ਐਲੀਸਨ ਨੇ ਈ-ਜੈੱਨ ਪਾਵਰ ਇਲੈਕਟ੍ਰਿਕ ਐਕਸਲ ਕੀਤਾ ਪੇਸ਼

Avatar photo

ਐਲੀਸਨ ਟਰਾਂਸਮਿਸ਼ਨ ਦਾ ਈ-ਜੈੱਨ ਪਾਵਰ ਕੰਪਨੀ ਦੇ ਨਵੇਂ ਪੂਰੀ ਤਰ੍ਹਾਂ ਏਕੀਕ੍ਰਿਤ ਸਿਫ਼ਰ-ਉਤਸਰਜਨ ਇਲੈਕਟ੍ਰਿਕ ਐਕਸਲਾਂ ਦੀ ਪ੍ਰਤੀਨਿਧਗੀ ਕਰਦਾ ਹੈ।

ਈ-ਜੈੱਨ ਪਾਵਰ 100ਡੀ, 23,000 ਪਾਊਂਡ ਕੁਲ ਭਾਰ ਰੇਟਿੰਗ ਦੇ ਸਮਰੱਥ ਹੈ ਅਤੇ ਇਹ ਲੜੀ ਦਾ ਪਹਿਲਾ ਇਲੈਕਟ੍ਰਿਕ ਐਕਸਲ ਹੈ। ਇਸ ‘ਚ ਦੋ ਇਲੈਕਟ੍ਰਿਕ ਮੋਟਰਾਂ ਲੱਗੀਆਂ ਹਨ, ਜੋ ਕਿ 200 ਕਿੱਲੋ ਵਾਟ ਦੀ ਨਿਰੰਤਰ ਸ਼ਕਤੀ ਪੈਦਾ ਕਰਨ ਦੇ ਸਮਰੱਥ ਹਨ ਅਤੇ ਇਹ ਦੋਵੇਂ ਮਿਲ ਕੇ 550 ਕਿੱਲੋ ਵਾਟ ਦੀ ਸਿਖਰਲੀ ਸਾਂਝੀ ਸ਼ਕਤੀ ਪੈਦਾ ਕਰਦੇ ਹਨ।

ਐਲੀਸਨ ਨੇ ਦਾਅਵਾ ਕੀਤਾ ਹੈ ਕਿ ਦੋ ਗੇਅਰਾਂ ਵਾਲਾ ਟਰਾਂਸਮਿਸ਼ਨ ਕੇਂਦਰੀ ਹਾਊਸਿੰਗ ਫ਼ੈਸਿਲਿਟੀ ‘ਚ ਏਕੀਕ੍ਰਿਤ ਹੈ ਜੋ ਕਿ ਉੱਚ ਸਟਾਰਟਿੰਗ ਗਰੇਡੇਬਿਲਟੀ, ਸਿਖਰਲੀ ਰਫ਼ਤਾਰ ਅਤੇ ਯੋਗਤਾ ਦੀ ਸਹੂਲਤ ਦਿੰਦਾ ਹੈ, ਨਾਲ ਹੀ ਬਦਲਵੇਂ ਡਿਫ਼ਰੈਂਸ਼ੀਅਲ ਲਾਕ ਦੀ ਵੀ ਸਹੂਲਤ ਦਿੰਦਾ ਹੈ। ਐਲੀਸਨ ਅਨੁਸਾਰ ਯੋਗਤਾ ਨੂੰ ਰੇਂਜ ਵਧਾਉਣ ਜਾਂ ਬੈਟਰੀ ਪੈਕ ਦੇ ਆਕਾਰ ਨੂੰ ਘਟਾਉਣ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ।

ਇਸ ਨੂੰ ਹੀਨੋ ਐਕਸ.ਐਲ.7 ‘ਚ ਪਹਿਲਾਂ ਹੀ ਲਗਾਇਆ ਜਾ ਚੁੱਕਾ ਹੈ।

ਇਹ ਖ਼ਬਰ ਐਲੀਸਨ ਵੱਲੋਂ ਪੂਰੀ ਤਰ੍ਰਾਂ ਬਿਜਲੀ ‘ਤੇ ਚੱਲਣ ਵਾਲੇ ਇਲੈਕਟ੍ਰਿਕ ਹਾਈਬ੍ਰਿਡ ਪਰੋਪਲਸ਼ਨ ਸਿਸਟਮਾਂ ਵਾਲੇ ਈ-ਜੈੱਨ ਟਰੱਕਾਂ ਨੂੰ ਜਾਰੀ ਕਰਨ ਤੋਂ ਬਾਅਦ ਨਸ਼ਰ ਹੋਈ ਹੈ।