ਉੱਤਰੀ ਓਂਟਾਰੀਓ ਦੇ ਆਰਾਮ ਘਰਾਂ ‘ਚ ਨਿਵੇਸ਼ ਕਰੇਗੀ ਸੂਬਾ ਸਰਕਾਰ

Avatar photo
(ਸਰੋਤ: ਓਂਟਾਰੀਓ ਆਵਾਜਾਈ ਮੰਤਰਾਲਾ)

ਓਂਟਾਰੀਓ ਸੂਬੇ ਨੇ ਉੱਤਰੀ ਓਂਟਾਰੀਓ ‘ਚ ਚਾਰ ਨਵੇਂ ਆਰਾਮ ਘਰ ਬਣਾਉਣ ਦੀ ਵਚਨਬੱਧਤਾ ਪ੍ਰਗਟ ਕੀਤੀ ਹੈ ਅਤੇ ਨਾਲ ਹੀ 10 ਮੌਜੂਦਾ ਅਜਿਹੀਆਂ ਸਹੂਲਤਾਂ ਦਾ ਵਿਸਤਾਰ ਜਾਂ ਮੁਰੰਮਤ ਵੀ ਕੀਤੀ ਜਾਵੇਗੀ।

ਇਹ ਐਲਾਨ 9 ਅਕਤੂਬਰ ਨੂੰ ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਅਤੇ ਊਰਜਾ, ਉੱਤਰੀ ਵਿਕਾਸ ਅਤੇ ਖਾਣ ਮੰਤਰੀ ਗਰੇਗ ਰਿਕਫ਼ੋਰਡ ਨੇ ਕੀਤਾ। ਵਿਸਤਾਰ ‘ਚ ਹੋਰ ਜ਼ਿਆਦਾ ਬਾਥਰੂਮ, ਬਿਹਤਰ ਰੌਸ਼ਨੀ ਦੀ ਸਹੂਲਤ ਅਤੇ ਜ਼ਿਆਦਾ ਪਾਰਕਿੰਗ ਦੀ ਥਾਂ ਸ਼ਾਮਲ ਹੋਵੇਗੀ।

ਮਲਰੋਨੀ ਨੇ ਕਿਹਾ, ”ਇਨ੍ਹਾਂ ਅਸਾਧਾਰਨ ਸਮਿਆਂ ‘ਚ ਸਾਨੂੰ ਲਗਦਾ ਹੈ ਕਿ ਸਾਡੇ ਸੂਬੇ ਦੇ ਯਾਤਰੀਆਂ ਅਤੇ ਟਰੱਕ ਡਰਾਈਵਰਾਂ ਨੂੰ  ਉੱਤਰੀ ਓਂਟਾਰੀਓ ‘ਚ ਬਿਹਤਰ ਸਹੂਲਤਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਬਿਹਤਰ ਸਹੂਲਤਾਂ ਨਾਲ ਜ਼ਿਆਦਾ ਆਰਾਮ ਘਰ ਬਣਾਉਣਾ ਯਾਤਰੀਆਂ ਲਈ ਸੁਰੱਖਿਅਤ ਅਤੇ ਜ਼ਿਆਦਾ ਆਰਾਮਦੇਹ ਹੋਵੇਗਾ, ਵਿਸ਼ੇਸ਼ ਕਰਕੇ ਉਨ੍ਹਾਂ ਲਈ ਜਿਨ੍ਹਾਂ ਨੂੰ ਲੰਮੀਆਂ ਦੂਰੀਆਂ ਦਾ ਸਫ਼ਰ ਕਰਨਾ ਪੈਂਦਾ ਹੈ। ਇਸ ਵਿਸਤਾਰ ਨਾਲ ਹੀ ਅਸੀਂ ਮਨੁੱਖੀ ਤਸਕਰੀ ਬਾਰੇ ਵੀ ਜਾਗਰੂਕਤਾ ਫੈਲਾਉਣ ਲਈ ਕਦਮ ਚੁੱਕ ਰਹੇ ਹਨ ਤਾਂ ਕਿ ਇਸ ਗੰਭੀਰ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕੇ।”

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ।

ਓ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ”ਸੜਕ ‘ਤੇ ਜ਼ਰੂਰੀ ਸੇਵਾਵਾਂ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਓਂਟਾਰੀਓ ਸਰਕਾਰ ਪੂਰੇ ਕੋਵਿਡ ਸੰਕਟ ਦੌਰਾਨ ਟਰੱਕ ਉਦਯੋਗ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੀ ਹੈ, ਜਿਸ ਨੇ ਉਦਯੋਗ ਲਈ ਸੂਬੇ ਦੀ ਆਰਥਿਕਤਾ ਨੂੰ ਅੱਗੇ ਤੋਰਨ ਦਾ ਮੌਕਾ ਦਿੱਤਾ ਹੈ। ਉੱਤਰੀ ਓਂਟਾਰੀਓ ‘ਚ ਟਰੱਕ ਡਰਾਈਵਰਾਂ ਲਈ ਹੋਰ ਜ਼ਿਆਦਾ ਪਾਰਕਿੰਗ ਅਤੇ ਆਰਾਮ ਘਰ ਬਣਾਉਣ ਬਾਰੇ ਅੱਜ ਦਾ ਐਲਾਨ ਇਸ ਚਲ ਰਹੀ ਵਚਨਬੱਧਤਾ ਦਾ ਇੱਕ ਹੋਰ ਉਦਾਹਰਣ ਹੈ।”

ਪ੍ਰਾਜੈਕਟਾਂ ਦੀ ਸੂਚੀ ਵੇਖਣ ਲਈ ਇੱਥੇ ਕਲਿੱਕ ਕਰੋ।