ਕਮਿੰਸ ਨੇ ਹਾਈਡਰੋਜਨ ‘ਚ ਭਵਿੱਖ ਦਾ ਸੁਪਨਾ ਸੰਜੋਇਆ

Avatar photo

ਨੇਵੀਸਟਾਰ ਨਾਲ ਹਾਈਡਰੋਜਨ ਸੈੱਲ ਵਾਲੇ ਸ਼੍ਰੇਣੀ 8 ਟਰੱਕ ਵਿਕਸਤ ਕਰਨ ਲਈ ਭਾਈਵਾਲੀ ਦਾ ਐਲਾਨ ਕਰਨ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ ਕਮਿੰਸ ਨੇ ਸੋਮਵਾਰ ਨੂੰ ਕਿਹਾ ਹੈ ਕਿ ਉਹ ਹਾਈਡਰੋਜਨ ‘ਤੇ ਚੱਲਣ ਵਾਲੀ ਆਰਥਿਕਤਾ ਵੱਲ ਕਦਮ ਪੁੱਟਣ ਲਈ ਢੁਕਵੀਂ ਸਥਿਤੀ ‘ਚ ਹੈ।

ਹਾਈਡਰੋਜਨ ਭਵਿੱਖ ਲਈ ਸੀ.ਈ.ਓ. ਟਿਨ ਲਾਈਨਬਰਜਰ ਨੇ ਕੰਪਨੀ ਦੀ ਯੋਜਨਾ ਪੇਸ਼ ਕੀਤੀ। (ਸਕ੍ਰੀਨ ਗਰੈਬ)

ਕਮਿੰਸ ਦੀ ਯੋਜਨਾ ਆਪਣੇ ਫ਼ਿਊਲ ਸੈੱਲ ਅਤੇ ਹਾਈਡਰੋਜਨ ਉਤਪਾਦਨ ਕਾਰੋਬਾਰ ਦਾ ਵਿਸਤਾਰ ਕਰਨ ਅਤੇ ਕੰਪਨੀ ਨੂੰ ਊਰਜਾ ਦੇ ਮਾਮਲੇ ‘ਚ ਕੌਮਾਂਤਰੀ ਮੋਢੀ ਵਜੋਂ ਹੋਰ ਮਜ਼ਬੂਤ ਬਣਾਉਣ ਦੀ ਹੈ।

ਕੰਪਨੀ ਦੇ ਚੇਅਰਮੈਨ ਅਤੇ ਸੀ.ਈ.ਓ. ਟੌਮ ਲਾਈਨਬਰਜਰ ਨੇ ਕਿਹਾ, ”ਹੁਣ ਜਦੋਂ ਦੁਨੀਆਂ ਘੱਟ ਕਾਰਬਨ ਵਾਲੇ ਭਵਿੱਖ ਵਲ ਵੱਧ ਰਹੀ ਹੈ, ਕਮਿੰਸ ਕੋਲ ਏਨੀ ਵਿੱਤੀ ਤਾਕਤ ਹੈ ਕਿ ਉਹ ਹਾਈਡਰੋਜਨ ਅਤੇ ਬੈਟਰੀ, ਦੋਹਾਂ ਤਰ੍ਹਾਂ ਦੀਆਂ ਤਕਨਾਲੋਜੀਆਂ ਦੇ ਨਾਲ ਹੀ ਉੱਨਤ ਡੀਜ਼ਲ ਅਤੇ ਕੁਦਰਤੀ ਗੈਸ ਪਾਵਰਟਰੇਨ ‘ਚ ਨਿਵੇਸ਼ ਕਰ ਸਕਦਾ ਹੈ।”

ਉਹ ਕਮਿੰਸ ਹਾਈਡ੍ਰੋਜਨ ਦਿਵਸ ਮੌਕੇ ਕਰਵਾਈ ਇੱਕ ਵਰਚੂਅਲ ਕਾਨਫ਼ਰੰਸ ‘ਚ ਬੋਲ ਰਹੇ ਸਨ ਜਿੱਥੇ ਕਮਿੰਸ ਲੀਡਰਸ਼ਿਪ ਟੀਮ ਨੇ ਕੰਪਨੀ ਦੇ ਮੌਜੂਦਾ ਹਾਈਡਰੋਜਨ ਪੋਰਟਫ਼ੋਲੀਓ ਦੀ ਸਮੀਖਿਆ ਕੀਤੀ ਅਤੇ ਬਾਜ਼ਾਰੀਕਰਨ ਬਾਰੇ ਵਿਸ਼ੇਸ਼ ਮੌਕਿਆਂ ‘ਤੇ ਚਰਚਾ ਕੀਤੀ।

