ਐਲਗਾਬਰਾ ਬਣੇ ਕੈਨੇਡਾ ਦੇ ਨਵੇਂ ਆਵਾਜਾਈ ਮੰਤਰੀ

Avatar photo

ਸੱਤਾਧਾਰੀ ਲਿਬਰਲ ਸਰਕਾਰ ਨੇ ਤਾਜ਼ਾ ਕੈਬਿਨੇਟ ਫ਼ੇਰਬਦਲ ‘ਚ ਆਵਾਜਾਈ ਮੰਤਰੀ ਦੇ ਅਹੁਦੇ ‘ਤੇ ਨਵੇਂ ਵਿਅਕਤੀ ਨੂੰ ਬਿਠਾ ਦਿੱਤਾ ਹੈ।

ਕਿਆਸਰਾਈਆਂ ਹਨ ਕਿ ਸਰਕਾਰ ਬਹਾਰ ਦੇ ਮੌਸਮ ‘ਚ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਕਰ ਰਹੀ ਹੈ।

ਓਮਰ ਐਲਗਾਬਰਾ – ਜੋ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ (ਜਨਤਕ ਸੇਵਾ ਨਵੀਨੀਕਰਨ) ਅਤੇ ਉਪ ਪ੍ਰਧਾਨ ਮੰਤਰੀ ਤੇ ਅੰਤਰਸਰਕਾਰੀ ਮਾਮਲਿਆਂ ਬਾਰੇ ਮੰਤਰੀ ਦੇ ਸੰਸਦੀ ਸਕੱਤਰ ਸਨ, ਹੁਣ ਨਵੇਂ ਆਵਾਜਾਈ ਮੰਤਰੀ ਹੋਣਗੇ।

ਉਹ ਮਿਸੀਸਾਗਾ ਸੈਂਟਰ ਤੋਂ ਸੰਸਦ ਮੈਂਬਰ ਹਨ, ਜੋ ਕਿ ਕੈਨੇਡਾ ਦੇ ਸਭ ਤੋਂ ਵੱਡੇ ਟਰੱਕਿੰਗ ਕੇਂਦਰਾਂ ‘ਚੋਂ ਇੱਕ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਸੰਬੰਧਤ ਐਲਾਨ ‘ਚ ਕਿਹਾ ਕਿ ਇੰਜੀਨੀਅਰਿੰਗ ਅਤੇ ਕਾਰੋਬਾਰ ‘ਚ ਸਿਖਲਾਈ ਪ੍ਰਾਪਤ, ਐਲਗਾਬਰਾ ਮੰਨਦੇ ਹਨ ਕਿ ਜੀਵਨ ਪੱਧਰ ਬਿਹਤਰ ਕਰਨ ਲਈ ਆਵਾਜਾਈ ਅਤੇ ਜਨਤਕ ਟਰਾਂਸਪੋਰਟ ‘ਚ ਨਿਰੰਤਰ ਨਿਵੇਸ਼ ਪ੍ਰਮੁੱਖ ਹਨ।

ਸਾਬਕਾ ਪੁਲਾੜ ਯਾਤਰੀ ਮਾਰਕ ਗਾਰਨੋ, ਜੋ ਕਿ 2015 ਤੋਂ ਸਰਕਾਰ ‘ਚ ਆਵਾਜਾਈ ਮੰਤਰੀ ਸਨ, ਹੁਣ ਨਵੇਂ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਹੋਣਗੇ।

ਗਾਰਨੋ ਦੇ ਕਾਰਜਕਾਲ ਦੌਰਾਨ, ਕੈਨੇਡਾ ਨੇ ਫ਼ੈਡਰਲ ਪੱਧਰ ‘ਤੇ ਰੈਗੂਲੇਟਡ ਕੈਰੀਅਰਾਂ ਲਈ ਜੂਨ 2021 ਤੋਂ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਨੂੰ ਲਾਗੂ ਕਰਨ ਅਤੇ ਲਾਜ਼ਮੀ ਦਾਖ਼ਲਾ-ਪੱਧਰੀ ਸਿਖਲਾਈ (ਐਮ.ਈ.ਐਲ.ਟੀ.) ਲਈ ਰਾਸ਼ਟਰੀ ਮਾਨਕ ਲਿਆਉਣ ਦਾ ਐਲਾਨ ਕੀਤਾ ਸੀ।