ਐਕਸਪ੍ਰੈੱਸਵੇ ਟਰੱਕਸ ਬਣਿਆ ਈ.ਵੀ. ਸਰਟੀਫ਼ਾਈਡ

ਐਕਸਪ੍ਰੈੱਸਵੇ ਟਰੱਕਸ ਓਂਟਾਰੀਓ ਦਾ ਪਹਿਲਾ ਵੋਲਵੋ ਟਰੱਕਸ ਪ੍ਰਮਾਣਿਤ ਇਲੈਕਟ੍ਰਿਕ ਵਹੀਕਲ ਡੀਲਰ ਬਣ ਗਿਆ ਹੈ।

ਇਹ ਹੁਣ ਅਧਿਕਾਰਤ ਤੌਰ ’ਤੇ ਵੋਲਵੋ ਦੇ ਵਾਟਰਲੂ, ਓਂਟਾਰੀਓ ਟਿਕਾਣੇ ਤੋਂ ਵੀ.ਐਨ.ਆਰ. ਇਲੈਕਟ੍ਰਿਕ ਟਰੱਕਾਂ ਨੂੰ ਵੇਚਣ ਅਤੇ ਸਪੋਰਟ ਕਰਨ ਲਈ ਤਿਆਰ ਹੈ।

(ਤਸਵੀਰ: ਵੋਲਵੋ ਟਰੱਕਸ ਨਾਰਥ ਅਮਰੀਕਾ)

ਵੋਲਵੋ ਟਰੱਕਸ ਨਾਰਥ ਅਮਰੀਕਾ ਦੇ ਪ੍ਰੈਜ਼ੀਡੈਂਟ ਪੀਟਰ ਵੂਰਹੋਵ ਨੇ ਕਿਹਾ, ‘‘ਐਕਸਪ੍ਰੈੱਸਵੇ ਟਰੱਕਸ ਵੱਲੋਂ ਬਿਹਤਰੀਨ ਡੀਲਰ ਪਾਰਟਨਰ ਬਣਨਾ ਜਾਰੀ ਹੈ ਅਤੇ ਇਹ ਕੈਨੇਡਾ ’ਚ ਵੋਲਵੋ ਵੀ.ਐਨ.ਆਰ. ਇਲੈਕਟਿ੍ਰਕ ਵੇਚਣ ਦੇ ਮਾਮਲੇ ’ਚ ਮੋਢੀ ਦੀ ਭੂਮਿਕਾ ਨਿਭਾ ਰਿਹਾ ਹੈ। ਸਾਨੂੰ ਕਿਊਬੈੱਕ ਖੇਤਰ ’ਚ ਠੰਢੀਆਂ ਕੈਨੇਡੀਅਨ ਸਰਦੀਆਂ ਦੌਰਾਨ ਵੋਲਵੋ ਵੀ.ਐਨ.ਆਰ. ਇਲੈਕਟ੍ਰਿਕਸ ਚਲਾਉਣ ’ਚ ਭਾਰੀ ਸਫ਼ਲਤਾ ਪ੍ਰਾਪਤ ਹੋਈ ਹੈ, ਜਿਸ ਨਾਲ ਹੋਰਨਾਂ ਕੈਨੇਡੀਅਨ ਫ਼ਲੀਟਸ ਨੂੰ ਵੀ ਸਬੂਤ ਮਿਲ ਗਿਆ ਹੈ ਕਿ ਬੈਟਰੀ-ਇਲੈਕਟ੍ਰਿਕ ਟਰੱਕ ਸਖ਼ਤ ਹਾਲਾਤ ’ਚ ਬਹੁਤ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹਨ।’’

