ਕਮਿੰਸ ਨੇ ਨੈਚੂਰਲ ਗੈਸ ਇੰਜਣ ਅਤੇ ਟਰਾਂਸਮਿਸ਼ਨ ਨੂੰ ਏਕੀਕਿ੍ਰਤ ਕੀਤਾ

Avatar photo

ਕਮਿੰਸ ਅਤੇ ਕਮਿੰਸ ਵੈਸਟਪੋਰਟ ਹੈਵੀ-ਡਿਊਟੀ ਅਮਲਾਂ ’ਚ ਪ੍ਰਯੋਗ ਕੀਤੇ ਜਾਣ ਲਈ ਪੂਰੀ ਤਰ੍ਹਾਂ ਏਕੀਕਿ੍ਰਤ ਨੈਚੂਰਲ ਗੈਸ ਪਾਵਰਟਰੇਨ ’ਤੇ ਮਿਲ ਕੇ ਕੰਮ ਕਰ ਰਹੇ ਹਨ।

ਕਮਿੰਸ ISX12N ਨੈਚੂਰਲ ਗੈਸ ਇੰਜਣ ਈਟਨ ਕਮਿੰਸ ਆਟੋਮੇਟਡ ਟਰਾਂਸਮਿਸ਼ਨ ਟੈਕਨਾਲੋਜੀਜ਼ ਦੀ ISX12N+ਇੰਡਿਊਰੈਂਟ ਐਚ.ਡੀ. ਐਨ ਪਾਵਰਟਰੇਨ ਲਈ ਇੰਡਿਊਰੈਂਟ ਐਚ.ਡੀ. ਐਨ 12-ਸਪੀਡ ਆਟੋਮੇਟਡ ਟਰਾਂਸਮਿਸ਼ਨ ਨਾਲ ਜੁੜਦਾ ਹੈ।

ਕਮਿੰਸ ਦਾ ਕਹਿਣਾ ਹੈ ਕਿ ਇਸ ਦੇ ਨਤੀਜੇ ਵਜੋਂ ਅਜਿਹੀ ਪਾਵਰਟਰੇਨ ਮਿਲੀ ਹੈ ਜੋ ਕਿ ਰੀਜਨਲ ਹੈਵੀ-ਡਿਊਟੀ ਫ਼ਲੀਟ ਲਈ ਲਾਹੇਵੰਦ ਹੈ ਜੋ ਕਿ ਆਪਣਾ ਕਾਰਬਨ ਫ਼ੁੱਟਪਿ੍ਰੰਟ ਘੱਟ ਕਰਨਾ ਚਾਹੁੰਦੇ ਹਨ। ਇਹ ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ ਵੱਲੋਂ ਮਿੱਥੀ ਗਈ ਮੌਜੂਦਾ ਹੱਦ ਮੁਕਾਬਲੇ ਐਨ.ਓ.ਐਕਸ. ਉਤਸਰਜਨ ਨੂੰ 90% ਤਕ ਘੱਟ ਕਰਦਾ ਹੈ।

ISX12N ਨੈਚੂਰਲ ਗੈਸ ਇੰਜਣ 400 ਹਾਰਸ ਪਾਵਰ ’ਤੇ ਮਿਲਦਾ ਹੈ ਅਤੇ 1450 ਪਾਊਂਡ-ਫ਼ੁੱਟ ਟੋਰਕ ਦਿੰਦਾ ਹੈ, ਅਤੇ ਇਹ ਕੰਪਰੈੱਸਡ ਨੈਚੂਰਲ ਗੈਸ (ਸੀ.ਐਨ.ਜੀ.), ਲਿਕੁਇਡ ਨੈਚੂਰਲ ਗੈਸ (ਐਨ.ਐਲ.ਜੀ.), ਜਾਂ ਨਵਿਆਉਣਯੋਗ ਨੈਚੂਰਲ ਗੈਸ (ਆਰ.ਐਨ.ਜੀ.) ’ਤੇ ਚਲ ਸਕਦਾ ਹੈ। ਆਰ.ਐਨ.ਜੀ. ਦਾ ਪ੍ਰਯੋਗ ਕਰਦੇ ਸਮੇਂ, ਇਹ ਅਸਲ ’ਚ ਸਿਫ਼ਰ ਜਾਂ ਉਸ ਤੋਂ ਵੀ ਹੇਠਾਂ ਗ੍ਰੀਨ ਹਾਊਸ ਗੈਸਾਂ (ਜੀ.ਐਚ.ਜੀ.) ਦਾ ਉਤਸਰਜਨ ਕਰਦਾ ਹੈ।

ਇੰਡਿਊਰੈਂਟ ਐਚ.ਡੀ. ਐਨ ਟਰਾਂਸਮਿਸ਼ਨ ਨਾਲ ਸੰਬੰਧਤ ਅਪਡੇਟ ’ਚ ਸਾਫ਼ਟਵੇਅਰ ਫ਼ੰਕਸ਼ਨ ਅਤੇ ਸਮਰਥਾ ਸੁਧਾਰ ਸ਼ਾਮਲ ਹਨ, ਨਾਲ ਹੀ ਕੁਦਰਤੀ ਗੈਸ ਇੰਜਣ ਦੇ ਭਾਰ ਨੂੰ ਬਿਹਤਰ ਤਰੀਕੇ ਨਾਲ ਸੰਭਾਲਣ ਲਈ ਡਾਇਆਫ਼ਰੇਮ ਸਪਰਿੰਗ ਕਲੱਚ ਵੀ ਸ਼ਾਮਲ ਹੈ।

ਕਮਿੰਸ ਨੇ ਕਿਹਾ ਕਿ ਏਕੀਕਿ੍ਰਤ ਪੈਕੇਜ ਦੇ ਰੂਪ ’ਚ, ਇੰਜਣ ਅਤੇ ਟਰਾਂਸਮਿਸ਼ਨ ਬਿਹਤਰ ਲਾਂਚ ਕਾਰਗੁਜ਼ਾਰੀ, ਘੱਟ-ਗਤੀ ’ਤੇ ਮੋੜਨ, ਅਤੇ ਸ਼ਿਫ਼ਟਿੰਗ ਦਿੰਦਾ ਹੈ।