ਕਈ ਗੱਡੀਆਂ ‘ਚ ਲਾਇਆ ਜਾ ਸਕਦੈ ਪਰੈਸਟੋਲਾਈਟ ਸਟਾਰਟਰ

Avatar photo

ਪਰੈਸਟੋਲਾਈਟ ਇਲੈਕਟ੍ਰਿਕ ਦੇ ਲੈਚੇ-ਨੇਵਿਲ ਐਮ93 ਅਤੇ ਐਮ97 24ਵਾਟ 6ਕੇ.ਡਬਲਿਊ. ਸਟਾਰਟਰ ਕਈ ਮੀਡੀਅਮ-ਡਿਊਟੀ ਅਤੇ ਹੈਵੀ-ਡਿਊਟੀ ਅਮਲਾਂ ‘ਚ ਵਰਤੇ ਜਾ ਸਕਦੇ ਹਨ, ਨਾਲ ਹੀ ਇਨ੍ਹਾਂ ਨੂੰ ਹਾਈਵੇ ਤੋਂ ਉਹਲੇ ਚੱਲਣ ਵਾਲੀਆਂ ਗੱਡੀਆਂ ਅਤੇ ਬੱਸਾਂ ‘ਚ ਵੀ ਵਰਤਿਆ ਜਾ ਸਕਦਾ ਹੈ।

ਕੰਪਨੀ ਅਨੁਸਾਰ ਇਨ-ਲਾਈਨ ਗੀਅਰ-ਰਿਡਕਸ਼ਨ ਇਕਾਈਆਂ ਕਮਿੰਸ ਇੰਜਣ ‘ਤੇ ਪਹਿਲਾਂ ਹੀ ਪ੍ਰਯੋਗ ਕੀਤੀਆਂ ਜਾ ਰਹੀਆਂ ਹਨ, ਅਤੇ ਇਨ੍ਹਾਂ ਨੂੰ ਕਈ ਮੁਕਾਬਲੇਬਾਜ਼ ਇਕਾਈਆਂ ‘ਚ ਬਦਲ ਵਜੋਂ ਵਰਤਿਆ ਜਾ ਸਕਦਾ ਹੈ।

ਸਟਾਰਟਰ 10 ਅਤੇ 12 ਟੁੱਥ ਮਾਡਲ ‘ਚ ਮਿਲਦੇ ਹਨ, ਜਿਨ੍ਹਾਂ ‘ਚ ਘੜੀ ਦੀ ਸੂਈ ਦੀ ਦਿਸ਼ਾ ‘ਚ ਘੁੰਮਣ ਦੀ ਵਿਸ਼ੇਸ਼ਤਾ ਹੁੰਦੀ ਹੈ ਅਤੇ ਅੰਦਰੂਨੀ ਚੁੰਬਕਈ ਸਵਿੱਚ ਲੱਗਾ ਹੈ ਜੋ ਕਿ ਵੋਲਟੇਜ ‘ਚ ਕਮੀ ਨੂੰ ਦੂਰ ਕਰਦਾ ਹੈ ਜਿਸ ਨਾਲ ਰੀਲੇ ਅਤੇ ਸੋਲੇਨੋਟ ਵਿਚਕਾਰ ਵਾਇੰਰਿੰਗ ਦੀ ਘੱਟ ਤੋਂ ਘੱਟ ਜ਼ਰੂਰਤ ਪੈਂਦੀ ਹੈ। ਇੱਕ ਇਲੈਕਟ੍ਰੀਕਲ ਸਾਫ਼ਟ ਸਟਾਰਟ ਰਿੰਗ ਗੀਅਰ ਨੂੰ ਸੁਰੱਖਿਅਤ ਕਰਨ ‘ਚ ਮੱਦਦ ਕਰਦਾ ਹੈ, ਜਦਕਿ ਇਨ-ਲਾਈਨ ਗੀਅਰ-ਕਟੌਤੀ ਡਿਜ਼ਾਈਨ ਛੋਟੇ ਆਕਾਰ ‘ਚ ਵੱਡੀ ਤਾਕਤ ਪ੍ਰਦਾਨ ਕਰਦਾ ਹੈ।