ਐਫ਼.ਸੀ.ਸੀ.ਸੀ. ਨੇ ਪੂਰੀ ਤਰ੍ਹਾਂ ਇਲੈਕਟ੍ਰਿਕ ਵਾਕ-ਇਨ ਵੈਨ ਜਾਰੀ ਕੀਤੀ

Avatar photo

ਫ਼ਰੇਟਲਾਈਨਰ ਕਸਟਮ ਚੈਸਿਸ ਕੋਰਪ. (ਐਫ਼.ਸੀ.ਸੀ.ਸੀ.) ਨੇ ਪੂਰੀ ਤਰ੍ਹਾਂ ਇਲੈਕਟ੍ਰਿਕ ਸ਼੍ਰੇਣੀ 5 ਵਾਕ-ਇਨ ਵੈਨ ਐਮ.ਟੀ.50ਈ ਜਾਰੀ ਕੀਤੀ ਹੈ ਜੋ ਕਿ ਇੱਕ ਵਾਰੀ ਚਾਰਜ ਕਰਨ ’ਤੇ 275 ਕਿੱਲੋਮੀਟਰ ਦਾ ਸਫ਼ਰ ਤੈਅ ਕਰ ਸਕਦੀ ਹੈ।

(ਤਸਵੀਰ: ਫ਼ਰੇਟਲਾਈਨਰ ਕਸਟਮ ਚੈਸਿਸ ਕੋਰਪ.)

ਗੱਡੀ ਦੀ ਕੁੱਲ ਭਾਰ ਰੇਟਿੰਗ 19,000 ਪਾਊਂਡ ਹੈ, ਅਤੇ ਇਸ ਦਾ ਆਕਾਰ ਗੈਸ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਐਮ.ਟੀ. ਵੈਨਾਂ ਦੇ ਬਰਾਬਰ ਹੈ, ਜਿਸ ਕਰਕੇ, ਓ.ਈ.ਐਮ. ਅਨੁਸਾਰ, ਮੌਜੂਦਾ ਬਾਡੀਜ਼ ਨੂੰ ਥੋੜ੍ਹੀ-ਬਹੁਤ ਬਦਲਾਅ ਕਰ ਕੇ ਇਸ ’ਤੇ ਵੀ ਵਰਤਿਆ ਜਾ ਸਕਦਾ ਹੈ।

ਕੈਬ ਅੰਦਰਲੀਆਂ ਵਿਸ਼ੇਸ਼ਤਾਵਾਂ ’ਚ ਸ਼ਾਮਲ ਹਨ ਮਾਨਕ ਓਪਟੀਵਿਊ ਅਤੇ ਇਸ ਦੇ 360-ਡਿਗਰੀ ਕੈਮਰੇ, ਪੂਰੀ ਤਰ੍ਹਾਂ ਡਿਜੀਟਲ ਗੇਜ ਡਿਸਪਲੇ, ਅਤੇ ਡਰਾਈਵਟੈੱਕ ਕੰਟਰੋਲ।

ਇਸ ਦੀ ਸਮਰੱਥਾ 226 kWh (303 ਹਾਰਸਪਾਵਰ) ਦੀ ਹੈ, ਜਦਕਿ ਬੈਟਰੀ ਨੂੰ ਤਿੰਨ ਘੰਟਿਆਂ ’ਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ।

ਗਤੀਸ਼ੀਲਤਾ ਦੀ ਗੱਲ ਕਰੀਏ ਤਾਂ, ਐਮ.ਟੀ.40ਈ ’ਚ 50-ਡਿਗਰੀ ਵੀ੍ਹਲ ਕੱਟ ਹੈ, ਜਦਕਿ ਰੁਕਣ ਦੀ ਤਾਕਤ ਹਾਈਡ੍ਰੋਲਿਕ ਡਿਸਕ ਬ੍ਰੇਕਾਂ ਦੀ ਬਦੌਲਤ ਆਉਂਦੀ ਹੈ।