ਗਰੇਅ, ਨੀਲੀ ਅਤੇ ਹਰੀ ਹਾਈਡ੍ਰੋਜਨ

ਲਾਈਨਬਰਜਰ ਨੇ ਕਿਹਾ ਕਿ ਹਰ ਤਰ੍ਹਾਂ ਦੀ ਹਾਈਡਰੋਜਨ ਹਰਿਤ ਨਹੀਂ ਹੁੰਦੀ ਹੈ। ਹਾਈਡਰੋਜਨ ਤਿੰਨ ਤਰ੍ਹਾਂ ਦੀ ਹੁੰਦੀ ਹੈ। ਗਰੇਅ, ਨੀਲੀ ਅਤੇ ਹਰੀ।

ਉਨ੍ਹਾਂ ਕਿਹਾ ਕਿ ਅੱਜ ਪੈਦਾ ਕੀਤੀ ਜਾ ਰਹੀ 70 ਮਿਲੀਅਨ ਟਨ ਹਾਈਡਰੋਜਨ ਗਰੇਅ ਹਾਈਡਰੋਜਨ ਹੈ। ਇਸ ਨੂੰ ਸਟੀਮ ਮੀਥੇਨ ਰੀਫ਼ਾਰਮਿੰਗ ਨਾਲ ਪੈਦਾ ਕੀਤਾ ਜਾਂਦਾ ਹੈ, ਜੋ ਕਿ ਕੁਦਰਤੀ ਗੈਸ ਦੇ ਪ੍ਰਯੋਗ ਕਰਕੇ ਵੱਡੀ ਮਾਤਰਾ ‘ਚ ਸ਼ਕਤੀ ਪ੍ਰਯੋਗ ਕਰਦੀ ਹੈ।

ਇਸ ਵੇਲੇ ਮੌਜੂਦ ਸਿਰਫ਼ 1% ਹਾਈਡਰੋਜਨ ਹੀ ਹਰਿਤ ਹੈ। ਇਸ ਨੂੰ ਇਲੈਕਟ੍ਰੋਲਾਈਸਿਸ ਰਾਹੀਂ ਬਣਾਇਆ ਜਾਂਦਾ ਹੈ, ਜੋ ਕਿ ਨਵਿਆਉਣਯੋਗ ਪਾਵਰ ਨੂੰ ਸਿਫ਼ਰ ਉਤਸਰਜਨ ਨਾਲ ਹਾਈਡਰੋਜਨ ‘ਚ ਤਬਦੀਲ ਕਰ ਦਿੰਦਾ ਹੈ।

ਲਲਚਾਉਣ ਵਾਲਾ ਹੈ ਇਲੈਕਟ੍ਰੋਲਾਈਜ਼ਰ ਦਾ ਬਾਜ਼ਾਰ

”ਦੁਨੀਆਂ ਨੂੰ ਲਗਭਗ 3.22 ਟੈਰਾਵਾਟ ਘੰਟੇ (ਟੀ.ਡਬਲਿਊ.ਐਚ.) ਨਵਿਆਉਣਯੋਗ ਊਰਜਾ ਚਾਹੀਦੀ ਹੈ, ਜਿਸ ਦੇ ਨਤੀਜੇ ਵਜੋਂ 350,000 ਮੈਗਾਵਾਟ (ਐਮ.ਡਬਲਿਊ.) ਇਲੈਕਟ੍ਰੋਲਾਈਜ਼ਰ ਉਸਾਰਨ ਦੀ ਜ਼ਰੂਰਤ ਹੈ। ਇਸ ਹਿਸਾਬ ਨਾਲ ਅੱਜ ਦੇ ਇਲੈਕਟ੍ਰੋਲਾਈਜ਼ਰ ਦੀਆਂ ਕੀਮਤਾਂ ‘ਤੇ 350 ਅਰਬ ਅਮਰੀਕੀ ਡਾਲਰਾਂ ਦਾ ਖ਼ਰਚਾ ਕਰਨਾ ਪਵੇਗਾ।”

