਏ. ਨੇ ਕੀਤਾ ਡਿਟਰੋਇਟ ਪਲਾਂਟ ‘ਚ ਨਿਵੇਸ਼

Avatar photo

ਡਾਇਮਲਰ ਟਰੱਕਸ ਉੱਤਰੀ ਅਮਰੀਕਾ (ਡੀ.ਟੀ.ਐਨ.ਏ.) ਨੇ ਨਵੀਂ ਡਿਟਰੋਇਟ ਈ-ਪਾਵਰਟਰੇਨ ਬਣਾਉਣ ਲਈ ਆਪਣੇ ਡਿਟਰੋਇਟ ਨਿਰਮਾਣ ਪਲਾਂਟ ‘ਚ 20 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ।

ਇਸ ਦਾ ਪ੍ਰਯੋਗ ਫ਼ਰੇਟਲਾਈਨਰ ਈ-ਕਾਸਕੇਡੀਆ ਅਤੇ eM2 ਇਲੈਕਟ੍ਰਿਕ ਟਰੱਕਾਂ ਨੂੰ ਚਲਾਉਣ ਲਈ ਕੀਤਾ ਜਾਵੇਗਾ।

ਤਸਵੀਰ : ਡੀ.ਟੀ.ਐਨ.ਏ.

ਸ਼ੁਰੂਆਤ ‘ਚ ਡਿਟਰੋਇਟ ਈ-ਪਾਵਰਟਰੇਨ ਈ-ਐਕਸਲ ਡਿਜ਼ਾਈਨ ਪੇਸ਼ ਕਰੇਗੀ, ਜੋ ਦੋ ਪ੍ਰਕਾਰ ਦਾ ਹੋਵੇਗਾ। ਇਕਹਿਰਾ ਮੋਟਰ ਡਿਜ਼ਾਈਨ 180 ਹਾਰਸ ਪਾਵਰ ਦਾ ਹੋਵੇਗਾ, ਜੋ ਕਿ 11,500 ਪਾਊਂਡ ਫ਼ੁੱਟ ਟੋਰਕ ਦੇਵੇਗਾ, ਜਦਕਿ ਦੋਹਰੀ ਮੋਟਰ ਡਿਜ਼ਾਈਨ ਇਸ ਤੋਂ ਵੱਧ ਤਾਕਤ ਅਤੇ ਟੋਰਕ ਦਿੰਦਾ ਹੈ।

ਤਿੰਨ ਬੈਟਰੀਆਂ ਵਾਲਾ ਬਦਲ 210, 315 ਅਤੇ 475 ਕਿੱਲੋਵਾਟ ਘੰਟਾ ਦੇ ਵਿਕਲਪਾਂ ‘ਚ ਮਿਲੇਗਾ।

ਡਿਟਰੋਇਟ ਪਾਵਰਟਰੇਨ ਦਾ ਉਤਪਾਦਨ ਇਸ ਸਾਲ ਦੇ ਅੰਤ ਤਕ ਸ਼ੁਰੂ ਹੋਵੇਗਾ।