ਓ.ਟੀ.ਏ. ਨੇ ਸੂਬਾਈ ਬਜਟ ‘ਚ ਮੁਢਲਾ ਢਾਂਚਾ ਨਿਵੇਸ਼ਾਂ ਦਾ ਸਵਾਗਤ ਕੀਤਾ

Avatar photo
ਕੁਈਨਜ਼ ਪਾਰਕ (ਤਸਵੀਰ: ਆਈਸਟਾਕ)

ਅੱਜ ਦੇ ਬਜਟ ‘ਚ ਸੂਬਾਈ ਮੁਢਲਾ ਢਾਂਚਾ ਨਿਵੇਸ਼ ਬਾਰੇ ਐਲਾਨ ਦਾ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਸਵਾਗਤ ਕੀਤਾ ਹੈ।

ਬਰੈਡਫ਼ੋਰਡ ਬਾਈਪਾਸ ਅਤੇ ਗ੍ਰੇਟਰ ਟੋਰਾਂਟੋ ਏਰੀਆ ਵੈਸਟ ਕੋਰੀਡੋਰ ਲਈ ਫ਼ੰਡਿੰਗ ਦੀ ਪੁਸ਼ਟੀ ਕਰ ਦਿੱਤੀ ਗਈ ਹੈ।

ਓ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ”ਮੁਢਲਾ ਢਾਂਚੇ ‘ਚ ਨਿਵੇਸ਼ ਆਰਥਕ ਮੁੜਸੁਰਜੀਤੀ ਦਾ ਪ੍ਰਮੁੱਖ ਘਟਕ ਹੈ। ਪ੍ਰੋਵਿੰਸ ਹਾਈਵੇ, ਸੜਕਾਂ ਅਤੇ ਪੁਲਾਂ ‘ਚ ਫ਼ੁਰਤੀ ਨਾਲ ਨਿਵੇਸ਼ ਕਰ ਰਿਹਾ ਹੈ ਜਿਸ ਨਾਲ ਸੜਕੀ ਸੁਰੱਖਿਆ ਅਤੇ ਆਵਾਜਾਈ ਬਿਹਤਰ ਹੁੰਦੀ ਹੈ, ਨੌਕਰੀਆਂ ਪੈਦਾ ਹੁੰਦੀਆਂ ਹਨ ਅਤੇ ਆਰਥਿਕਤਾ ‘ਚ ਵਾਧਾ ਹੁੰਦਾ ਹੈ।”

ਪਿਛਲੀ ਸਰਕਾਰ ਵੱਲੋਂ ਬਰੈਡਫ਼ੋਰਡ ਪਾਸ ਦਾ ਕੰਮ ਰੋਕ ਦਿੱਤਾ ਗਿਆ ਸੀ, ਪਰ ਯੋਜਨਾਬੰਦੀ ਅਤੇ ਡਿਜ਼ਾਈਨ ਦਾ ਕੰਮ ਹੁਣ 16.2 ਕਿਲੋਮੀਟਰ ਦੇ ਚਾਰ ਲੇਨ ਨਿਯੰਤਰਿਤ ਪਹੁੰਚ ਫ਼੍ਰੀਵੇ ਲਈ ਚਲ ਰਿਹਾ ਹੈ ਜੋ ਕਿ ਹਾਈਵੇ 400 ਅਤੇ 404 ਨੂੰ ਆਪਸ ‘ਚ ਜੋੜੇਗਾ। ਓ.ਟੀ.ਏ. ਨੇ ਕਿਹਾ ਕਿ ਪ੍ਰਾਜੈਕਟ ਸਮਰਥਾ ਦੇ ਮੁੱਦਿਆਂ ਨੂੰ ਹੱਲ ਕਰੇਗਾ, ਭੀੜ-ਭੜੱਕਾ ਘੱਟ ਕਰੇਗਾ ਅਤੇ ਵਸਤਾਂ ਦੀ ਆਵਾਜਾਈ ਨੂੰ ਬਿਹਤਰ ਕਰੇਗਾ। ਕੰਮ 2021 ਦੇ ਅਖ਼ੀਰ ਤਕ ਸ਼ੁਰੂ ਹੋ ਜਾਵੇਗਾ।

ਜੀ.ਟੀ.ਏ. ਵੈਸਟ ਕੋਰੀਡੋਰ ‘ਚ ਚਾਰ ਤੋਂ ਛੇ ਲੇਨ ਦੇ 400 ਲੜੀ ਦੇ ਹਾਈਵੇ ਸ਼ਾਮਲ ਹੋਣਗੇ ਅਤੇ ਇਸ ‘ਚ ਟਰੱਕ ਪਾਰਕਿੰਗ ਵਰਗੀਆਂ ਇੰਟੈਲੀਜੈਂਟ ਟਰਾਂਸਪੋਰਟੇਸ਼ਨ ਵਿਸ਼ੇਸ਼ਤਾਵਾਂ ਸ਼ਾਮਲ ਹੋਣਗੀਆਂ। ਓ.ਟੀ.ਏ. ਦਾ ਕਹਿਣਾ ਹੈ ਕਿ 2031 ਤਕ, ਇਸ ਰਸਤੇ ‘ਤੇ ਕੁਲ ਟਰੈਫ਼ਿਕ ਪ੍ਰਤੀ ਦਿਨ 300,000 ਗੱਡੀਆਂ ਦੇ ਗੇੜਿਆਂ ਤੋਂ ਵੱਧ ਜਾਵੇਗੀ।

ਅਗਲੇ ਦੋ ਸਾਲਾਂ ਦੌਰਾਨ ਸ਼ੁਰੂਆਤੀ ਡਿਜ਼ਾਈਨ ਦਾ ਕੰਮ ਅਤੇ ਸਲਾਹ-ਮਸ਼ਵਰਾ ਜਾਰੀ ਰਹੇਗਾ, ਜਦਕਿ ਵਾਤਾਵਰਣ ਮੁਲਾਂਕਣ ਦਾ ਕੰਮ 2022 ਤਕ ਮੁਕੰਮਲ ਹੋ ਜਾਵੇਗਾ। ਯੋਜਨਾਬੱਧ ਰਸਤੇ ਦਾ ਪ੍ਰਗਟਾਵਾ ਅਗਲੇ ਸਾਲ ਕੀਤਾ ਜਾਵੇਗਾ।