ਐਕਸਪ੍ਰੈੱਸਵੇ ਨੇ ਇਸ ਸਾਲ ਦੀ ਸ਼ੁਰੂਆਤ ’ਚ ਇੱਕ ਈ.ਵੀ. ਪ੍ਰਦਰਸ਼ਨੀ ਈਵੈਂਟ ਕਰਵਾਇਆ ਸੀ, ਅਤੇ ਇਲੈਕਟ੍ਰੀਫ਼ੀਕੇਸ਼ਨ ਦੇ ਮਾਮਲੇ ’ਚ ਗ੍ਰਾਹਕਾਂ ਦੀ ਮਜ਼ਬੂਤ ਰੁਚੀ ਵਿਖਾਈ ਦਿੱਤੀ ਸੀ। ਇਲੈਕਟ੍ਰਿਕ ਟਰੱਕਾਂ ਦੀ ਸੁਰੱਖਿਅਤ ਸਰਵਿਸ ਕਰਨ ਦੇ ਮਾਮਲੇ ’ਚ ਇਸ ਦੇ ਦੋ ਇੰਜਨੀਅਰਾਂ ਨੇ ਲੋੜੀਂਦੀ ਸਿਖਲਾਈ ਮੁਕੰਮਲ ਕਰ ਲਈ ਹੈ।

ਇਹ ਮੌਜੂਦਗੀ ਨੂੰ ਵੱਧ ਤੋਂ ਵੱਧ ਕਰਨ ਲਈ ਦੋ ਵੱਖੋ-ਵੱਖ ਸ਼ਿਫ਼ਟਾਂ ’ਚ ਕੰਮ ਕਰੇਗੀ। ਐਕਸਪ੍ਰੈੱਸਵੇ ਈ.ਵੀ. ਲਈ ਪ੍ਰਮੁੱਖ ਕਲਪੁਰਜ਼ਿਆਂ ਅਤੇ ਉਪਕਰਨਾਂ ਦੀ ਸਟਾਕਿੰਗ ਲਈ ਵੀ ਸਮਰਪਿਤ ਹੈ, ਅਤੇ ਇਸ ਨੇ 50-ਕਿੱਲੋਵਾਟ ਦੇ ਦੋ ਚਾਰਜਰ ਇੰਸਟਾਲ ਕੀਤੇ ਹਨ।

ਵੋਲਵੋ ਦੇ ਨਵੇਂ ਟਰੱਕ ਸੇਲਜ਼ ਮੈਨੇਜਰ ਬੈਰੀ ਪੀਟਰਸ ਨੇ ਕਿਹਾ, ‘‘ਅਸੀਂ ਸ਼ੁਰੂਆਤ ਤੋਂ ਹੀ ਇਹ ਭਾਂਪ ਲਿਆ ਸੀ ਕਿ ਈ.ਵੀ. ਸਾਡੇ ਕਾਰੋਬਾਰ ਨੂੰ ਅੱਗੇ ਵਧਾਉਣ ਦਾ ਵੱਡਾ ਹਿੱਸਾ ਬਣਨ ਜਾ ਰਹੇ ਹਨ ਅਤੇ ਇਹ ਮਹਿਸੂਸ ਕੀਤਾ ਕਿ ਲੋੜੀਂਦਾ ਨਿਵੇਸ਼ ਜਾਇਜ਼ ਹੈ ਕਿਉਂਕਿ ਗ੍ਰਾਹਕਾਂ ਦੀ ਮੰਗ ਅਤੇ ਰੁਚੀ ਵਧਦੀ ਜਾ ਰਹੀ ਹੈ। ਪਿੱਛੇ ਜਿਹੇ ਓਂਟਾਰੀਓ ਆਧਾਰਤ ਖ਼ਰੀਦਦਾਰਾਂ ਲਈ ਵੱਡੀ ਛੋਟ ਦੇ ਐਲਾਨ ਤੋਂ ਬਾਅਦ ਸਾਨੂੰ ਉਮੀਦ ਹੈ ਕਿ ਸੰਭਾਵਤ ਵੋਲਵੋ ਵੀ.ਐਨ.ਆਰ. ਇਲੈਕਟ੍ਰਿਕ ਖ਼ਰੀਦਦਾਰ ਅਗਲੇ 12 ਮਹੀਨਿਆਂ ਦੌਰਾਨ ਜ਼ਿਆਦਾ ਗੰਭੀਰ ਹੋ ਜਾਣਗੇ।’’