ਓਪਟਰੋਨਿਕਸ ਨੇ ਆਪਣੀ ਉਤਪਾਦਾਂ ਦੀ ਲੜੀ ‘ਚ ਅੱਠ ਵਰਕਲਾਈਟਾਂ ਜੋੜੀਆਂ

Avatar photo

ਓਪਟਰੋਨਿਕਸ ਇੰਟਰਨੈਸ਼ਨਲ ਨੇ ਆਪਣੀਆਂ ਐਲ.ਈ.ਡੀ. ਯੂਟੀਲਿਟੀ ਅਤੇ ਵਰਕ ਲਾਈਟਾਂ ਦੀ ਸੂਚੀ ਦਾ ਵਿਸਤਾਰ ਕੀਤਾ ਹੈ ਅਤੇ ਹੁਣ ਇਹ 28 ਵੱਖੋ-ਵੱਖ ਕਿਸਮ ਦੀਆਂ ਲਾਈਟਾਂ ਪੇਸ਼ ਕਰਦਾ ਹੈ।

(ਤਸਵੀਰ: ਓਪਟ੍ਰੋਨਿਕਸ)

ਨਵੇਂ ਲੈਂਪ ਯੂਟੀਲਿਟੀ ਤੋਂ ਲੈ ਕੇ ਵਰਕ ਲਾਈਟਾਂ ਤਕ ਫੈਲੇ ਹੋਏ ਹਨ। ਇਨ੍ਹਾਂ ‘ਚ ਫ਼੍ਰੀਸਟੈਂਡਿੰਗ, ਰੀਚਾਰਜਏਬਲ, ਕੋਰਡਲੈੱਸ, ਬਹੁਮੰਤਵੀ ਐਲ.ਈ.ਡੀ. ਲੈਂਪ ਸ਼ਾਮਲ ਹਨ।

ਨਵੀਆਂ ਐਲ.ਈ.ਡੀ. ਲਾਈਟਾਂ ‘ਚ ਸ਼ਾਮਲ ਹਨ:

*        ਟੀ.ਐਲ.ਐਲ.41ਐਫ਼.ਐਸ. ਰਬੜ ਹਾਊਸਿੰਗ ਯੂਟੀਲਿਟੀ ਲਾਈਟ ਸਖ਼ਤਜਾਨ ਰਬੜ ਵਾਲੇ ਖੋਲ ‘ਚ ਅਤੇ ਸੱਤ ਐਲ.ਈ.ਡੀ.।

*        ਟੀ.ਐਲ.ਐਲ.42ਐਫ਼.ਐਸ. ਸਵਾਈਵਲ ਬੇਸ ਯੂਟੀਲਿਟੀ/ਵਰਕ ਲਾਈਟਾਂ ਸਵਾਈਵਲ ਪੁਆਇੰਟ ਦੀ ਵਿਸ਼ੇਸ਼ਤਾ ਨਾਲ ਇਸ ਦੀ ਮਾਊਂਟਿੰਗ ਬਰੈਕਟ ਅਤੇ ਹੈਂਡਲ ਸਮੇਤ ਅਣਗਿਣਤ ਪੁਜੀਸ਼ਨਿੰਗ ਨਾਲ ਅਤੇ 13 ਐਲ.ਈ.ਡੀ. ਲਾਈਟਾਂ।

*        ਟੀ.ਐਲ.ਐਲ.145ਐਫ਼.ਐਸ. ਯੂਟੀਲਿਟੀ ਵਰਕ ਲਾਈਟ ਡਾਈ-ਕਾਸਟ ਐਲੂਮੀਨੀਅਮ ਖੋਲ ‘ਚ ਅਤੇ ਸੱਤ ਐਲ.ਈ.ਡੀ. ਲਾਈਟਾਂ।

*        ਟੀ.ਐਲ.ਐਲ. 153 ਐਫ਼.ਕੇ. ਮਿੰਨੀ ਯੂਟੀਲਿਟੀ ਲਾਈਟਾਂ, ਹਰੇਕ ‘ਚ ਦੋ-ਲਾਈਟ ਸੈੱਟ, 9 ਐਲ.ਈ.ਡੀ. ਲਾਈਟਾਂ ਸਮੇਤ।

*        ਯੂ.ਸੀ.ਐਲ. 26ਸੀ.ਐਸ. ਲੋਅ ਪ੍ਰੋਫ਼ਾਈਲ ਫ਼ਲੱਡ ਲਾਈਟਾਂ ਦੋ-ਇੰਚ ਮੋਟਾਈ ਸਮੇਤ ਅਤੇ ਛੇ ਐਲ.ਈ.ਡੀ.।

*        ਯੂ.ਸੀ.ਐਲ. 28 ਸੀ.ਐਸ. ਆਫ਼-ਰੋਡ ਸਪਾਟ ਲਾਈਟ ਡਾਈ-ਕਾਸਟ ਐਲੂਮੀਨੀਅਮ ਖੋਲ ‘ਚ ਅਤੇ ਸਖ਼ਤ ਪਾਊਡਰ ਦੀ ਕੋਟਿੰਗ ਸਮੇਤ।

*        ਯੂ.ਸੀ.ਐਲ. 42 ਸੀ.ਐਸ. ਮਿੰਨੀ ਸੀਨ ਲਾਈਟ ਵਿਸ਼ੇਸ਼ 45-ਡਿਗਰੀ ਦਿਸ਼ਾਈ ਫ਼ਲੱਡ ਬੀਮ ਪੈਟਰਨ ਨਾਲ।

*        ਯੂ.ਸੀ.ਐਲ73 ਰੀਚਾਰਜਏਬਲ, ਕੋਰਡਲੈੱਸ ਯੂਟੀਲਿਟੀ ਲਾਈਟ ਸਪਾਟ, ਫ਼ਲੱਡ ਅਤੇ ਐਮਰਜੈਂਸੀ ਬੀਮ ਫ਼ੰਕਸ਼ਨ ਨਾਲ ਅਤੇ ਬਹੁਉਪਕਰਨ ਚਾਰਜਿੰਗ ਸਮਰੱਥਾ ਯੂ.ਐਸ.ਬੀ. ਪੋਰਟ ਰਾਹੀਂ।

ਆਫ਼ਰੋਡ ਸਪਾਟਲਾਈਟ ਤੋਂ ਇਲਾਵਾ ਸਾਰੇ ਨਵੇਂ ਲੈਂਪ ਸਟੇਨਲੈੱਸ ਸਟੀਲ ਵਾਲੇ ਮਾਊਂਟਿੰਗ ਹਾਰਡਵੇਅਰ ਸਮੇਤ ਮਿਲਦੇ ਹਨ ਅਤੇ ਹਰ ਕਿਸੇ ਨੂੰ 12- ਅਤੇ 24-ਵੋਲਟ ਦੇ ਇਲੈਕਟ੍ਰੀਕਲ ਸਿਸਟਮ ਨਾਲ ਸਮਰੱਥ ਬਣਾਇਆ ਗਿਆ ਹੈ।