ਕਾਸਕੇਡੀਆ ‘ਤੇ ਲੱਗਣਗੇ ਫ਼ਲੋਬਿਲੋ ਦੇ ਵੀਲ੍ਹ ਕਵਰ

Avatar photo

ਫ਼ਲੋਬਿਲੋ ਦੇ ਲਾਕਿੰਗ ਏਅਰੋਡਾਇਨਾਮਿਕ ਵੀਲ੍ਹ ਕਵਰ ਫ਼ਰੇਟਲਾਈਨਰ ਕਾਸਕੇਡੀਆ ਟਰੱਕਾਂ ‘ਤੇ ਜਨਵਰੀ 2021 ਤੋਂ ਮਾਨਕ ਵਜੋਂ ਲਗਾਏ ਜਾਣਗੇ।

(ਤਸਵੀਰ: ਫ਼ਲੋਬਿਲੋ)

ਸਪਲਾਈਕਰਤਾ ਅਤੇ ਡਾਇਮਲਰ ਟਰੱਕਸ ਨਾਰਥ ਅਮਰੀਕਾ ਵੱਲੋਂ ਉਤਪਾਦਨ ਬਾਰੇ ਸੋਧੇ ਗਏ ਲੰਮੇ ਸਮੇਂ ਦੇ ਸਮਝੌਤੇ ‘ਤੇ ਹਸਤਾਖ਼ਰ ਕਰਨ ਤੋਂ ਬਾਅਦ ਇਹ ਖ਼ਬਰ ਆਈ ਹੈ।

ਓ.ਈ.ਐਮ. ਨੇ 2016 ‘ਚ ਕੁਇੱਕ-ਰਿਲੀਜ਼ ਏਅਰੋਡਾਇਨਾਮਿਕ ਵੀਲ੍ਹ ਕਵਰਾਂ ਨੂੰ 2016 ‘ਚ ਪੇਸ਼ ਕਰਨਾ ਸ਼ੁਰੂ ਕੀਤਾ, ਜਦਕਿ ਇਸ ਦਾ ਨਵਾਂ ਸੰਸਕਰਣ ਇਸ ਸਾਲ ਜਾਰੀ ਕੀਤਾ ਗਿਆ ਹੈ।

ਓ.ਈ.ਐਮ. ਅਤੇ ਡੀਲਰ ਪ੍ਰੋਗਰਾਮ ਦੇ ਫ਼ਲੋਬਿਲੋ ਦੇ ਕਾਰਜਕਾਰੀ ਉਪ-ਪ੍ਰੈਜ਼ੀਡੈਂਟ ਗੋਰਡਨ ਵਰਗਿੰਸਕੀ ਨੇ ਕਿਹਾ, ”ਵੀਲ੍ਹ ਕਵਰਾਂ ਨੂੰ ਡਰਾਈਵਰਾਂ ਨੇ ਪੇਟੈਂਟ ਕੀਤੇ ਕੁਇੱਕ ਰਿਲੀਜ਼ ਡਿਜ਼ਾਈਨ ਕਰਕੇ ਬਹੁਤ ਪਸੰਦ ਕੀਤਾ ਹੈ, ਜੋ ਕਿ ਜ਼ਰੂਰੀ ਜਾਂਚ ਦੌਰਾਨ ਤੁਰੰਤ ਵੱਖ ਕੀਤਾ ਜਾ ਸਕਦਾ ਹੈ। ਵੀਲ੍ਹ ਕਵਰ ਵਰਤਣ ਨਾਲ ਫ਼ਲੀਟਸ ਨੇ ਫ਼ਿਊਲ ਦੀ ਖਪਤ ‘ਚ ਬੱਚਤ ਵੇਖੀ ਹੈ ਅਤੇ ਇਹ ਆਪਣੇ ਜੀਵਨਕਾਲ ਦੌਰਾਨ ਬਹੁਤ ਟਿਕਾਊ ਸਾਬਤ ਹੋਏ ਹਨ।”

ਫ਼ਰੇਟਲਾਈਨਰ ਕਾਸਕੇਡੀਆ ਟਰੈਕਟਰਾਂ ਲਈ ਫ਼ਲੋਬਿਲੋ ਕਵਰ ਦਾ ਲਾਕਿੰਗ ਸੰਸਕਰਣ ਇਸ ਸਾਲ ਦੇ ਸ਼ੁਰੂ ‘ਚ ਪੇਸ਼ ਕੀਤਾ ਗਿਆ ਸੀ।