(ਤਸਵੀਰ: ਕਮਿੰਸ)

ਕੰਪਨੀ ਨੇ ਕਿਹਾ ਕਿ ਉਸ ਦੀ ਯੋਜਨਾ 2025 ਤਕ ਘੱਟ ਤੋਂ ਘੱਟ 40 ਕਰੋੜ ਡਾਲਰ ਇਲੈਕਟ੍ਰੋਲਾਈਜ਼ਰ ਰੈਵੀਨਿਊ ਪੈਦਾ ਕਰਨ ਦੀ ਯੋਜਨਾ ਹੈ।

ਕਮਿੰਸ ਵਿਖੇ ਨਵੀਂ ਊਰਜਾ ਦੇ ਪ੍ਰੈਜ਼ੀਡੈਂਟ ਐਮੀ ਡੇਵਿਸ ਨੇ ਕਿਹਾ ਕਿ ਇਲੈਕਟ੍ਰੋਲਾਈਜ਼ਰਾਂ ਲਈ ਮੰਗ ਤੇਜ਼ੀ ਨਾਲ ਵੱਧ ਰਹੀ ਹੈ।

ਡੇਵਿਸ ਨੇ ਕਿਹਾ, ”ਕਮਿੰਸ ਅਜਿਹੇ ਬਾਜ਼ਾਰਾਂ ‘ਚ ਹਿੱਸਾ ਲੈ ਰਹੀ ਹੈ ਜਿੱਥੇ ਅਸੀਂ ਇਨ੍ਹਾਂ ਤਕਨਾਲੋਜੀਆਂ ਦਾ ਛੇਤੀ ਅਪਨਾਉਣਾ, ਤਕਨਾਲੋਜੀ ਲੀਡਰਸ਼ਿਪ ‘ਤੇ ਨਿਰਭਰਤਾ, ਗ੍ਰਾਹਕ ਸੰਬੰਧ, ਲਾਗੂ ਕਰਨ ਬਾਰੇ ਜਾਣਕਾਰੀ ਅਤੇ ਕੌਮਾਂਤਰੀ ਸਰਵਿਸ ਅਤੇ ਸਪੋਰਟ ਸਮਰਥਾਵਾਂ ਵੇਖ ਰਹੇ ਹਾਂ। ਅਸੀਂ ਠੋਸ ਆਕਸਾਈਡ ਫ਼ਿਊਲ ਸੈੱਲ ਵਰਗੀਆਂ ਨਵੀਂਆਂ ਤਕਨਾਲੋਜੀਆਂ ‘ਚ ਵੀ ਨਿਵੇਸ਼ ਜਾਰੀ ਰੱਖਿਆ ਹੋਇਆ ਹੈ, ਜੋ ਕਿ ਸਥਿਰ ਊਰਜਾ ਅਮਲਾਂ ਦੇ ਮਾਮਲੇ ‘ਚ ਭਰੋਸੇਯੋਗਤਾ ਵਿਖਾਉਂਦਾ ਹੈ।”

ਅੱਜ, ਕਮਿੰਸ ਕੋਲ ਹਾਈਵੇ ਅਤੇ ਹਾਈਵੇ ਤੋਂ ਪਰੇ ਚੱਲਣ ਵਾਲੀਆਂ 2,000 ਫ਼ਿਊਲ ਸੈੱਲ ਵਾਲੀਆਂ ਗੱਡੀਅਆਂ ਹਨ, ਨਾਲ ਹੀ 500 ਤੋਂ ਜ਼ਿਆਦਾ ਇਲੈਕਟ੍ਰੋਲਾਈਜ਼ਰ ਇੰਸਟਾਲੇਸ਼ਨ ਵੀ ਹਨ।

