ਕੂਪਰ ਨੇ ਨਵਾਂ ਰੋਡਮਾਸਟਰ ਲੋਂਗ-ਹੌਲ ਸਟੀਅਰ ਟਾਇਰ ਪੇਸ਼ ਕੀਤਾ

Avatar photo

ਕੂਪਰ ਟਾਇਰ ਨੇ ਲੋਂਗਹੌਲ ਕੰਮਾਂ ਲਈ ਨਵਾਂ ਰੋਡਮਾਸਟਰ ਸਟੀਅਰ ਟਾਇਰ ਪੇਸ਼ ਕੀਤਾ ਹੈ ਜਿਸ ਬਾਰੇ ਉਸ ਦਾ ਕਹਿਣਾ ਹੈ ਕਿ ਇਹ ਲੰਮੇ ਸਮੇਂ ਤੱਕ ਚੱਲਣ ਨਾਲ ਫ਼ਿਊਲ ਦੀ ਬੱਚਤ ਵੀ ਕਰਦਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਰੋਡਮਾਸਟਰ ਆਰ.ਐਮ.832+ ਈ.ਐਮ. ਸਟੀਅਰ ਟਾਇਰ ਸਮਾਰਟਵੇ-ਤਸਦੀਕਸ਼ੁਦਾ ਹੈ ਅਤੇ 18/32 ਟ੍ਰੈੱਡ ਡੂੰਘਾਈ ਅਤੇ ਅਨੁਕੂਲਤਮ ਭਾਰ ਵੰਡ ਅਤੇ ਲੰਮੇ ਟ੍ਰੈੱਡ ਜੀਵਨਕਾਲ ਲਈ ਚੌੜੇ ਫ਼ੁੱਟਪਿ੍ਰੰਟ ਨਾਲ ਆਉਂਦਾ ਹੈ।

ਇਹ ਟਾਇਰ ਅਮਰੀਕਾ ਅਤੇ ਕੈਨੇਡਾ ’ਚ ਸੱਤ ਆਕਾਰਾਂ ’ਚ ਮਿਲੇਗਾ: ਲੋਂਗ ਰੇਂਜ ਜੀ ਅਤੇ ਐਚ ’ਚ 295/75R22.5, 11R22.5, 11R24.5, ਇਸ ਤੋਂ ਇਲਾਵਾ ਲੋਡ ਰੇਂਜ ਐਚ ’ਚ 285/75R24.5 ਨਾਲ। ਆਕਾਰ 295/75R22.5 ਨੂੰ 4 ਅਕਤੂਬਰ, 2021 ਤੋਂ ਆਰਡਰ ਕੀਤਾ ਜਾ ਸਕਦਾ ਹੈ। ਬਾਕੀ ਸਾਰੇ ਆਕਾਰ 1 ਨਵੰਬਰ ਤੋਂ ਆਰਡਰ ਕੀਤੇ ਜਾ ਸਕਣਗੇ।