ਓਂਟਾਰੀਓ ਨੇ ਕੈਰੀਅਰ ਉਤਪਾਦਾਂ ਲਈ ਨਵੀਨੀਕਰਨ ਦੀਆਂ ਆਖ਼ਰੀ ਮਿਤੀਆਂ ਦਾ ਵਿਸਤਾਰ ਕੀਤਾ

Avatar photo

ਆਵਾਜਾਈ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਓਂਟਾਰੀਓ ਕੁੱਝ ਕੈਰੀਅਰ ਉਤਪਾਦਾਂ ਦਾ ਨਵੀਨੀਕਰਨ ਕਰਨ ਦੀਆਂ ਜ਼ਰੂਰਤਾਂ ਨੂੰ ਮੁੜਬਹਾਲ ਕਰ ਰਿਹਾ ਹੈ।

ਓਂਟਾਰੀਓ ਨੇ ਕੁੱਝ ਕੈਰੀਅਰ ਉਤਪਾਦਾਂ ਲਈ ਨਵੀਨੀਕਰਨ ਬੰਦ ਹੋਣ ਦੀ ਮਿਤੀ ਨੂੰ ਵਧਾ ਕੇ 1 ਜੂਨ 2021 ਕਰ ਦਿੱਤਾ ਹੈ। (ਤਸਵੀਰ: ਆਈਸਟਾਕ)

ਹਰ ਕਿਸੇ ਕੋਲ ਨਵੀਨੀਕਰਨ ਲਈ ਕਾਫ਼ੀ ਸਮਾਂ ਹੋਣਾ ਯਕੀਨੀ ਕਰਨ ਲਈ, ਪ੍ਰੋਵਿੰਸ ਨੇ ਨਵੀਨੀਕਰਨ ਦੀ ਆਖ਼ਰੀ ਮਿਤੀ ਨੂੰ 1 ਜੂਨ, 2021 ਤਕ ਅੱਗੇ ਵਧਾ ਦਿੱਤਾ ਹੈ ਜੋ ਕਿ ਕਮਰਸ਼ੀਅਲ ਵਹੀਕਲ ਆਪਰੇਟਰਜ਼ ਰਜਿਸਟ੍ਰੇਸ਼ਨ (ਸੀ.ਵੀ.ਓ.ਆਰ.), ਸਾਲਾਨਾ ਅਤੇ ਅਰਧ-ਸਾਲਾਨਾ ਵਹੀਕਲ ਜਾਂਚ ਅਤੇ ਓਵਰਸਾਈਜ਼/ਓਵਰਵੇਟ ਸਾਲਾਨਾ ਪਰਮਿਟ ਲਈ 1 ਮਾਰਚ, 2020 ਨੂੰ ਖ਼ਤਮ ਹੋ ਰਹੀ ਸੀ।

ਡਰਾਈਵਰ ਲਾਇਸੰਸ, ਅੰਤਰਰਾਸ਼ਟਰੀ ਰਜਿਸਟ੍ਰੇਸ਼ਨ ਯੋਜਨਾ (ਆਈ.ਆਰ.ਪੀ.) ਸਮੇਤ ਵਹੀਕਲ ਰਜਿਸਟਰੇਸ਼ਨ ਵਰਗੇ ਹੋਰ ਕਮਰਸ਼ੀਅਲ ਉਤਪਾਦਾਂ ਅਤੇ ਸੇਵਾਵਾਂ ਲਈ ਮਿਤੀ ’ਚ ਵਿਸਤਾਰ ਦੀ ਤਬਦੀਲੀ ਬਾਅਦ ’ਚ ਵੱਡੇ ਡਰਾਈਵਰ ਅਤੇ ਵਹੀਕਲ ਰਿਜ਼ੰਪਸ਼ਨ ਪਲਾਨ ਤਹਿਤ ਹੋਵੇਗੀ ਕਿਉਂਕਿ ਇਨ੍ਹਾਂ ਸੇਵਾਵਾਂ ਲਈ ਸਰਵਿਸ ਓਂਟਾਰੀਓ, ਆਈ.ਆਰ.ਪੀ. ਦਫ਼ਤਰਾਂ ਜਾਂ ਡਰਾਈਵਟੈਸਟ ਲੋਕੇਸ਼ਨਾਂ ’ਚ ਵਿਅਕਤੀਗਤ ਤੌਰ ’ਤੇ ਹਾਜ਼ਰ ਹੋਣਾ ਪਵੇਗਾ।