ਕਮਿੰਸ ਵੱਲੋਂ ਨੇਵੀਸਟਾਰ ਨਾਲ ਮਿਲ ਕੇ ਬਣਾਏ ਜਾ ਰਹੇ ਹਾਈਡ੍ਰੋਜਨ ਟਰੱਕ ‘ਚ ਅਗਲੀ ਪੀੜ੍ਹੀ ਦੀ ਫ਼ਿਊਲ ਸੈੱਲ ਸੰਰਚਨਾ ਹੋਵੇਗੀ। ਡੇਵਿਸ ਨੇ ਕਿਹਾ ਕਿ ਲਾਈਨ-ਹੌਲ ਟਰੱਕਾਂ ਲਈ ਆਪਣੀ ਤਕਨਾਲੋਜੀ ਨੂੰ ਅੱਗੇ ਵਧਾਉਣ ਲਈ ਇਹ ਸਪਰਿੰਗਬੋਰਡ ਵਾਂਗ ਕੰਮ ਕਰੇਗਾ।

ਪਰ ਕੰਪਨੀ ਨੂੰ ਫ਼ਿਊਲ ਸੈੱਲ ਤਕਨਾਲੋਜੀ ਅਪਣਾਏ ਜਾਣ ‘ਚ ਕੁੱਝ ਸਮਾਂ ਲੱਗਣ ਦੀ ਵੀ ਉਮੀਦ ਹੈ।

ਕੰਪਨੀ ਨੂੰ ਲਗਦਾ ਹੈ ਕਿ ਮੁਢਲਾ ਢਾਂਚਾ ਇੱਕ ਰੁਕਾਵਟ ਹੈ ਅਤੇ ਇਸ ਕਰਕੇ ਹਾਈਡਰੋਜਨ ਫ਼ਿਊਲ ਸੈੱਲ ਨੂੰ ਅਪਣਾਏ ਜਾਣ ਦੀ ਗਤੀ ਤੇਜ਼ ਕਰਨ ਲਈ ਨਿਜੀ ਉਦਯੋਗ ਅਤੇ ਸਰਕਾਰ ਦੋਹਾਂ ਵੱਲੋਂ ਕਾਰਵਾਈ ਕੀਤੇ ਜਾਣ ਦੀ ਜ਼ਰੂਰਤ ਹੈ।

 

ਕੈਨੇਡੀਅਨ ਪਲਾਂਟ

ਕੰਪਨੀ ਏਅਰ ਲੀਕੁਇਡ ਲਈ ਬੀਕਾਨਕੋ, ਕਿਊਬੈੱਕ ਵਿਖੇ ਦੁਨੀਆਂ ਦੇ ਸਭ ਤੋਂ ਵੱਡੇ ਪੀ.ਈ.ਐਮ. (ਪੋਲੀਮਰ ਇਲੈਕਟ੍ਰੋਲਾਈਟ ਮੈਂਬਰੇਨ ਫ਼ਿਊਲ ਸੈੱਲ) ਦੀ ਕਮਿਸ਼ਨਿੰਗ ਦੇ ਵੀ ਆਖ਼ਰੀ ਪੜਾਅ ‘ਚ ਹੈ।

20-ਮੈਗਾਵਾਟ ਦੀ ਫ਼ੈਸਿਲਿਟੀ ‘ਚ ਸਾਲਾਨਾ 3,000 ਟਨ ਹਾਈਡ੍ਰੋਜਨ ਆਊਟਪੁਟ ਦੀ ਸਮਰੱਥਾ ਹੋਵੇਗੀ। ਇਲੈਕਟ੍ਰੋਲਾਈਜ਼ਰ ਹਰਿਤ ਹਾਈਡ੍ਰੋਜਨ ਪੈਦਾ ਕਰਨ ਲਈ ਸਰਪਲੱਸ ਨਵਿਆਉਣਯੋਗ ਹਾਈਡਰੋਇਲੈਕਟ੍ਰੀਸਿਟੀ ਦਾ ਪ੍ਰਯੋਗ ਕਰੇਗਾ।

ਲਾਈਨਬਰਜਰ ਨੇ ਕਿਹਾ ਕਿ ਪਿਛਲੇ ਸਾਲ, ਕਮਿੰਸ ਨੇ 23.6 ਅਰਬ ਡਾਲਰ ਦੀ ਵਿਕਰੀ ਤੋਂ 2.3 ਅਰਬ ਡਾਲਰ ਦਾ ਲਾਭ ਕਮਾਇਆ ਸੀ।