ਓ.ਟੀ.ਸੀ. ਨੇ ਟਰਾਂਸਮਿਸ਼ਨ ਜੈਕ ਅਡੈਪਟਰ ਪੇਸ਼ ਕੀਤਾ

Avatar photo

ਓ.ਟੀ.ਸੀ. ਨੇ ਨਵਾਂ ਟਰਾਂਸਮਿਸ਼ਨ ਜੈਕ ਅਡੈਪਟਰ – ਓ.ਟੀ.ਸੀ. 1797 ਹੈਵੀ-ਡਿਊਟੀ ਕਲੱਚ ਅਡੈਪਟਰ – ਪੇਸ਼ ਕੀਤਾ ਹੈ ਜੋ ਕਿ ਸਰਵਿਸ ਦੌਰਾਨ ਹੈਵੀ-ਡਿਊਟੀ ਕਲੱਚ ਅਸੈਂਬਲੀਆਂ ਨੂੰ ਸੰਭਾਲਣ ਲਈ ਬਣਾਇਆ ਗਿਆ ਹੈ।

(ਤਸਵੀਰ: ਓ.ਟੀ.ਸੀ.)

ਇਸ ਦੇ ਬੇਸ ’ਤੇ ਜ਼ਿਆਦਾਤਰ ਹਾਈ- ਅਤੇ ਲੋਅ-ਲਿਫ਼ਟ ਟਰਾਂਸਮਿਸ਼ਨ ਜੈਕ ਨੂੰ ਸਪੋਰਟ ਕਰਨ ਵਾਲੇ ਯੂਨੀਵਰਸਲ ਮਾਊਂਟਿੰਗ ਸਲਾਟ ਹਨ।

ਇਨ੍ਹਾਂ ਮਾਊਂਟਿੰਗ ਸਲਾਟਸ ਨਾਲ, ਤਕਨੀਸ਼ੀਅਨ ਸਿਰਫ਼ ਇੱਕ ਅਡੈਪਟਰ ਨੂੰ ਕਈ ਤਰ੍ਹਾਂ ਦੇ ਮੁਰੰਮਤ ਦੇ ਕੰਮਾਂ ’ਚ ਵਰਤਣ ਲਈ ਪ੍ਰਯੋਗ ਕਰ ਸਕਦੇ ਹਨ।

ਇਸ ਦੇ ਅੰਦਰ ਹੀ ਬਣਿਆ ਸਪਲਾਈਨਡ ਅਡੈਪਟਰ ਮਾਊਂਟ ਘੁੰਮ ਕੇ ਕਲੱਚ ਸਪਲਾਈਨ ਅਤੇ ਫ਼ਲਾਈਵ੍ਹੀਲ ਨੂੰ ਅਲਾਈਨ ਕਰਨ ’ਚ ਵੀ ਮੱਦਦ ਕਰਦਾ ਹੈ। ਸੇਫ਼ਟੀ ਸਟਰੈਪਸ ਕਲੱਚ ਨੂੰ ਜੈਕ ਨਾਲ ਸੁਰੱਖਿਅਤ ਤਰੀਕੇ ਨਾਲ ਜੋੜੀ ਰਖਦੇ ਹਨ, ਜਦਕਿ ਕਲੱਚ ਹੈਂਡਲਰ ਅਡੈਪਟਰ ਨੂੰ 10- ਅਤੇ 14- ਸਪਲਾਈਨਡ ਅਡੈਪਟਰ ਨਾਲ ਪ੍ਰਯੋਗ ਕੀਤਾ ਜਾ ਸਕਦਾ ਹੈ।