ਕਮਿੰਸ ਐਕਸ15 ਕਾਸਕੇਡੀਆ ਨਾਲ ਜੁੜਿਆ

Avatar photo

ਕਮਿੰਸ ਨੇ ਫ਼ਰੇਟਲਾਈਨਰ ਕਾਸਕੇਡੀਆ ਲਈ ਆਪਣਾ ਪਹਿਲਾ ਕੁਨੈਕਟੀਵਿਟੀ-ਸਮਰੱਥ ਐਕਸ15 ਐਫ਼ੀਸ਼ੀਐਂਸੀ ਇੰਜਣ ਅਤੇ ਐਂਡਿਓਰੰਟ ਐਚ.ਡੀ. ਪਾਵਰਟਰੇਨ ਜਾਰੀ ਕਰ ਦਿੱਤਾ ਹੈ।

ਪ੍ਰਯੋਗਕਰਤਾ ਕਮਿੰਸ ਦੇ ਫ਼ੈਕਟਰੀ-ਇੰਸਟਾਲਡ ਐਕਿਊਮਨ ਇੰਜਣ ਕੰਪਿਊਟਿੰਗ ਮਾਡਿਊਲ ਦਾ ਲਾਭ ਲੈ ਸਕਦੇ ਹਨ, ਜੋ ਕਿ ਸਪਲਾਈਕਰਤਾ ਦੇ ਟੈਕਨਾਲੋਜੀ ਪਲੇਟਫ਼ਾਰਮ ਨਾਲ ਜੁੜ ਕੇ ਡਿਜੀਟਲ ਐਪਸ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ, ਉਤਪਾਦ ‘ਚ ਓਵਰ-ਦ-ਏਅਰ ਸੁਧਾਰ ਕਰ ਸਕਦਾ ਹੈ ਅਤੇ ਭਵਿੱਖ ਦੀਆਂ ਸੇਵਾਵਾਂ ਨੂੰ ਏਕੀਕ੍ਰਿਤ ਕਰ ਸਕਦਾ ਹੈ।

ਅੰਕੜਿਆਂ ਨੂੰ ਸੈਲੂਲਰ ਨੈੱਟਵਰਕ ਰਾਹੀਂ ਭੇਜਿਆ ਜਾਂਦਾ ਹੈ ਅਤੇ ਇਸ ਨੂੰ ਇਹ ਪਛਾਣ ਕਰਨ ਲਈ ਪ੍ਰਯੋਗ ਕੀਤਾ ਜਾਵੇਗਾ ਕਿ ਗੱਡੀ ਵੱਖੋ-ਵੱਖ ਵਾਤਾਵਰਣ ਅਤੇ ਡਿਊਟੀ ਚੱਕਰ ‘ਚ ਕਿਸ ਤਰ੍ਹਾਂ ਕੰਮ ਕਰਦੀ ਹੈ।

ਕਮਿੰਸ ਦਾ ਕਹਿਣਾ ਹੈ ਕਿ ਐਕਸ15 ਐਫ਼ੀਸ਼ੀਐਂਸੀ ਸੀਰੀਜ਼, ਐਕਿਊਮਨ ਨਾਲ ਇਸ ਦਾ ਸਭ ਤੋਂ ਉੱਨਤ ਅਤੇ ਕੁਨੈਕਟਡ ਇੰਜਣ ਹੈ।

ਐਕਿਊਮਨ ਦਾ ਵਿਸਤਾਰ ਕਰ ਕੇ ਹੋਰ ਚੋਣਵੇਂ ਇੰਜਣ ਅਤੇ ਪਾਵਰ ਸਿਸਟਮ ਮਾਡਿਊਲ ਸ਼ਾਮਲ ਕਰਨ ਦੀਆਂ ਵੀ ਯੋਜਨਾਵਾਂ ਹਨ।

ਐਕਿਊਮਨ ਸਮੇਤ ਐਕਸ15 ਸਮਰੱਥ ਲੜੀ ਦਾ ਉਤਪਾਦਨ ਅਗਸਤ ‘ਚ ਸ਼ੁਰੂ ਹੋ ਜਾਵੇਗਾ।