ਓਂਟਾਰੀਓ ਨੇ ਸਰਦੀਆਂ ਦੀਆਂ ਸੜਕਾਂ ਲਈ 511 ਐਪ ਤਿਆਰ ਕੀਤੀ

Avatar photo
(ਤਸਵੀਰ: ਆਈਸਟਾਕ)

ਓਂਟਾਰੀਓ ਸਰਕਾਰ ਆਪਣੀ 511 ਮੋਬਾਈਲ ਐਪ ‘ਚ ਵਿਕਾਸ ਕਰ ਕੇ ਕੁੱਝ ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕਰ ਰਹੀ ਹੈ ਜੋ ਕਿ ਸਰਦੀਆਂ ਸਮੇਂ ਡਰਾਈਵਿੰਗ ਦੇ ਹਾਲਾਤ ‘ਤੇ ਕੇਂਦਰਤ ਹੋਣਗੀਆਂ।

‘ਟਰੈਕ ਮਾਈ ਪਲੋ’ ਨਾਂ ਦੀ ਵਿਸ਼ੇਸ਼ਤਾ ਡਰਾਈਵਰਾਂ ਨੂੰ ਪ੍ਰੋਵਿੰਸ਼ੀਅਲ ਹਾਈਵੇਜ਼ ‘ਤੇ ਸਨੋਪਲੋ ਅਤੇ ਸਾਲਟ ਟਰੱਕਾਂ ਦੀ ਥਾਂ ਪਤਾ ਕਰਨ ‘ਚ ਮੱਦਦ ਕਰੇਗੀ, ਜਦਕਿ ਹੋਰ ਵੇਰਵੇ ‘ਚ ਸ਼ਾਮਲ ਹੈ ਸਰਦੀ ਕਰਕੇ ਸੜਕਾਂ ਦੀ ਹਾਲਤ, ਇਨਵਾਇਰਨਮੈਂਟ ਕੈਨੇਡਾ ਵੱਲੋਂ ਮੌਸਮ ਦੀ ਚੇਤਾਵਨੀ ਅਤੇ ਆਰਾਮ ਘਰਾਂ ਬਾਰੇ ਸੂਚਨਾ।

ਐਪ ‘ਚ 600 ਤੋਂ ਵੱਧ ਕੈਮਰਿਆਂ ਦੀਆਂ ਤਸਵੀਰਾਂ ਵੀ ਵੇਖੀਆਂ ਜਾ ਸਕਦੀਆਂ ਹਨ, ਤੇ ਕਿਸੇ ਉਸਾਰੀ, ਟੱਕਰ ਅਤੇ ਸੜਕ ਬੰਦ ਹੋਣ ਬਾਰੇ ਸੂਚਨਾ ਵੀ ਵੇਖੀ ਜਾ ਸਕਦੀ ਹੈ।

ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਕਿਹਾ, ”ਸਰਦੀਆਂ ਦੇ ਮਹੀਨਿਆਂ ਦੌਰਾਨ ਡਰਾਈਵਿੰਗ ਸੂਬੇ ਦੇ ਹਰ ਹਿੱਸੇ ‘ਚ ਚੁਨੌਤੀ ਹੋ ਸਕਦੀ ਹੈ, ਅਤੇ ਸਾਡੀ ਸਰਕਾਰ ਓਂਟਾਰੀਓ ਦੀਆਂ ਸੜਕਾਂ ਅਤੇ ਹਾਈਵੇਜ਼ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ।”

ਪ੍ਰੋਵਿੰਸ ‘ਚ 24 ਹੋਰ ਸੜਕੀ ਮੌਸਮ ਸੂਚਨਾ ਸਟੇਸ਼ਨਾਂ ਨੂੰ ਸਥਾਪਤ ਕੀਤਾ ਗਿਆ ਹੈ ਜਿਸ ਦੀਆਂ ਭਵਿੱਖਬਾਣੀਆਂ ਨੂੰ ਸਰਦੀਆਂ ਦਾ ਮੁਰੰਮਤ ਅਮਲਾ ਤੂਫ਼ਾਨਾਂ ਦੀ ਤਿਆਰੀ ਲਈ ਪ੍ਰਯੋਗ ਕਰਦਾ ਹੈ।

ਇਸ ਸਾਲ ਦੇ ਸ਼ੁਰੂ ‘ਚ ਟਰੱਕ ਡਰਾਈਵਰਾਂ ਦੀ ਮੱਦਦ ਲਈ ਜਾਰੀ ਕੀਤੀ ਇਹ ਐਪ ਹੁਣ ਸਾਰੇ ਸੜਕ ਪ੍ਰਯੋਗਤਾਵਾਂ ਲਈ ਜਾਰੀ ਕੀਤੀ ਗਈ ਹੈ।

ਓਂਟਾਰੀਓ 511 ਐਪ ਨੂੰ ਮੁਫ਼ਤ ‘ਚ ਐਪ ਸਟੋਰ ਅਤੇ ਗੂਗਲ ਪਲੇ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।